28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਜਥੇ. ਹਰਨਾਮ ਸਿੰਘ ਗਿੱਲ ਖੋਜਕੀਪੁਰ ਦੀ 45ਵੀਂ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 29-12-2025
ਰਈਆ, 28 ਦਸੰਬਰ (ਸ਼ਰਨਬੀਰ ਸਿੰਘ ਕੰਗ)-ਸੁਤੰਤਰਤਾ ਸੈਨਾਨੀ ਸਵ: ਜਥੇ. ਹਰਨਾਮ ਸਿੰਘ ਗਿੱਲ ਖੋਜਕੀਪੁਰ ਦੀ 45ਵੀਂ ਬਰਸੀ ਉਨਾਂ੍ਹ ਦੇ ਜੱਦੀ ਪਿੰਡ ਖੋਜਕੀਪੁਰ ਗੁਰਦੁਆਰਾ ਬਾਬਾ ਦੀਵਾਨ ਸਿੰਘ ਜੀ ਸ਼ਹੀਦ ਦੇ ਸਥਾਨਾਂ 'ਤੇ ਮਨਾਈ ਗਈ | ਇਸ ਮੌਕੇ ਸਭ ਤੋਂ ਪਹਿਲਾਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਸਜਾਏ ਗਏ ਪੰਡਾਲਾਂ 'ਚ ਭਾਈ ਹੀਰਾ ਸਿੰਘ ਕੰਗ ਕਥਾਵਾਚਕ ਨੇ ਕਥਾ ਵਿਚਾਰਾਂ ਦੀ ਸਾਂਝ ਪਾਈ | ਉਪਰੰਤ ਸ਼ਰਧਾਂਜਲੀ ਸਮਾਗਮ ਮੌਕੇ ਵੱਖ-ਵੱਖ ਬੁਲਾਰਿਆਂ ਨੇ ਜਥੇ. ਹਰਨਾਮ ਗਿੱਲ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ | ਇਸ ਮੌਕੇ ਅਜੈਪਾਲ ਸਿੰਘ ਗਿੱਲ ਪੋਤਰਾ ਸਵ: ਜਥੇ. ਹਰਨਾਮ ਸਿੰਘ ਗਿੱਲ, ਸੁਖਰਾਜ ਸਿੰਘ, ਦਮਨਪ੍ਰੀਤ ਸਿੰਘ ਪਰਿਵਾਰਕ ਮੈਂਬਰ ਸਵ: ਜਥੇ. ਹਰਨਾਮ ਸਿੰਘ ਗਿੱਲ, ਭਜਨ ਸਿੰਘ ਸਰਪੰਚ ਗਗੜੇਵਾਲ, ਭਗਵੰਤ ਸਿੰਘ ਮੀਆਂਵਿੰਡ ਸਾ: ਸੰਮਤੀ ਮੈਂਬਰ, ਬਲਵਿੰਦਰ ਸਿੰਘ ਨੰਬਰਦਾਰ ਘੱਗੇ, ਗੁਰਦੀਪ ਸਿੰਘ ਗਗੜੇਵਾਲ, ਮਲਕਪ੍ਰੀਤ ਸਿੰਘ ਕੰਗ, ਦਲਬੀਰ ਸਿੰਘ ਨੰਬਰਦਾਰ, ਨੰਬਰਦਾਰ ਜੱਸਾ ਸਿੰਘ, ਜਤਿੰਦਰਪਾਲ ਸਿੰਘ, ਅਮਨਦੀਪ ਢਿੱਲੋਂ ਸੰਮਤੀ ਮੈਂਬਰ, ਹਰਜਿੰਦਰ ਸਿੰਘ ਗਿੱਲ, ਜੋਗਾ ਸਿੰਘ ਸਾ: ਸਰਪੰਚ, ਹਰਦੀਪ ਸਿੰਘ, ਲਖਬੀਰ ਸਿੰਘ ਗਿੱਲ, ਲਾਲੀ ਨੰਬਰਦਾਰ, ਗੁਰਵੇਲ ਸਿੰਘ ਪੰਚ, ਰਛਪਾਲ ਸਿੰਘ, ਦਲਬੀਰ ਸਿੰਘ ਲੱਡੂ ਪ੍ਰਧਾਨ, ਅਜੀਤ ਸਿੰਘ ਗਿੱਲ, ਸ਼ਮਸ਼ੇਰ ਸਿੰਘ ਸ਼ੇਰਾ ਸਾ: ਸਰਪੰਚ, ਅਜੀਤ ਸਿੰਘ ਗਿੱਲ, ਸੂਬੇਦਾਰ ਅਜੀਤ ਸਿੰਘ, ਰੇਸ਼ਮ ਸਿੰਘ, ਗੁਰਜੀਤ ਸਿੰਘ ਢਿੱਲੋਂ, ਯੋਧਾ ਸਿੰਘ, ਬਲਕਾਰ ਸਿੰਘ, ਜੋਬਨ ਢਿੱਲੋਂ, ਬਲਜੀਤ ਸਿੰਘ, ਕੈਪਟਨ ਕੁਲਵਿੰਦਰ ਸਿੰਘ, ਦਵਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਨੰਬਰਦਾਰ, ਜੱਜ ਸ਼ਾਹ, ਹਰਜਿੰਦਰ ਸਿੰਘ ਭੋਲਾ, ਅਵਤਾਰ ਸਿੰਘ ਬਿਜਲੀ ਬੋਰਡ, ਜਰਮਨ ਗਿੱਲ, ਮਾਸਟਰ ਬਿੱਲਾ, ਲਵਜੀਤ ਸਿੰਘ ਗਿੱਲ ਅਤੇ ਹੋਰ ਬਹੁਤ ਸਾਰੇ ਰਿਸ਼ਤੇਦਾਰ, ਪਿੰਡ ਅਤੇ ਇਲਾਕੇ ਦੀ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ | ਇਸ ਮੌਕੇ ਸਵ: ਜਥੇ. ਗਿੱਲ ਦੇ ਪਰਿਵਾਰ ਵਲੋਂ ਆਏ ਹੋਏ ਪਤਵੰਤਿਆਂ ਨੂੰ ਗੁਰੂ ਸਾਹਿਬ ਦੀਆਂ ਸ਼ਾਨਦਾਰ ਤਸਵੀਰਾਂ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ 'ਚ ਅਜੈਪਾਲ ਸਿੰਘ ਗਿੱਲ ਨੇ ਬਰਸੀ 'ਤੇ ਪੁੱਜਣ ਅਤੇ ਸਹਿਯੋਗ ਕਰਨ 'ਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਸਤਲਾਣੀ ਸਾਹਿਬ 'ਚ ਐੱਨ. ਐੱਸ. ਐੱਸ. ਯੂਨਿਟ ਦੇ ਕੈਂਪ ਦੀ ਸਮਾਪਤੀ ਮਿਹਨਤੀ ਵਿਦਿਆਰਥੀਆਂ ਨੂੰ ਕੀਤਾ ਸਨਮ... ਅਗਲੀ ਖ਼ਬਰ ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਗਾਰਡਨ ਇਨਕਲੇਵ ਵਲੋਂ ਦੁੱਧ ਦਾ ਲੰਗਰ ਲਗਾਇਆ
Ad Position 24