01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਾਬਕਾ ਵਿਧਾਇਕ ਭਲਾਈਪੁਰ ਨੇ ਪ੍ਰਤਾਪ ਸਿੰਘ ਬਾਜਵਾ ਨਾਲ ਕੀਤੀ ਮੁਲਾਕਾਤ

Ad Position 21
No active advertisement
ਅਜੀਤ ਡੈਸਕ 25-12-2025
ਬਾਬਾ ਬਕਾਲਾ ਸਾਹਿਬ, 24 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਬੀਤੇ ਦਿਨੀ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਗਿਆ | ਇਸ 'ਤੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਬਾਬਾ ਬਕਾਲਾ ਸਾਹਿਬ ਹਲਕੇ ਦੇ ਜੇਤੂ ਰਹੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ-18 ਵਡਾਲਾ ਕਲਾਂ ਤੋਂ ਬੀਬਾ ਕੰਵਲਪ੍ਰੀਤ ਕੌਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ-ਭਲਾਈਪੁਰ ਡੋਗਰਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬਾ ਅਮਰੀਕ ਕੌਰ ਨੂੰ ਨਾਲ ਲੈ ਕੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਅਹਿਮ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਸਥਿਤੀ 'ਚ ਹੈ ਅਤੇ ਲੋਕ ਹੁਣ 2027 ਦੀਆਂ ਚੋਣਾਂ ਵਿਚ ਵੀ ਕਾਂਗਰਸ ਨੂੰ ਸੱਤਾ ਸੌਂਪਣ ਦੇ ਰੌਂਅ ਵਿਚ ਹਨ | ਪ੍ਰਤਾਪ ਸਿੰਘ ਬਾਜਵਾ ਨੇ ਸੰਤੋਖ ਸਿੰਘ ਭਲਾਈਪੁਰ ਦੀ ਪਿੱਠ ਥਾਪੜੀ ਅਤੇ ਹੋਰ ਵੀ ਉਤਸ਼ਾਹ ਨਾਲ ਕੰਮ ਕਰਦੇ ਰਹਿਣ ਲਈ ਕਿਹਾ | ਸ: ਬਾਜਵਾ ਨੇ ਬਲਾਕ ਸੰਮਤੀ ਜ਼ੋਨ ਭਲਾਈਪੁਰ ਤੋਂ ਜੇਤੂ ਰਹੇ ਸ: ਦਲਜੀਤ ਸਿੰਘ ਭੱਪੀ ਸਾ: ਸਰਪੰਚ ਵਡਾਲਾ ਖੁਰਦ ਅਤੇ ਸ: ਹਰਿੰਦਰਪਾਲ ਸਿੰਘ ਮੱਲ੍ਹਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਾ: ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਜੇਤੂਆਂ ਨੂੰ ਵਿਸ਼ੇਸ਼ ਤੌਰ 'ਤੇ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦਿਆਲ ਸਿੰਘ ਕੰਗ ਬੁਟਾਰੀ ਸਾ: ਸਰਪੰਚ, ਅਜ਼ਾਦ ਸਿੰਘ ਕੰਗ (ਆਲ ਸੀਜ਼ਨ ਹੋਟਲ), ਪ੍ਰਧਾਨ ਅਰਸ਼ ਬੱਲ, ਚੇਅਰਮੈਨ ਯੁਵਰਾਜ ਸਿੰਘ, ਗੁਰਮੇਜ ਸਿੰਘ ਚੀਮਾਂ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਸਕੂਲ ਫ਼ਤਹਿਪੁਰ ਰਾਜਪੂਤਾਂ ਦਾ ਅੱਧੀ ਸਦੀ ਪੁਰਾਣਾ ਗੇਟ ਚੋਰੀ ਅਗਲੀ ਖ਼ਬਰ ਸ਼ਹਿਰਾਂ 'ਚ ਸਾਹਿਬਜ਼ਾਦਿਆਂ ਦੇ ਵੱਡੇ ਫਲੈਕਸ ਲਗਾਉਣ ਦੀ ਸਿੱਖ ਐਜੂਕੇਸ਼ਨ ਸੁਸਾਇਟੀ ਦੀ ਨਵੀਂ ਪਹਿਲ <br/>
Ad Position 24