ਸਨੌਰ, 3 ਜੂਨ (ਮੋਹਣ ਸਿੰਘ ਭੱਟੀ)-ਸਨੌਰ ਵਿਧਾਨ ਸਭਾ ਹਲਕੇ ਵਿਚ ਅਕਾਲੀ ਦਲ ਦੀ ਮੁੜ ਸੁਰਜੀਤੀ ਸੰਬੰਧੀ ਚੱਲ ਰਹੀ ਸਰਗਰਮੀਆਂ ਰੂਪ ਲੈ ਰਹੀਆਂ ਹਨ | ਬੋਲੜ ਕਲਾਂ ਵਿਖੇ ਅਕਾਲੀ ਆਗੂ ਪ੍ਰਗਟ ਸਿੰਘ ਦੇ ਘਰ ਹੋਈ ਇਕ ਅਹਿਮ ਬੈਠਕ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਬੀਰ ਸਿੰਘ ਲਲੀਣਾ ਦੀ ਅਗਵਾਈ ਹੇਠ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਭਾਗ ਲਿਆ | ਇਸ ਮੌਕੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਦੀ ਯਾਦ ਵਿਚ ਸ਼ਰਧਾਂਜਲੀ ਅਰਪਿਤ ਕੀਤੀ ਤੇ ਉਨ੍ਹਾਂ ਦੀ ਪੰਜਾਬ ਤੇ ਪੰਜਾਬੀਆਂ ਪ੍ਰਤੀ ਕੀਤੀਆਂ ਨਿਸ਼ਕਾਮ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜੀਵਨ ਰੀਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਪ੍ਰੇਰਣਾਦਾਇਕ ਰਹੇਗੀ | ਸਾਬਕਾ ਵਿਧਾਇਕ ਚੰਦੂਮਾਜਰਾ ਨੇ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਵਲੋਂ ਚਲਾਈ ਗਈ ਭਰਤੀ ਮੁਹਿੰਮ ਦੇ ਤਹਿਤ ਸਨੌਰ ਬਲਾਕ ਵਿਚ 600 ਦੇ ਕਰੀਬ ਭਰਤੀਆਂ ਲਈ ਕਾਪੀਆਂ ਵੰਡੀਆਂ ਗਈਆਂ, ਜਿਨ੍ਹਾਂ ਵਿਚੋਂ 300 ਦੇ ਕਰੀਬ ਵਾਪਸ ਆ ਚੁੱਕੀਆਂ ਹਨ | ਸਨੌਰ ਸਰਕਲ 'ਚੋਂ 95 ਕਾਪੀਆਂ ਮਿਲ ਚੁੱਕੀਆਂ ਹਨ ਅਤੇ ਹੋਰ ਦੀ ਮੰਗ ਜਾਰੀ ਹੈ | ਉਨ੍ਹਾਂ ਨੇ ਦੱਸਿਆ ਕਿ 11 ਜੂਨ ਨੂੰ ਹੋਣ ਵਾਲੇ ਇਕ ਵੱਡੇ ਇਕੱਠ ਦੌਰਾਨ ਸਾਰੀਆਂ ਕਾਪੀਆਂ ਵਾਪਸ ਲੈ ਕੇ ਪੰਜ ਮੈਂਬਰੀ ਕਮੇਟੀ ਕੋਲ ਜਮਾਂ ਕਰਵਾਈਆਂ ਜਾਣਗੀਆਂ | ਚੰਦੂਮਾਜਰਾ ਨੇ ਦਾਅਵਾ ਕੀਤਾ ਕਿ ਲੋਕਾਂ ਵਿਚ ਅਕਾਲੀ ਦਲ ਲਈ ਉਤਸ਼ਾਹ ਵਧ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਹਿਤਾਂ ਦੀ ਪੈਰਵਾਈ ਸਿਰਫ਼ ਅਕਾਲੀ ਦਲ ਹੀ ਕਰ ਸਕਦਾ ਹੈ | ਪਿਛਲੇ ਸਮੇਂ ਅਕਾਲੀ ਦਲ ਤੋਂ ਵੱਖ ਹੋਏ ਕਈ ਆਗੂ ਮੁੜ ਇਸ ਕਾਫ਼ਲੇ ਨਾਲ ਜੁੜ ਰਹੇ ਹਨ | ਇਸ ਮੌਕੇ ਸਰਕਲ ਪ੍ਰਧਾਨ ਸਨੌਰ ਦਿਹਾਤੀ ਜਸਬੀਰ ਸਿੰਘ ਲਲੀਣਾ ਤੇ ਪ੍ਰਗਟ ਸਿੰਘ ਬੋਲੜ ਕਲਾਂ ਦੇ ਨਾਲ ਪ੍ਰੇਮ ਸਿੰਘ, ਉੱਤਮ ਸਿੰਘ, ਮਹਿੰਦਰ ਸਿੰਘ ਨੰਬਰਦਾਰ, ਪਰਮਜੀਤ ਸਿੰਘ ਪੰਮਾ, ਸਵਰਨ ਸਿੰਘ, ਮਲਕੀਤ ਸਿੰਘ, ਸੇਵਾ ਸਿੰਘ, ਜਗਤਾਰ ਸਿੰਘ, ਕਰਮਜੀਤ ਸਿੰਘ ਬੋਲੜ ਕਲਾਂ, ਗੁਰਦੀਪ ਸਿੰਘ ਬੋਲੜ, ਜੋਗਿੰਦਰ ਸਿੰਘ, ਮਹਿੰਦਰ ਸਿੰਘ, ਕਰਨੈਲ ਸਿੰਘ ਰਾਠੀਆਂ, ਹਰਜੀਤ ਸਿੰਘ, ਲਖਵੀਰ ਸਿੰਘ, ਰਣਧੀਰ ਸਿੰਘ, ਦੇਵੀ ਦਿਆਲ ਸਿੰਘ ਕਰਨਪੁਰ, ਕੁਲਦੀਪ ਸਿੰਘ ਨਗਰ, ਰਮਨਦੀਪ ਸਿੰਘ ਮਲਕਪੁਰ ਜੱਟਾਂ, ਜਸਵਿੰਦਰ ਸਿੰਘ, ਮਲਕੀਤ ਸਿੰਘ ਪਿੰਡ ਬਲੰਮਗੜ੍ਹ, ਪਰਮਵੀਰ ਸਿੰਘ ਖਾਲਸਪੁਰ, ਸਵਰਨ ਸਿੰਘ ਭਲਾਖਾ, ਹਰਭਜਨ ਸਿੰਘ ਜੋਗੀਪੁਰ, ਸੁੱਚਾ ਸਿੰਘ ਦੀਵਾਨ ਵਾਲਾ, ਨੇਤਰ ਸਿੰਘ ਬੋਲੜੀ, ਬਲਵਿੰਦਰ ਸਿੰਘ ਖੁੱਡਾ, ਅਜੀਤ ਸਿੰਘ ਧਰਮਕੋਟ, ਹਰਵਿੰਦਰ ਸਿੰਘ ਬੱਤੀ, ਗੁਰਜੰਟ ਸਿੰਘ ਕੋਟਲਾ ਗਹਿਰੂ, ਜਗਦੀਸ਼ ਸਿੰਘ, ਪ੍ਰਦੀਪ ਸਿੰਘ ਪਿੰਡ ਕਾਨ੍ਹਾਹੇੜੀ, ਕੇਹਰ ਸਿੰਘ ਮਾੜੂ, ਤਰਸੇਮ ਸਿੰਘ ਖਾਂਸੀਆਂ, ਜਸਵੀਰ ਸਿੰਘ, ਹਰਜੀਤ ਸਿੰਘ, ਅਮਰਜੀਤ ਸਿੰਘ ਹਡਾਣਾ, ਗੁਰਮੁਖ ਸਿੰਘ ਸੁਹਾਗਹੇੜੀ, ਪਵਿੱਤਰ ਸਿੰਘ ਅਤੇ ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਵੱਡੀ ਗਿਣਤੀ 'ਚ ਅਕਾਲੀ ਆਗੂ ਅਤੇ ਵਰਕਰ ਮੌਜੂਦ ਸਨ |