28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਖ਼ਾਲਸਾ ਕਾਲਜ ਸਤਲਾਣੀ ਸਾਹਿਬ 'ਚ ਐੱਨ. ਐੱਸ. ਐੱਸ. ਯੂਨਿਟ ਦੇ ਕੈਂਪ ਦੀ ਸਮਾਪਤੀ ਮਿਹਨਤੀ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 29-12-2025
ਅਟਾਰੀ, 28 ਦਸੰਬਰ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਰਹਿਨੁਮਾਈ ਅਤੇ ਵਿੱਦਿਆ ਸਕੱਤਰ ਸੁਖਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਚੱਲ ਰਹੇ ਸ਼ਹੀਦ ਬਾਬਾ ਜੀਵਨ ਸਿੰਘ ਖਾਲਸਾ ਕਾਲਜ ਸਤਲਾਣੀ ਸਾਹਿਬ ਵਿਖੇ ਐੱਨ. ਐੱਸ. ਐੱਸ. ਯੂਨਿਟ ਵਲੋਂ ਲਗਾਏ ਗਏ ਸੱਤ ਰੋਜ਼ਾ ਕੈਂਪ ਦੀ ਸਮਾਪਤੀ 28 ਦਸੰਬਰ 2025 ਨੂੰ ਉਤਸ਼ਾਹਪੂਰਣ ਮਾਹੌਲ ਵਿਚ ਕੀਤੀ ਗਈ | ਇਹ ਕੈਂਪ ਵਿਦਿਆਰਥੀਆਂ ਵਿਚ ਸੇਵਾ ਭਾਵਨਾ, ਅਨੁਸ਼ਾਸਨ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ | ਕੈਂਪ ਦੌਰਾਨ ਵੱਖ-ਵੱਖ ਸਮਾਜ ਭਲਾਈ ਗਤੀਵਿਧੀਆਂ, ਜਾਗਰੂਕਤਾ ਕਾਰਜਕ੍ਰਮ ਅਤੇ ਰਚਨਾਤਮਕ ਸਰਗਰਮੀਆਂ ਕਰਵਾਈਆਂ ਗਈਆਂ | ਕੈਂਪ ਦੇ ਆਖਰੀ ਦਿਨ ਵਿਦਿਆਰਥੀਆਂ ਵਲੋਂ ਵਾਤਾਵਰਨ ਸੁਰੱਖਿਆ ਦੇ ਮਹੱਤਵ ਨੂੰ ਦਰਸਾਉਂਦੀਆਂ ਪੇਂਟਿੰਗ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਬੜੀ ਗਰਮਜੋਸ਼ੀ ਨਾਲ ਭਾਗ ਲਿਆ ਅਤੇ ਆਪਣੀ ਰਚਨਾਤਮਕਤਾ ਰਾਹੀਂ ਸਮਾਜਿਕ ਸੁਨੇਹਾ ਦਿੱਤਾ | ਇਨ੍ਹਾਂ ਪੇਂਟਿੰਗਾਂ ਰਾਹੀਂ ਪ੍ਰਦੂਸ਼ਨ ਰੋਕਥਾਮ, ਰੁੱਖ ਲਗਾਉਣ ਅਤੇ ਪ੍ਰਕਿਰਤੀ ਨਾਲ ਸਾਂਝ ਬਣਾਈ ਰੱਖਣ ਬਾਰੇ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਐੱਨ. ਐੱਸ. ਐੱਸ. ਯੂਨਿਟ ਵਲੋਂ ਕੈਂਪ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਬੈਸਟ ਕੈਂਪਰ ਦਾ ਖਿਤਾਬ ਹਰਮਨਪ੍ਰੀਤ ਕੌਰ ਅਤੇ ਸੁਖਮਨਪ੍ਰੀਤ ਕੌਰ ਨੂੰ ਦਿੱਤਾ ਗਿਆ, ਜਦਕਿ ਬੈਸਟ ਗਰੁੱਪ ਦੇ ਤੌਰ 'ਤੇ ਹਰਜੀਤ ਸਿੰਘ, ਬੌਬੀ ਸਿੰਘ, ਰੋਸ਼ਨ ਪਿ੍ੰਸ ਸਿੰਘ ਅਤੇ ਸਹਿਜਪਾਲ ਸਿੰਘ ਨੂੰ ਸਨਮਾਨ ਮਿਲਿਆ | ਐੱਨ. ਐੱਸ. ਐੱਸ. ਯੂਨਿਟ ਦੇ ਇੰਚਾਰਜ ਪ੍ਰੋ. ਗੁਰਸਿਮਰਨ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐੱਨ. ਐੱਸ. ਐੱਸ. ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪਾਠਕ੍ਰਮ ਦੇ ਨਾਲ-ਨਾਲ ਸਮਾਜ ਨਾਲ ਜੋੜਨਾ ਹੈ | ਇਸ ਦੌਰਾਨ ਕਾਲਜ ਦੇ ਪਿ੍ੰਸੀਪਲ ਡਾ. ਰੁਪਿੰਦਰ ਸਿੰਘ ਨੇ ਵੀ ਐੱਨ. ਐੱਸ. ਐੱਸ. ਯੂਨਿਟ ਨੂੰ ਸਫਲ ਕੈਂਪ ਲਈ ਵਧਾਈ ਦਿੰਦਿਆਂ ਕਿਹਾ ਕਿ ਸੇਵਾ ਭਾਵਨਾ ਨਾਲ ਕੀਤੇ ਗਏ ਕਾਰਜ ਹੀ ਵਿਦਿਆਰਥੀਆਂ ਨੂੰ ਚੰਗਾ ਨਾਗਰਿਕ ਬਣਾਉਂਦੇ ਹਨ | ਇਸ ਮੌਕੇ ਪ੍ਰੋ. ਸੁਖਦੀਪ ਸਿੰਘ, ਪ੍ਰੋ. ਗੁਰਸਾਹਿਬ ਸਿੰਘ, ਪ੍ਰੋ. ਕਰਮਜੀਤ ਕੌਰ, ਪ੍ਰੋ. ਬਲਜਿੰਦਰ ਕੌਰ ਅਤੇ ਪ੍ਰੋ. ਰਵਿੰਦਰ ਕੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਹਿੰਮਤ ਸਿੰਘ ਮਜੀਠਾ ਵਿਖੇ ਸ਼ਹਾਦਤਾਂ ਦੇ ਸੰਬੰਧ 'ਚ ਧਾਰਮਿਕ ਸਮਾਗਮ ਅਗਲੀ ਖ਼ਬਰ ਜਥੇ. ਹਰਨਾਮ ਸਿੰਘ ਗਿੱਲ ਖੋਜਕੀਪੁਰ ਦੀ 45ਵੀਂ ਬਰਸੀ ਮਨਾਈ
Ad Position 24