21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਅਰਬਨ ਅਸਟੇਟ ਪਟਿਆਲਾ ਦੀਆਂ ਸੜਕਾਂ ਦੀ ਹਾਲਤ ਖਸਤਾ

Ad Position 21
No active advertisement
ਅਜੀਤ ਡੈਸਕ 04-06-2025
ਪਟਿਆਲਾ, 3 ਜੂਨ (ਕੁਲਵੀਰ ਸਿੰਘ ਧਾਲੀਵਾਲ)-ਸ਼ਹਿਰੀ ਵਸਨੀਕਾਂ ਨੂੰ ਆਧੁਨਿਕ ਅਤੇ ਪਹਿਲੇ ਦਰਜੇ ਦੀਆਂ ਸਹੂਲਤਾਂਵਾਂ ਦੇਣ ਦੇ ਵਾਅਦੇ ਹਿਤ ਬਣਾਏ ਗਏ ਅਰਬਨ ਅਸਟੇਟ ਪਟਿਆਲਾ ਵਿਚ ਸਹੂਲਤਾਵਾਂ ਦੇ ਨਾਂ 'ਤੇ ਲੋਕਾਂ ਨੂੰ ਸੜਕਾਂ ਵਿਚ ਪਏ ਟੋਏ ਅਤੇ ਸੜਕਾਂ ਉੱਤੇ ਘੁੰਮਦੇ ਆਵਾਰਾ ਪਸ਼ੂ ਦੇਖਣ ਨੂੰ ਮਿਲਦੇ ਹਨ | ਅਰਬਨ ਅਸਟੇਟ ਪਟਿਆਲਾ ਫੇਸ ਇਕ ਦੇ ਦਸਹਿਰਾ ਗਰਾਊੁਾਡ ਨੇੜੇ ਦੀ ਇਕ ਸੜਕ ਦਾ ਇਨਾ ਬੁਰਾ ਹਾਲ ਹੈ ਕਿ ਉਸ ਤੋਂ ਲੰਘਣਾ ਵੀ ਮੁਹਾਲ ਹੋਇਆ ਪਿਆ ਹੈ | ਮਮੂਲੀ ਜਿਹੀ ਬਾਰਸ਼ ਨਾਲ ਟੁੱਟੀ ਹੋਈ ਸੜਕ ਵਿਚਲੇ ਟੋਏ ਪਾਣੀ ਨਾਲ ਭਰ ਜਾਂਦੇ ਹਨ, ਸੜਕਾਂ ਛੱਪੜ ਦਾ ਰੂਪ ਧਾਰਨ ਕਰ ਜਾਂਦੀਆਂ ਹਨ ਅਤੇ ਮੁਸ਼ਕਲਾਂ ਹੋਰ ਵੀ ਵਧ ਜਾਂਦੀਆਂ ਹਨ | ਅਰਬਨ ਅਸਟੇਟ ਫ਼ੇਜ਼ ਇਕ ਦੀ ਬਾਹਰੀ ਸੜਕ ਜਿਸ ਉੱਪਰ ਅਪੋਲੋ ਸਕੂਲ ਸਥਿਤ ਹੈ ਲਗਭਗ ਢਾਈ ਸਾਲ ਪਹਿਲਾਂ ਸੀਵਰੇਜ ਪਾਉਣ ਲਈ ਪੱਟੀ ਗਈ ਸੀ | ਸੀਵਰੇਜ ਪਾਉਣ ਉਪਰੰਤ ਇਸ ਸੜਕ 'ਤੇ ਮੁਰੰਮਤ ਦਾ ਕਾਰਜ ਨਹੀਂ ਕੀਤਾ ਗਿਆ ਅਤੇ ਪਿਛਲੇ ਢਾਈ ਸਾਲਾਂ ਤੋਂ ਇਹ ਸੜਕ ਜਿਸ ਪਾਸੇ ਸੀਵਰੇਜ ਪਾਇਆ ਗਿਆ ਉਸ ਪਾਸਿਉਂ ਅੱਧੀ ਜਿਉਂ ਦੀ ਤਿਉਂ ਟੁੱਟੀ ਹੋਈ ਹੈ | ਜਿਸ ਕਰਕੇ ਇਸ ਸੜਕ ਤੋਂ ਵਾਹਨਾਂ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਵਾਹਨ ਚਾਲਕ ਅੱਧੀ ਬਿਨਾਂ ਟੁੱਟੀ ਸੜਕ ਤੋਂ ਲੰਘਣ ਦੀ ਕੋਸ਼ਿਸ਼ ਕਰਦੇ ਹਨ ਜਿਸ ਕਾਰਨ ਕਈ ਵਾਰ ਇਥੇ ਦੁਰਘਟਨਾਵਾਂ ਵੀ ਵਾਪਰਦੀਆਂ ਹਨ |


Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਅੱਠ ਵਿਦਿਆਰਥੀ ਜੇ. ਈ. ਈ. ਐਡਵਾਂਸ ਪ੍ਰੀਖਿਆ ਛਾਏ ਅਗਲੀ ਖ਼ਬਰ ਕਬੀਰ ਦਾਸ ਤੇ ਲਾਲਵਾ ਸਮੇਤ ਵੱਖ-ਵੱਖ ਆਗੂਆਂ ਵਲੋਂ ਢੀਂਡਸਾ ਪਰਿਵਾਰ ਨਾਲ ਦੁੱਖ ਪ੍ਰਗਟ
Ad Position 24