ਚੋਗਾਵਾਂ, 28 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਕੱਕੜ ਵਿਖੇ ਮਾਤਾ ਗੁਜਰੀ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਅਤੇ ਅੰਮਿ੍ਤ ਸੰਚਾਰ ਸੰਤ ਬਾਬਾ ਮੰਗਲ ਸਿੰਘ ਜੀ ਸੇਵਾ ਸੋਸਾਇਟੀ ਪਿੰਡ ਕੱਕੜ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਪਾਠ ਦੇ ਭੋਗ ਪਾਏ ਗਏ | ਉਪਰੰਤ ਸੱਜੇ ਦੀਵਾਨ ਵਿਚ ਭਾਈ ਗੁਰਪ੍ਰਤਾਪ ਸਿੰਘ ਪਦਮ ਦਾ ਢਾਡੀ ਜਥਾ, ਭਾਈ ਅਮਰੀਕ ਸਿੰਘ ਕੱਕੜ ਦਾ ਕਵੀਸ਼ਰੀ ਜਥਾ, ਭਾਈ ਸਰੂਪ ਸਿੰਘ ਅਤੇ ਭਾਈ ਜੋਬਨਜੀਤ ਸਿੰਘ ਆਦਿ ਜਥਿਆਂ ਨੇ ਦੂਰੋਂ ਨੇੜਿਓਾ ਆਈਆਂ ਸੰਗਤਾਂ ਨੂੰ ਸਿੱਖ ਕੌਮ ਦੇ ਸ਼ਹਾਦਤ ਭਰੇ ਇਤਿਹਾਸ ਤੋਂ ਜਾਣੰੂ ਕਰਵਾਇਆ ਤੇ ਪ੍ਰਬੰਧਕਾਂ ਵਲੋਂ ਜਥਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅੰਮਿ੍ਤ ਸੰਚਾਰ ਵੀ ਕਰਵਾਇਆ ਗਿਆ | ਜਿਸ ਵਿਚ 20 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਦੇ ਲੜ ਲੱਗੇ | ਇਸ ਮੌਕੇ ਸਮੂਹ ਪਿੰਡ ਵਾਸੀਆਂ ਸਮੇਤ ਵੱਖ-ਵੱਖ ਪਿੰਡਾਂ ਤੋਂ ਆਈਆਂ ਸੰਗਤਾਂ ਨੇ ਹਾਜ਼ਰੀ ਭਰੀ |