15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਵਪਾਰੀਆਂ ਦਾ ਵਫ਼ਦ ਜੀ. ਐਸ. ਟੀ. ਅਧਿਕਾਰੀਆਂ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 03-06-2025
ਪਟਿਆਲਾ, 2 ਜੂਨ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਜ਼ਿਲ੍ਹਾ ਪਟਿਆਲਾ ਦਾ ਇਕ ਵਫ਼ਦ ਰਾਕੇਸ਼ ਗੁਪਤਾ ਦੀ ਅਗਵਾਈ 'ਚ ਜੀ. ਐਸ. ਟੀ. ਮਹਿਕਮੇ ਦੇ ਏ. ਈ. ਟੀ. ਸੀ. ਨੂੰ ਮਿਲਿਆ ਅਤੇ ਜੀ. ਐਸ. ਟੀ. ਮਹਿਕਮੇ ਵਲੋਂ ਪਿਛਲੇ ਲੰਮੇ ਸਮੇਂ ਤੋਂ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਰਾਕੇਸ਼ ਗੁਪਤਾ ਨੇ ਦੱਸਿਆ ਕਿ ਜਿਵੇਂ ਗਲਤ ਤਰੀਕੇ ਨਾਲ ਨੋਟਿਸ ਭੇਜਣੇ, ਮੋਟੇ ਮੋਟੇ ਜੁਰਮਾਨਾ ਲਗਾਉਣਾ ਆਦਿ ਨਾਲ ਵਪਾਰੀ ਬਹੁਤ ਪ੍ਰੇਸ਼ਾਨ ਹੈ ਅਤੇ ਜੀ. ਐਸ. ਟੀ. ਮਹਿਕਮੇ ਦੀਆਂ ਇਨ੍ਹਾਂ ਗਲਤ ਨੀਤੀਆਂ ਦਾ ਪੁਰਜ਼ੋਰ ਵਿਰੋਧ ਕਰਦਾ ਹੇ | ਗੁਪਤਾ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਜੀ. ਐਸ. ਟੀ. ਮਹਿਕਮੇ ਨੇ ਜਦੋਂ ਵੀ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜ਼ਿਲ੍ਹੇ ਦੇ ਸਾਰੇ ਵਪਾਰੀਆਂ ਨੇ ਇਕੱਠੇ ਹੋ ਕੇ ਮਹਿਕਮੇ ਦੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਹੈ | ਇਸੇ ਤਰ੍ਹਾਂ ਅੱਜ ਵੱਡੀ ਗਿਣਤੀ 'ਚ ਵਪਾਰੀਆਂ ਨੇ ਇਕੱਠੇ ਹੋ ਕੇ ਜੀ. ਐਸ. ਟੀ. ਅਧਿਕਾਰੀਆਂ ਨੂੰ ਮਿਲਿਆ ਅਤੇ ਕਿਹਾ ਗਿਆ ਕਿ ਜੇਕਰ ਕਿਸੇ ਵੀ ਵਪਾਰੀ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਨ੍ਹਾਂ ਨੂੰ ਸੰਘਰਸ਼ ਦਾ ਰਸਤਾ ਅਪਣਾਉਣਾ ਪਵੇਗਾ ਅਤੇ ਸ਼ਹਿਰ ਦੀਆਂ ਦੁਕਾਨਾਂ ਬੰਦ ਕਰ ਕੇ ਆਪਣੀ ਦੁਕਾਨਾਂ ਦੀਆਂ ਚਾਬੀਆਂ ਮਹਿਕਮੇ ਨੂੰ ਸੌਂਪ ਦੇਣਗੇ | ਇਸ ਮੌਕੇ ਰਾਜਨ ਸਿੰਗਲਾ, ਰਾਜਿੰਦਰ ਗਰਗ, ਗਿਰੀਸ਼ ਬਾਂਸਲ, ਪ੍ਰਤੀਕ ਜੈਨ, ਭਗਵਾਨ ਦਾਸ ਚਾਵਲਾ, ਨੰਦ ਲਾਲ ਗੋਰਾਬਾ, ਬੰਟੀ, ਰਾਜੇਸ਼ ਗੋਇਲ, ਅਸ਼ਵਨੀ ਕੁਮਾਰ, ਚਿੰਟੂ, ਤੇਜਿੰਦਰ ਸਿੰਘ, ਪ੍ਰਦੀਪ ਸੂਦ, ਮੁਸਤਾਨ, ਰਾਜਾ, ਵਿਵੇਕ ਗੋਇਲ, ਦਵਿੰਦਰ ਆਹੂਜਾ, ਅਮਰ ਲਾਲ, ਯੋਗੇਸ਼ ਬਾਂਸਲ, ਅਨਿਲ ਕੁਮਾਰ, ਸੰਜੇ, ਦੇਸ ਰਾਜ, ਰਾਕੇਸ਼ ਅਗਰਵਾਲ, ਰੋਹਿਤ ਗੁਪਤਾ, ਗੁਰਚਰਨ ਸਿੰਘ, ਹਨੀ, ਸੰਜੀਵ ਕੁਮਾਰ, ਵਿਕਰਮ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਥਾਣਾ ਜ਼ੁਲਕਾਂ ਪੁਲਿਸ ਵਲੋਂ ਤਿੰਨ ਚੋਰ ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਕਾਬੂ ਅਗਲੀ ਖ਼ਬਰ ਸੂਬੇ 'ਚ ਕੋਵਿਡ ਤੋਂ ਸਾਵਧਾਨ ਰਹੋ ਪਰ ਡਰਨ ਦੀ ਲੋੜ ਨਹੀਂ
Ad Position 24