03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਬਿਜਲੀ ਦਫ਼ਤਰ ਲੋਪੋਕੇ ਵਿਖੇ ਨਵ-ਨਿਯੁਕਤ ਏ.ਐੱਲ.ਐੱਮ. ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 24-12-2025
ਚੋਗਾਵਾਂ, 23 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਵਲੋਂ ਬਾਰਡਰ ਜੋਨ ਦੀ ਲੋਪੋਕੇ ਸਬ- ਡਵੀਜ਼ਨ ਵਿਖੇ ਨਵੇਂ ਆਏ ਏ. ਐੱਲ. ਐੱਮ. (ਸਹਾਇਕ ਲਾਈਨਮੈਨ) ਸਾਥੀਆਂ ਦਾ ਮਹਿਕਮੇ ਵਿਚ ਆਉਣ 'ਤੇ ਸਨਮਾਨ ਕੀਤਾ ਗਿਆ | ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ | ਇਸ ਮੌਕੇ ਪੰਜਾਬ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਨੇ ਨਵੇਂ ਆਏ ਸਾਥੀਆਂ ਨੂੰ ਬਿਜਲੀ ਬੋਰਡ ਦੇ ਇਤਿਹਾਸ ਅਤੇ ਜਥੇਬੰਦੀ ਦੇ ਪਿਛੋਕੜ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਭਵਿੱਖ ਵਿਚ ਜਥੇਬੰਦੀ ਹਰ ਇੱਕ ਮੋੜ ਤੇ ਤੁਹਾਡੇ ਨਾਲ ਖੜੀ ਹੈ | ਉਪ ਮੰਡਲ ਅਫਸਰ ਕੁਲਦੀਪ ਸਿੰਘ ਨੇ ਹਰ ਕਦਮ 'ਤੇ ਮਦਦ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਪਰਮਪਾਲ ਸਿੰਘ ਡਵੀਜ਼ਨ ਪ੍ਰਧਾਨ, ਪਿਸ਼ੋਰਾ ਸਿੰਘ, ਕੁਲਵੰਤ ਸਿੰਘ, ਜਗੀਰ ਲਾਲ, ਸੇਵਾ ਸਿੰਘ, ਅਵਤਾਰ ਸਿੰਘ ਫੌਜੀ ਡਵੀਜ਼ਨ ਪ੍ਰਧਾਨ ਛੇਹਰਟਾ, ਰਜਵੰਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਐਲੀਮੈਂਟਰੀ ਸਕੂਲ ਧੂਲਕਾ 'ਚ ਬੱਚਿਆਂ ਦਾ ਸਿਹਤ ਚੈੱਕਅਪ ਕੈਂਪ <br/> ਅਗਲੀ ਖ਼ਬਰ ਕੀਰਤਨ ਦਰਬਾਰ ਸੇਵਾ ਸੁਸਾਇਟੀ ਵਲੋਂ ਗੁਰਮਤਿ ਸਮਾਗਮ ਨੂੰ ਸਮਰਪਿਤ ਜੰਤਰੀ ਰਿਲੀਜ਼
Ad Position 24
No active advertisement