12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤਹਿਸੀਲ ਅਜਨਾਲਾ ਦੀ ਮੀਟਿੰਗ ਦੌਰਾਨ ਆਰ. ਐੱਮ. ਪੀ. ਡਾਕਟਰਾਂ ਨੇ ਸਰਕਾਰ ਨੂੰ ਰੱਜ ਕੇ ਕੋਸਿਆ

Ad Position 21
No active advertisement
ਅਜੀਤ ਡੈਸਕ 22-12-2025
ਅਜਨਾਲਾ, 21 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤਹਿਸੀਲ ਅਜਨਾਲਾ ਦੀ ਅਹਿਮ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਪਿ੍ਥੀਪਾਲ ਸਿੰਘ ਚਮਿਆਰੀ ਅਤੇ ਜਨਰਲ ਸਕੱਤਰ ਜੋਗਿੰਦਰ ਮਸੀਹ ਦੀ ਸਾਂਝੀ ਅਗਵਾਈ ਹੇਠ ਹੋਈ, ਜਿਸ ਵਿਚ ਐਸੋਸੀਏਸ਼ਨ ਦੇ ਸੂਬਾ ਐਕਟਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਮਹਿੰਦਰ ਸਿੰਘ ਸੋਹਲ ਸਮੇਤ ਵੱਡੀ ਗਿਣਤੀ ਵਿਚ ਆਰ.ਐੱਮ.ਪੀ. ਡਾਕਟਰਾਂ ਨੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਆਰ.ਐੱਮ.ਪੀ. ਡਾਕਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਾਲ 2025 ਦਾ ਲੇਖਾ ਜੋਖਾ ਕਰਦਿਆਂ ਆਉਣ ਵਾਲੇ ਸਾਲ 2026 ਲਈ ਰੂਪ ਰੇਖਾ ਉਲੀਕੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਐਕਟਿੰਗ ਤੇ ਜ਼ਿਲ੍ਹਾ ਪ੍ਰਧਾਨ ਡਾ. ਮਹਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਆਰ.ਐੱਮ.ਪੀ. ਡਾਕਟਰਾਂ ਦੀ ਰਜਿਸਟਰੇਸ਼ਨ 53 ਸਾਲ ਤੋਂ ਬੰਦ ਪਈ ਹੈ ਅਤੇ ਉਦੋਂ ਤੋਂ ਹੀ ਆਰ.ਐੱਮ.ਪੀ. ਡਾ. ਰਜਿਸਟਰੇਸ਼ਨ ਮੁੜ ਚਾਲੂ ਕਰਵਾਉਣ ਸਮੇਤ ਹੋਰ ਨਾ ਹੱਕੀ ਮੰਗਾਂ ਦੇ ਹੱਲ ਲਈ ਸੰਘਰਸ਼ ਕਰਦੇ ਆ ਰਹੇ ਹਨ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਉਨ੍ਹਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਆਰ.ਐੱਮ.ਪੀ. ਡਾਕਟਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਾਲ ਵਿਚ ਮੌਜੂਦਾ ਸਰਕਾਰ ਨੂੰ ਆਰ.ਐੱਮ.ਪੀ. ਡਾਕਟਰਾਂ ਦੇ ਵਿਰੋਧ ਦਾ ਖਮਿਆਜਾ ਭੁਗਤਣਾ ਪਵੇਗਾ | ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਰੰਤ ਬੰਦ ਪਈ ਰਜਿਸਟਰੇਸ਼ਨ ਨੂੰ ਮੁੜ ਚਾਲੂ ਕਰਕੇ ਸਾਰੇ ਆਰ.ਐੱਮ.ਪੀ. ਡਾਕਟਰਾਂ ਨੂੰ ਪੰਜਾਬ ਵਿਚ ਰਜਿਸਟਰ ਕੀਤਾ ਜਾਵੇ ਅਤੇ ਹੋਰਨਾਂ ਮੰਗਾਂ ਦਾ ਵੀ ਹੱਲ ਪਹਿਲ ਦੇ ਆਧਾਰ ਤੇ ਕੀਤਾ ਗਿਆ | ਇਸ ਮੌਕੇ ਖਜਾਨਚੀ ਜਸਵੰਤ ਸਿੰਘ ਗੱਗੋਮਾਹਲ, ਨਿਖਿਲ ਮਸੀਹ ਅਜਨਾਲਾ, ਬਲਰਾਜ ਸਿੰਘ ਹਰੜ ਕਲਾਂ, ਜਗਜੀਤ ਸਿੰਘ ਰਿਆੜ, ਗੁਰਭੇਜ ਸਿੰਘ ਬਾਠ, ਹੀਰਾ ਮਸੀਹ ਚਮਿਆਰੀ, ਲਖਬੀਰ ਸਿੰਘ ਅਦਲੀਵਾਲਾ, ਗਗਨਦੀਪ ਸਿੰਘ ਝੰਜੋਟੀ, ਹੀਰਾ ਸਿੰਘ ਰਾਜਾਸਾਂਸੀ, ਜੰਗ ਬਹਾਦਰ ਸਿੰਘ ਮੋਹਣ ਭੰਡਾਰੀਆਂ, ਪਿ੍ੰਸਦੀਪ ਸਿੰਘ, ਮਨਜੀਤ ਸਿੰਘ ਬਲੜਵਾਲ, ਦਵਿੰਦਰ ਸਿੰਘ ਸਰਾਏ, ਨਰੇਸ਼ ਕੁਮਾਰ ਅਤੇ ਬਚਿੱਤਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸੈਣਿ ਭਗਤ ਦਾ ਜਨਮ ਦਿਹਾੜਾ ਮਨਾਇਆ <br/>
Ad Position 24