08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਾਣੀ ਦੀ ਬਰਬਾਦੀ ਰੋਕਣਾ ਵੀ ਰਾਸ਼ਟਰ ਦੀ ਸੇਵਾ-ਸੰਜੇ ਸਾਹਨੀ

Ad Position 21
No active advertisement
ਅਜੀਤ ਡੈਸਕ 02-06-2025
ਨੰਗਲ, 1 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਪਾਣੀ ਦੀ ਬਰਬਾਦੀ ਰੋਕਣਾ ਵੀ ਰਾਸ਼ਟਰ ਦੀ ਸੇਵਾ ਹੈ ਤੇ ਸਮੂਹ ਨਾਗਰਿਕਾਂ ਦਾ ਫ਼ਰਜ਼ ਹੈ ਕਿ ਉਹ ਪੀਣ ਵਾਲੇ ਪਾਣੀ ਨਾਲ ਗੱਡੀਆਂ ਤੇ ਵਿਹੜੇ ਨਾ ਧੋਣ, ਇਹ ਵਿਚਾਰ ਨੰਗਲ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਹਨੀ ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਬਰਤਨ ਤੇ ਥੈਲਾ ਲੈ ਕੇ ਹੀ ਬਾਜ਼ਾਰ ਜਾਣ, ਇਹੀ ਇਕ ਰਾਹ ਹੈ, ਜਿਸ ਨਾਲ ਪਲਾਸਟਿਕ ਕਚਰੇ ਦੀ ਸਮੱਸਿਆ ਦਾ ਹੱਲ ਹੋਵੇਗਾ | ਪਲਾਸਟਿਕ ਦੇ ਡੱਬਿਆਂ ਗਰਮ ਸਬਜ਼ੀ, ਦਾਲ ਪਾਉਣ ਨਾਲ ਮਨੁੱਖੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ ਪਰ ਇਹ ਰਿਵਾਜ ਹੀ ਤੁਰ ਪਿਆ ਹੈ | ਸ਼ਹਿਰ 'ਚ ਸਫ਼ਾਈ ਪ੍ਰਬੰਧ ਠੀਕ ਹਨ ਤੇ ਸਾਡੀ ਕੋਸ਼ਿਸ਼ ਹੈ ਕਿ ਬਰਸਾਤ ਤੋਂ ਪਹਿਲਾਂ ਸਾਰੇ ਨਾਲੇ ਸਾਫ਼ ਕਰਵਾ ਦਿੱਤੇ ਜਾਣ | ਨੰਗਲ ਨਗਰ ਕੌਂਸਲ ਵਲੋਂ ਦੀਵਾਲੀ ਮੌਕੇ ਰਾਤ ਨੂੰ ਵੀ ਸਫ਼ਾਈ ਮੁਹਿੰਮ ਚਲਾਈ ਜਾਂਦੀ ਹੈ, ਅਸੀਂ ਇਸ ਬਰਸਾਤ 'ਚ ਰਾਤ ਸਮੇਂ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਵਾਂਗੇ | ਪਾਣੀ ਦੀ ਕਿੱਲਤ ਬਾਰੇ ਸ਼ਿਕਾਇਤਾਂ ਵੀ ਪਹਿਲ ਦੇ ਆਧਾਰ 'ਤੇ ਨਿਬੇੜੀਆਂ ਜਾ ਰਹੀਆਂ ਹਨ | ਨਗਰ ਕੌਂਸਲ ਨੰਗਲ ਚੌਗਿਰਦਾ ਮਿੱਤਰ ਹੈ ਅਤੇ ਇਸ ਸਾਵਣ 'ਚ ਅਸੀਂ ਪਲੇ ਹੋਏ ਰੁੱਖ ਹੀ ਲਗਾਵਾਂਗੇ ਤਾਂ ਕਿ ਸਫਲਤਾ ਦਰ 100 ਫੀਸਦੀ ਰਹੇ |

Ad Position 22
No active advertisement
ਪਿਛਲੀ ਖ਼ਬਰ ਦੇਸ਼ 'ਚ ਕੋਰੋਨਾ ਸਰਗਰਮ, ਮਾਮਲਿਆਂ ਦੀ ਗਿਣਤੀ 3758 ਹੋਈ ਅਗਲੀ ਖ਼ਬਰ ਮਾਤਾ ਅਹਿੱਲਿਆਬਾਈ ਹੋਲਕਰ ਦੀ ਜੈਅੰਤੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ 'ਚ ਭਾਜਪਾਈਆਂ ਨੇ ਭੇਟ ਕੀਤੀ ਸ਼ਰਧਾਂਜਲੀ <br...
Ad Position 24