ਸਮਾਣਾ, 2 ਜੂਨ (ਸਾਹਿਬ ਸਿੰਘ, ਹਰਵਿੰਦਰ ਸਿੰਘ ਟੋਨੀ)-ਬੀਤੀ 7 ਮਈ ਨੂੰ ਸਮਾਣਾ-ਪਟਿਆਲਾ ਸੜਕ 'ਤੇ ਟਿੱਪਰ-ਇਨੋਵਾ ਕਾਰ ਹਾਦਸੇ 'ਚ ਮਾਰੇ ਗਏ 7 ਮਾਸੂਮ ਸਕੂਲੀ ਬੱਚਿਆਂ ਤੇ ਇਨੋਵਾ ਦੇ ਡਰਾਈਵਰ ਦੇ ਮਾਮਲੇ 'ਚ 'ਇਨਸਾਫ਼' ਲੈਣ ਲਈ ਸ਼ਹਿਰ ਵਿਚ ਵਿਸ਼ਾਲ ਮੋਮਬੱਤੀ ਮਾਰਚ ਕੱਢਿਆ ਗਿਆ, ਜਿਸ 'ਚ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਸਾਬਕਾ ਵਿਧਾਇਕ ਰਜਿੰਦਰ ਸਿੰਘ, ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਸਾਬਕਾ ਚੇਅਰਮੈਨ ਪਰਦਮਨ ਸਿੰਘ ਵਿਰਕ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਜਗਮੀਤ ਸਿੰਘ ਹਰਿਆਊ, ਅਮਰਜੀਤ ਸਿੰਘ ਪੰਜਰਥ, ਕਾਂਗਰਸ ਆਗੂ ਰਛਪਾਲ ਸਿੰਘ ਜੌੜਾਮਾਜਰਾ, ਪ੍ਰਧਾਨ ਕਲੱਬ ਜੀਵਨ ਗਰਗ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਨਗਰ ਕੌਂਸਲ ਦੇ ਮੈਂਬਰ ਹਰਪ੍ਰੀਤ ਸਿੰਘ ਕੂਕਾ, ਪੀੜਤ ਪਰਿਵਾਰਾਂ ਦੇ ਮੈਂਬਰ, ਸਮਾਜਿਕ, ਮੁਲਾਜ਼ਮ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਸਣੇ ਸ਼ਹਿਰ ਦੇ ਸੈਂਕੜੇ ਪੁਰਸ਼, ਨੌਜਵਾਨ ਤੇ ਔਰਤਾਂ ਤੇ ਬੱਚਿਆਂ ਨੇ ਭਾਗ ਲਿਆ | ਸਾਬਕਾ ਵਿਧਾਇਕ ਰਜਿੰਦਰ ਸਿੰਘ ਨੇ ਆਖਿਆ ਕਿ ਹਾਦਸੇ ਦੇ ਸ਼ਿਕਾਰ ਬੱਚਿਆਂ ਦਾ ਸਾਰਾ ਸ਼ਹਿਰ ਸੋਗ ਮਨਾ ਰਿਹਾ ਹੈ | ਸ਼ਹਿਰ ਦਾ ਬੱਚਾ-ਬੱਚਾ ਸਦਮੇ 'ਚ ਹੈ ਪਰ ਪੁਲਿਸ ਪ੍ਰਸ਼ਾਸਨ ਦੇ ਕੰਨਾਂ ਤੋਂ ਜੂੰ ਨਹੀਂ ਸਰਕੀ | ਮਾਮਲੇ ਦਾ ਮੁੱਖ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ | ਜ਼ਿਲੇ੍ਹ ਦੇ ਉਚ-ਪੁਲਿਸ ਅਧਿਕਾਰੀਆਂ ਦੇ ਵਿਸ਼ਵਾਸ ਦੇ ਬਾਵਜੂਦ ਬੱਚਿਆਂ ਨੂੰ ਇਨਸਾਫ਼ ਨਹੀਂ ਮਿਲਿਆ | ਪੀੜਤ ਪਰਿਵਾਰਾਂ ਨੇ ਆਖਿਆ ਕਿ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ | ਮੋਮਬੱਤੀ ਮਾਰਚ ਤਹਿਸੀਲ ਗੇਟ ਤੋਂ ਚੱਲ ਕੇ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਆਪਣੇ ਆਰੰਭਿਕ ਸਥਾਨ 'ਤੇ ਸਮਾਪਤ ਹੋਇਆ | ਮਾਰਚ ਦੌਰਾਨ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ | ਮਾਰਚ 'ਚ ਭਾਈ ਰਾਜ ਸਿੰਘ, ਬੇਅੰਤ ਸਿੰਘ ਚੀਮਾ ਨੰਬਰਦਾਰ, ਸੁਦਰਸ਼ਨ ਮਿੱਤਲ, ਮਨਜਿੰਦਰ ਸਿੰਘ ਰਾਣਾ, ਮਾਸਟਰ ਜਸਬੀਰ ਸਿੰਘ, ਜਰਨਲਿਸਟ