21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਨਿੱਜੀ ਤੇ ਸਰਕਾਰੀ ਇਮਾਰਤਾਂ 'ਚ ਅੱਗ ਬੁਝਾਊ ਮਾਹਿਰਾਂ ਦੀ ਅਣਹੋਂਦ ਨਾਗਰਿਕਾਂ ਲਈ ਖ਼ਤਰਾ

Ad Position 21
No active advertisement
ਅਜੀਤ ਡੈਸਕ 04-06-2025
ਪਟਿਆਲਾ, 3 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦੇ ਰਾਜਿੰਦਰਾ ਮਹਿੰਦਰਾ ਜਿੰਮਖਾਨਾ ਕਲੱਬ ਦੇ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਾਅਦ ਸ਼ਹਿਰ ਦੇ ਵਿਚ ਅਨੇਕਾਂ ਇਮਾਰਤਾਂ 'ਚ ਅੱਗ ਬੁਝਾਊ ਯੰਤਰਾਂ ਤੇ ਮਾਹਿਰਾਂ ਦੀ ਕਮੀ ਦੀ ਘਾਟ ਆਮ ਲੋਕਾਂ ਨੂੰ ਮਹਿਸੂਸ ਹੋਣ ਲੱਗ ਪਈ ਹੈ ਅਜਿਹੀ ਘਟਨਾ ਨੂੰ ਅਕਸਰ ਹਲਕੇ 'ਚ ਲਿਆ ਜਾਂਦਾ ਹੈ ਪਰ ਇਸ ਦੇ ਨਤੀਜੇ ਕਈ ਵਾਰ ਬਹੁਤ ਗੰਭੀਰ ਭੁਗਤਣੇ ਪੈਂਦੇ ਹਨ | ਨਗਰ ਨਿਗਮ ਦੀ ਹਦੂਦ 'ਚ ਕਈ ਅਜਿਹੀਆਂ ਬਹੁਮੰਜ਼ਿਲਾਂ ਇਮਾਰਤਾਂ ਹਨ ਜਿਨ੍ਹਾਂ 'ਚ ਅੱਗ ਬੁਝਾਊ ਯੰਤਰ ਤਾਂ ਲਗਾਏ ਗਏ ਪਰੰਤੂ ਲੋੜ ਪੈਣ 'ਤੇ ਉਨ੍ਹਾਂ ਨੂੰ ਚਲਾਉਣ ਵਾਲਾ ਮਾਹਿਰ ਵਿਅਕਤੀ ਕਿਤੇ ਵੀ ਨਹੀਂ ਹੈ | ਇਨ੍ਹਾਂ ਇਮਾਰਤਾਂ 'ਚ ਸਰਕਾਰੀ ਅਤੇ ਨਿੱਜੀ ਅਦਾਰੇ ਸ਼ਾਮਿਲ ਹਨ | ਸਰਕਾਰੀ ਇਮਾਰਤਾਂ ਦੀ ਗੱਲ ਕਰੀਏ ਤਾਂ ਮਿੰਨੀ ਸਕੱਤਰੇਤ, ਭਾਸ਼ਾ ਵਿਭਾਗ, ਨਿਊ ਮਿੰਨੀ ਸਕੱਤਰੇਤ ਨਾਭਾ ਰੋਡ ਦੇ ਨਾਲ-ਨਾਲ ਨਿੱਜੀ ਅਦਾਰਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਕਈ ਹੋਟਲ, ਸਿੱਖਿਆ ਸੰਸਥਾਵਾਂ, ਸ਼ਾਪਿੰਗ ਮਾਲ ਅਤੇ ਹਸਪਤਾਲ ਆਦਿ ਵੀ ਸ਼ਾਮਿਲ ਹਨ | ਫਾਇਰ ਬਿ੍ਗੇਡ ਅਧਿਕਾਰੀਆਂ ਦੀ ਸੁਣੀਏ ਤਾਂ ਸਾਲ ਵਿਚ ਇਕ ਵਾਰ ਹੀ ਉਹ ਲੋਕ ਚੈਕਿੰਗ ਕਰਨ ਵੱਖ-ਵੱਖ ਥਾਵਾਂ 'ਤੇ ਪਹੁੰਚਦੇ ਹਨ | ਸਰਕਾਰੀ ਵਿਭਾਗਾਂ ਵਿਚ ਭਾਵੇਂ ਅੱਗ ਬੁਝਾਊ ਉਪਕਰਨ ਜਿਨ੍ਹਾਂ 'ਚ ਖ਼ਾਸ ਤੌਰ 'ਤੇ ਪਾਣੀ ਨਾਲ ਅੱਗ ਬੁਝਾਉਣ ਦੇ ਯੰਤਰ ਨਕਾਰਾ ਹੋਏ ਪਏ ਹਨ ਪੰ੍ਰਤੂ ਬਾਵਜੂਦ ਇਸ ਦੇ ਉਨ੍ਹਾਂ ਵਲੋਂ ਕਿਸ 'ਤੇ ਕਾਰਵਾਈ ਕੀਤੀ ਜਾਵੇ ਉਨ੍ਹਾਂ ਦੇ ਵੱਸ ਵਿਚ ਨਹੀਂ | ਇੱਥੇ ਇਹ ਵੀ ਦਸਿਆ ਗਿਆ ਕਿ ਕੁਝ ਨਿੱਜੀ ਅਦਾਰੇ ਨਗਰ ਨਿਗਮ ਕੋਲੋਂ ਨਕਸ਼ਾ ਪਾਸ ਕਰਵਾਉਣ ਮੌਕੇ ਐਨ.ਓ.ਸੀ. ਹਾਸਲ ਕਰਨ ਮੌਕੇ ਤਾਂ ਅੱਗ ਬੁਝਾਊ ਯੰਤਰਾਂ ਲਗਾ ਕੇ ਬੁੱਤਾ ਸਾਰ ਲੈਂਦੇ ਹਨ ਪਰੰਤੂ ਹਰ ਸਮੇਂ ਇਹ ਯੰਤਰ ਕੰਮ ਕਰਨ ਦੀ ਹਾਲਤ ਵਿਚ ਹਨ ਜਾਂ ਨਹੀਂ ਵੱਲ ਉਨ੍ਹਾਂ ਦਾ ਕੋਈ ਧਿਆਨ ਨਹੀਂ ਹੁੰਦਾ | ਮਾਹਿਰਾਂ ਮੁਤਾਬਿਕ ਹਰ ਅਜਿਹੀ ਸੰਸਥਾ ਜਿੱਥੇ ਆਮ ਲੋਕਾਂ ਦਾ ਆਉਣਾ ਜਾਣਾ ਵੱਡੀ ਗਿਣਤੀ 'ਚ ਹੋਵੇ ਉੱਥੇ ਅੱਗ ਬੁਝਾਉਣ ਵਾਲੇ ਯੰਤਰਾਂ ਨੂੰ ਸੁਚਾਰੂ ਰੱਖਣ ਅਤੇ ਉਨ੍ਹਾਂ ਨੂੰ ਚਲਾਉਣ ਵਾਲੇ ਕਾਮੇ ਉਚੇਚੇ ਤੌਰ 'ਤੇ ਰੱਖੇ ਜਾਣੇ ਚਾਹੀਦੇ ਹਨ ਤਾਂ ਕਿ ਅਤਿ ਨਾਜ਼ੁਕ ਹਾਲਤਾਂ ਵਿਚ ਜਲਦੀ ਤੋਂ ਜਲਦੀ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇ | ਇੱਥੇ ਇਹ ਵੀ ਦੱਸਣਯੋਗ ਹੈ ਕਿ ਪਟਿਆਲਾ ਦਾ ਫੋਕਲ ਪੁਆਇੰਟ ਹੋਵੇ ਜਾਂ ਕੋਈ ਹੋਰ ਥਾਵਾਂ 'ਤੇ ਲੱਗੀਆਂ ਫ਼ੈਕਟਰੀਆਂ, ਵੱਡੇ ਵੱਡੇ ਗੁਦਾਮ ਉਨ੍ਹਾਂ 'ਚ ਵੀ ਅੱਗ ਲੱਗਣ ਮੌਕੇ ਫ਼ੌਰਨ ਅੱਗ 'ਤੇ ਕਾਬੂ ਪਾਉਣ ਦੀ ਕੋਈ ਵਿਵਸਥਾ ਨਾ ਦੇ ਬਰਾਬਰ ਹੈ | ਜਿਸ ਦੀ ਮਿਸਾਲ ਲੰਘੇ ਦਿਨੀਂ ਉਤਰ ਭਾਰਤ ਦੇ ਮੋਹਰੀ ਕਲੱਬਾਂ 'ਚੋਂ ਕਹੇ ਜਾਂਦੇ ਰਾਜਿੰਦਰਾ ਜਿੰਮਖਾਨਾ ਕਲੱਬ ਦੀ ਹੈ ਜਿੱਥੇ ਸੈਂਕੜਿਆਂ ਦੇ ਹਿਸਾਬ ਨਾਲ ਪਟਿਆਲਾ ਹੀ ਨਹੀਂ ਪੰਜਾਬ ਭਰ ਦੇ ਨਾਮੀ ਤੇ ਕਾਰੋਬਾਰੀ ਸ਼ਖ਼ਸੀਅਤਾਂ ਮੋਟੀਆਂ ਫ਼ੀਸਾਂ ਲੈ ਕੇ ਮੈਂਬਰ ਬਣਦੇ ਹਨ ਪ੍ਰੰਤੂ ਉੱਥੇ ਅੱਗ ਲੱਗਣ ਮੌਕੇ ਕਲੱਬ ਕੋਲ ਕਿਸੇ ਤਰ੍ਹਾਂ ਦੇ ਮਾਹਿਰ ਵਿਅਕਤੀ ਅੱਗ 'ਤੇ ਕਾਬੂ ਪਾਉਣ ਵਾਲੇ ਨਹੀਂ ਸੀ | ਇੱਥੇ ਇਹ ਵੀ ਪੜਤਾਲ ਦਾ ਵਿਸ਼ਾ ਬਣਦਾ ਹੈ ਕਿ ਇਸ ਕਲੱਬ ਨੇ ਫਾਇਰ ਬਿ੍ਗੇਡ ਤੋਂ ਸਾਰੀਆਂ ਮਨਜ਼ੂਰੀਆਂ ਲਈਆਂ ਹੋਈਆਂ ਸਨ ਜਾਂ ਨਹੀਂ | ਇੱਥੇ ਇਹ ਵੀ ਸਵਾਲ ਉਠਣਾ ਸੁਭਾਵਿਕ ਹੈ ਕਿ ਹਰ ਵਾਰ ਕਿਸੇ ਨਾ ਕਿਸੇ ਵੱਡੀ ਜਾਂ ਛੋਟੀ ਦੁਰਘਟਨਾ ਤੋਂ ਬਾਅਦ ਸੰਬੰਧਿਤ ਵਿਭਾਗ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਕੰੁਭਕਰਨੀ ਨੀਂਦ ਤੋਂ ਉੱਠ ਕੇ ਗੋਂਗਲੂਆਂ ਤੋਂ ਮਿੱਟੀ ਝਾੜਾ ਕਿਉਂ ਦਿਖਦਾ ਹੈ | ਇੱਥੇ ਮਾਹਿਰਾਂ ਦਾ ਕਹਿਣਾ ਹੈ ਕਿ ਹਰ ਵੱਡੇ ਅਦਾਰੇ ਦੇ ਮੁਖੀ ਜਿਵੇਂ ਪਿ੍ੰਸੀਪਲ, ਹਸਪਤਾਲ ਚਲਾਉਣ ਵਾਲੇ ਡਾਕਟਰ ਆਦਿ ਨੂੰ ਵੀ ਅੱਗ ਬੁਝਾਉਣ ਵਾਲੇ ਯੰਤਰ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਟਰੇਨਿੰਗ ਪ੍ਰੋਗਰਾਮ ਹੋਣਾ ਚਾਹੀਦਾ ਹੈ | ਇਸ ਤੋਂ ਇਲਾਵਾ ਸਕੂਲ ਤੋਂ ਲੈ ਕੇ ਕਾਲਜ ਤੱਕ ਵੀ ਹਰ ਵਿਦਿਆਰਥੀ ਨੂੰ ਵੀ ਅੱਗ ਲੱਗਣ ਆਦਿ ਦੀਆਂ ਘਟਨਾਵਾਂ ਤੋਂ ਬਚਾਅ ਦੇ ਤਰੀਕੇ ਲਾਜ਼ਮੀ ਸਿਖਾਏ ਜਾਣੇ ਚਾਹੀਦੇ ਹਨ |
Ad Position 22
No active advertisement
ਪਿਛਲੀ ਖ਼ਬਰ ਚਮਕੀਲੇ ਪੇਪਰ ਤੇ ਇਕ ਲਾਇਟਰ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਖਜਾਨ ਸਿੰਘ ਦੀ ਟੀਮ ਨੇ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ <br/>
Ad Position 24