28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਗਾਰਡਨ ਇਨਕਲੇਵ ਵਲੋਂ ਦੁੱਧ ਦਾ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 29-12-2025

ਨਵਾਂ ਪਿੰਡ, 28 ਦਸੰਬਰ (ਜਸਪਾਲ ਸਿੰਘ)-ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ, ਬਾਬਾ ਮੋਤੀ ਰਾਮ ਮਹਿਰਾ ਅਤੇ ਦੁਨੀਆਂ ਦੇ ਇਤਿਹਾਸ ਅੰਦਰ ਗੜ੍ਹੀ ਚਮਕੌਰ ਦੀ ਅਨੋਖੀ ਜੰਗ ਦੇ ਸਮੂਹ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 'ਸਫ਼ਰ-ਏ-ਸ਼ਹਾਦਤ' ਤਹਿਤ ਸੁਖਮਨੀ ਸੇਵਾ ਸੋਸਾਇਟੀ ਗਾਰਡਨ ਇਨਕਲੇਵ ਤੇ ਖਾਨਕੋਟ ਵਲੋਂ ਲਹੌਰੀਆ ਪਰਿਵਾਰ ਤੇ ਸਥਾਨਕ ਵਾਸੀਆਂ ਦੇ ਸਹਿਯੋਗ ਨਾਲ ਬ੍ਰੈੱਡ, ਨਿਊਟਰੀ ਤੇ ਦੁੱਧ ਦੇ ਅਟੁੱਟ ਲੰਗਰ ਲਗਏ ਗਏ | ਇਸ ਮੌਕੇ ਪਰਵਿੰਦਰ ਸਿੰਘ ਮੁੱਖ ਸੇਵਾਦਾਰ, ਡਾ. ਅੰਗਰੇਜ ਸਿੰਘ, ਸਰਬਜੀਤ ਸਿੰਘ, ਪਿੰਟੂ ਸਿੰਘ, ਨਿਰਮਲ ਸਿੰਘ ਜਸਵਿੰਦਰ ਸਿੰਘ, ਤਰਲੋਕ ਸਿੰਘ, ਦਲਬੀਰ ਸਿੰਘ, ਅਪਾਰਾ ਸਿੰਘ, ਸੁਪਨਦੀਪ ਸਿੰਘ ਸਾਹਬੀ, ਸੁਰਜਨ ਸਿੰਘ ਫ਼ੌਜੀ, ਗਗਨਦੀਪ ਸਿੰਘ, ਜਗਦੀਪ ਸਿੰਘ ਬਾਠ, ਕਰਮਜੀਤ ਸਿੰਘ, ਗੁਰਨੂਰ ਸਿੰਘ ਸੋਹਲ, ਗੌਰਵਦੀਪ ਸਿੰਘ ਸੋਹਲ, ਗੁਰਮੀਤ ਸਿੰਘ ਬਿੱਟੂ ਤੇ ਸੁਖਮਨੀ ਸੇਵਾ ਸੋਸਾਇਟੀ ਬੀਬੀਆਂ ਵਲੋਂ ਸੰਗਤਾਂ ਨੂੰ ਦੁੱਧ ਛਕਾ ਕੇ ਨਿਸ਼ਕਾਮ ਸੇਵਾ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਜਥੇ. ਹਰਨਾਮ ਸਿੰਘ ਗਿੱਲ ਖੋਜਕੀਪੁਰ ਦੀ 45ਵੀਂ ਬਰਸੀ ਮਨਾਈ ਅਗਲੀ ਖ਼ਬਰ ਪਿੰਡ ਕੱਕੜ ਵਿਖੇ ਸ਼ਹੀਦੀ ਸਮਾਗਮ 'ਤੇ ਅੰਮਿ੍ਤ ਸੰਚਾਰ ਕਰਵਾਇਆ
Ad Position 24