07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਕਬੀਰ ਜੀ ਦੇ ਪ੍ਰਗਟ ਦਿਵਸ ਸਮਾਗਮ ਸੰਬੰਧੀ ਸਤਲੋਕ ਆਸ਼ਰਮ ਖਮਾਣੋਂ ਦੇ ਸੇਵਾਦਾਰਾਂ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 02-06-2025
ਖਮਾਣੋਂ, 1 ਜੂਨ (ਜੋਗਿੰਦਰ ਪਾਲ)-9, 10 ਅਤੇ 11 ਜੂਨ ਨੂੰ ਆਯੋਜਿਤ ਕੀਤੇ ਜਾਣ ਵਾਲੇ ਕਬੀਰ ਜੀ ਦੇ ਪ੍ਰਗਟ ਦਿਵਸ ਸਮਾਗਮ ਸਬੰਧੀ ਸਤਲੋਕ ਆਸ਼ਰਮ ਖਮਾਣੋਂ ਵਿਖੇ ਆਸ਼ਰਮ ਦੇ ਸੇਵਾਦਾਰਾਂ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਸੇਵਾਦਾਰਾਂ ਨੇ ਸ਼ਮੂਲੀਅਤ ਕੀਤੀ | ਸਮਾਗਮ ਦੀ ਸਮੁੱਚੀ ਰੂਪ ਰੇਖਾ, ਆਉਣ ਵਾਲੇ ਸ਼ਰਧਾਲੂਆਂ ਦੇ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ, ਵਿਸ਼ੇਸ਼ ਸੁਵਿਧਾਵਾਂ, ਖ਼ੂਨਦਾਨ ਕੈਂਪਾਂ ਦੇ ਆਯੋਜਨ ਅਤੇ ਸੁਰੱਖਿਆ ਵਿਵਸਥਾ ਸਬੰਧੀ ਚਰਚਾ ਕੀਤੀ ਗਈ ਤੇ ਲਗਪਗ 30 ਅਲੱਗ-ਅਲੱਗ ਵਿੰਗ ਬਣਾ ਕੇ ਸੇਵਾ ਲਈ ਟੀਮਾਂ ਬਣਾਈਆਂ ਗਈਆਂ | ਮੀਟਿੰਗ ਤੋਂ ਉਪਰੰਤ ਪ੍ਰਬੰਧਕ ਸੇਵਾਦਾਰਾ ਨੇ ਮੀਡੀਆ ਨੂੰ ਦੱਸਿਆ ਕਿ ਸੰਤ ਰਾਮਪਾਲ ਮਹਾਰਾਜ ਦੀ ਰਹਿਨੁਮਾਈ ਹੇਠ ਪੂਰੇ ਭਾਰਤ ਦੇ ਨਾਲ-ਨਾਲ ਨੇਪਾਲ ਸਮੇਤ 12 ਸਤਲੋਕ ਆਸ਼ਰਮਾਂ ਵਿਚ 9, 10 ਅਤੇ 11 ਜੂਨ ਨੂੰ ਕਬੀਰ ਜੀ ਦਾ 628ਵਾਂ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਹੈ | ਜਿਸ ਦੇ ਤਹਿਤ 9 ਜੂਨ ਨੂੰ ਸੰਤ ਗ਼ਰੀਬ ਦਾਸ ਮਹਾਰਾਜ ਦੀ ਅੰਮਿ੍ਤਬਾਣੀ ਦੇ ਪਾਠ ਪ੍ਰਕਾਸ਼ ਹੋਣਗੇ ਅਤੇ 10 ਜੂਨ ਨੂੰ ਵੱਡੇ ਪੱਧਰ 'ਤੇ ਖ਼ੂਨਦਾਨ ਕੈਂਪ ਅਤੇ ਦਹੇਜ ਰਹਿਤ ਵਿਆਹ ਆਯੋਜਿਤ ਕੀਤੇ ਜਾਣਗੇ | ਪ੍ਰਬੰਧਕਾਂ ਨੇ ਦੱਸਿਆ ਕਿ ਇਸੇ ਦਿਨ ਪੀ.ਜੀ.ਆਈ. ਚੰਡੀਗੜ੍ਹ ਦੇ ਸਹਿਯੋਗ ਨਾਲ ਦੇਹਦਾਨ ਅਤੇ ਅੰਗਦਾਨ ਕੈਂਪ ਵੀ ਲਗਾਏ ਜਾਣਗੇ ਅਤੇ 11 ਜੂਨ ਨੂੰ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਅਤੇ ਸੰਤ ਰਾਮਪਾਲ ਮਹਾਰਾਜ ਤਿੰਨੇ ਦਿਨ ਵਰਚੂਅਲ ਤੌਰ 'ਤੇ ਸਤਿਸੰਗ ਕਰਨਗੇ | ਤਿੰਨੇ ਦਿਨ ਸ਼ੁੱਧ ਦੇਸੀ ਘਿਓ ਦਾ ਭੰਡਾਰੇ ਤੋ ਇਲਾਵਾ ਲੱਡੂ ਅਤੇ ਜਲੇਬੀ ਦਾ ਪ੍ਰਸ਼ਾਦ ਅਟੁੱਟ ਵਰਤਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਿੱਖੀ ਦੀ ਮੌਲਿਕਤਾ ਤੇ ਵਿਲੱਖਣਤਾ ਨੂੰ ਪੇਸ਼ ਕਰਦੀ ਪੁਸਤਕ ਕੀਤੀ ਸੰਗਤ ਅਰਪਣ ਅਗਲੀ ਖ਼ਬਰ 'ਆਪ' ਵਲੋਂ ਆਪਣੇ ਵਿਧਾਇਕ 'ਤੇ ਭਿ੍ਸ਼ਟਾਚਾਰ ਦਾ ਮੁਕੱਦਮਾ ਦਰਜ ਕਰਵਾਉਣਾ ਸਿਆਸੀ ਸਟੰਟ-ਸਿੱਧੂਪੁਰ
Ad Position 24