12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸੈਣਿ ਭਗਤ ਦਾ ਜਨਮ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 22-12-2025
ਬਾਬਾ ਬਕਾਲਾ ਸਾਹਿਬ, 21 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬੂੁੰਗਾ ਬਾਬਾ ਸੈਣਿ ਭਗਤ ਜੀ ਬਾਬਾ ਬਕਾਲਾ ਸਾਹਿਬ ਵਿਖੇ ਸੈਣਿ ਭਗਤ ਦਾ ਜਨਮ ਦਿਹਾੜਾ ਭਗਤ ਸੈਣਿ ਯਾਦਗਾਰੀ ਕਮੇਟੀ ਬਾਬਾ ਬਕਾਲਾ ਸਾਹਿਬ ਵਲੋਂ ਮਨਾਇਆ ਗਿਆ | ਸਵੇਰੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਹਰਦੇਵ ਸਿੰਘ ਭਿੰਡਰ ਦੇ ਰਾਗੀ ਜਥੇ, ਪਿ੍ੰ: ਹਰਦੀਪ ਸਿੰਘ, ਗ੍ਰੰਥੀ ਸਵਿੰਦਰਜੀਤ ਸਿੰਘ ਨੇ ਕਥਾ ਤੋਂ ਇਲਾਵਾ ਉਘੇ ਰਾਗੀ ਢਾਡੀ ਕਵੀਸ਼ਰ ਜਥਿਆਂ ਨੇ ਗੁਰੂ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਪ੍ਰਧਾਨ ਸੇਵਾ ਸਿੰਘ ਖਿਲਚੀਆਂ, ਮੀਤ ਪ੍ਰਦਾਨ ਮਨਜੀਤ ਸਿੰਘ ਫੇਰੂਮਾਨ, ਸੈਕਟਰੀ ਰਣਜੀਤ ਸਿੰਘ ਦੇਵੀਦਾਸਪੁਰਾ, ਖ਼ਜ਼ਾਨਚੀ ਰੁਪਿੰਦਰ ਸਿੰਘ ਚਾਵਲਾ, ਮੀਤ ਸਕੱਤਰ ਸਕੱਤਰ ਸਿੰਘ ਮਹਿਤਾ, ਅਜੈਬ ਸਿੰਘ ਸਲਾਹਕਾਰ ਨੇ ਪੁੱਜੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮੰਗਲ ਸਿੰਘ, ਪ੍ਰਤਾਪ ਸਿੰਘ, ਅਮਰੀਕ ਸਿੰਘ ਬਾਬਾ ਬਕਾਲਾ, ਮਨੋਹਰ ਸਿੰਘ, ਪਰਮਜੀਤ ਸਿੰਘ ਪੰਮਾ, ਜਗਤਾਰ ਸਿੰਘ ਫੇਰੂਮਾਨ, ਬਿਕਰਮ ਸਿੰਘ ਕਾਲੇਕੇ, ਜੁਝਾਰ ਸਿੰਘ, ਸੰਤੋਖ ਸਿੰਘ, ਬਲਦੇਵ ਸਿੰਘ ਰਈਆ, ਗੁਲਜ਼ਾਰ ਸਿੰਘ ਟੱਠੀਆਂ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਰਤਨਗੜ੍ਹ, ਮਨਰਾਜ ਸਿੰਘ ਰਤਨਗੜ੍ਹ, ਹਰਦੀਪ ਸਿੰਘ ਜ਼ੋਨੀ, ਜਤਿੰਦਰ ਸਿੰਘ ਸਮੇਤ ਹੋਰ ਸਖਸ਼ੀਅਤਾਂ ਇਸ ਮੌਕੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤਹਿਸੀਲ ਅਜਨਾਲਾ ਦੀ ਮੀਟਿੰਗ ਦੌਰਾਨ ਆਰ. ਐੱਮ. ਪੀ. ਡਾਕਟਰਾਂ ਨੇ ਸਰਕਾਰ ਨੂੰ ਰ... ਅਗਲੀ ਖ਼ਬਰ ਮੁੱਖ ਮੰਤਰੀ ਆਉਣਗੇ 18 ਨੂੰ ਮਜੀਠਾ ਹਲਕੇ 'ਚ- ਤਲਬੀਰ ਸਿੰਘ ਗਿੱਲ
Ad Position 24