01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ਼ਹਿਰਾਂ 'ਚ ਸਾਹਿਬਜ਼ਾਦਿਆਂ ਦੇ ਵੱਡੇ ਫਲੈਕਸ ਲਗਾਉਣ ਦੀ ਸਿੱਖ ਐਜੂਕੇਸ਼ਨ ਸੁਸਾਇਟੀ ਦੀ ਨਵੀਂ ਪਹਿਲ <br/>

Ad Position 21
No active advertisement
ਅਜੀਤ ਡੈਸਕ 25-12-2025
ਰਈਆ, 24 ਦਸੰਬਰ (ਸ਼ਰਨਬੀਰ ਸਿੰਘ ਕੰਗ)-ਸਾਹਿਬਜ਼ਾਦਿਆਂ ਦੀ ਸ਼ਖਸੀਅਤ ਤੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿੱਖ ਐਜੂਕੇਸ਼ਨ ਸੁਸਾਇਟੀ ਨੇ ਨਵੀਂ ਪਹਿਲ ਕਰਦੇ ਹੋਏ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਦੇ ਵੱਡੇ ਵੱਡੇ ਫਲੈਕਸ ਬੋਰਡ ਲਗਾ ਕੇ ਸਾਹਿਬਜ਼ਾਦਿਆਂ ਦੀ ਰੂਹਾਨੀ ਸ਼ਹਾਦਤ ਨੂੰ ਸਿਜਦਾ ਕਰਨ ਦਾ ਇੱਕ ਨਿਵੇਕਲਾ ਕਾਰਜ ਕੀਤਾ ਹੈ | ਸੁਸਾਇਟੀ ਦੇ ਮੁੱਖ ਪ੍ਰਚਾਰਕ ਮਲਕੀਅਤ ਸਿੰਘ ਨੇ ਦੱਸਿਆ ਕਿ ਅਜਿਹਾ ਕਰਨ ਨਾਲ ਲੋਕਾਂ ਵਿਚ ਗੁਰੂ ਸਾਹਿਬ ਦੇ ਸ਼ਹਾਦਤ ਭਰੇ ਇਤਿਹਾਸ ਦਾ ਸੁਨੇਹਾ ਘਰ ਘਰ ਪਹੁੰਚਾਇਆ ਜਾ ਸਕੇਗਾ | ਜਿੱਥੇ ਮਸ਼ਹੂਰੀਆਂ ਦੇ ਬੋਰਡ ਲੱਗੇ ਹੋਏ ਹਨ, ਉੱਥੇ ਸਾਹਿਬਜ਼ਾਦਿਆਂ ਦੇ ਲੱਗੇ ਬੋਰਡ ਸਾਨੂੰ ਲਸਾਨੀ ਸ਼ਹਾਦਤ ਬਾਰੇ ਪ੍ਰੇਰਿਤ ਕਰਨਗੇ | ਸੁਸਾਇਟੀ ਵਲੋਂ ਸੁਰਜੀਤ ਸਿੰਘ, ਮਾਈ. ਟੀ ਖਾਲਸਾ ਵਰਲਡ ਸਕੂਲ ਰਈਆ, ਐਡਵਾਂਸ ਲੈਬੌਰਟਰੀ, ਦਿੱਲੀ ਐਨਕ ਹਾਊਸ, ਈਸ਼ਰ ਸਿੰਘ ਜੀ ਕੋਹਲੂ ਵਾਲੇ, ਕੁਲਵਿੰਦਰ ਮੈਡੀਕੋਜ਼, ਜੋਬਨ ਮੈਡੀਕਲ ਸਟੋਰ, ਕੇਕ ਐਂਡ ਬੇਕਸ ਬੇਕਰੀ, ਅਰੋਗ ਆਯੁਰਵੇਦਿਕ ਸੈਂਟਰ, ਸ਼ੇਰਾ ਸਵੀਟ ਸ਼ਾਪ, ਬਬਲੂ ਅਲਮੀਨੀਅਮ, ਬਰਾਈਟ ਇਮੀਗਰੇਸ਼ਨ ਮਹਿਤਾ ਆਦਿ ਦਾ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਨੇ ਪ੍ਰਤਾਪ ਸਿੰਘ ਬਾਜਵਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਬੀ.ਐੱਸ.ਐੱਫ. ਦੇ ਟੀ-20 ਕਿ੍ਕਟ ਟੂਰਨਾਮੈਂਟ ਦੀ ਸਮਾਪਤੀ
Ad Position 24