ਗੂਹਲਾ ਚੀਕਾ, 3 ਜੂਨ (ਓ.ਪੀ. ਸੈਣੀ)-ਹਾਲ ਹੀ ਵਿਚ ਸ਼ੇਰੂ ਕਲਾਸਾਂ ਭੁਪੇਂਦਰ ਸਿੰਘ ਧਵਨ ਵਲੋਂ ਪ੍ਰਗਤੀ ਮੈਦਾਨ, ਦਿੱਲੀ ਵਿਖੇ ਇਕ ਬੈਂਚ ਪ੍ਰੈੱਸ ਅਤੇ ਡੈੱਡਲਿਫਟ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਪਾਵਰ ਲਿਫ਼ਟਿੰਗ ਅਕੈਡਮੀ ਗੂਹਲਾ ਕੋਚ ਖਜਾਨ ਸਿੰਘ ਦੀ ਟੀਮ ਨੇ ਮੁਕਾਬਲੇ ਵਿਚ ਹਿੱਸਾ ਲਿਆ | ਸੋਨੂੰ ਚੀਕਾ ਨੇ 59 ਕਿਲੋਗ੍ਰਾਮ ਭਾਰ ਵਰਗ ਵਿਚ 125 ਬੈਂਚ ਪ੍ਰੈੱਸ ਕਰਕੇ ਸੋਨ ਤਗਮਾ ਜਿੱਤਿਆ ਅਤੇ ਫਿਟਨੈੱਸ ਜਿੰਮ ਲਾਡਵਾ ਵਲੋਂ ਨੌਰਥ ਇੰਡੀਆ ਓਪਨ ਡੈੱਡਲਿਫਟ ਚੈਂਪੀਅਨਸ਼ਿਪ ਕਰਵਾਈ ਗਈ | ਜਿਸ 'ਚ ਆਭੀ ਚੀਕਾ ਨੇ ਜੂਨੀਅਰ ਵਰਗ ਭਾਰ ਵਰਗ 59 ਕਿਲੋਗ੍ਰਾਮ 'ਚ 150 ਕਿਲੋਗ੍ਰਾਮ ਡੈੱਡਲਿਫਟ ਕਰਕੇ ਚਾਂਦੀ ਦਾ ਤਗਮਾ ਜਿੱਤਿਆ | ਗੋਲੂ ਸ਼ਰਮਾ ਦੁਸੇਰਪੁਰ ਨੇ 150 ਕਿਲੋਗ੍ਰਾਮ ਡੈੱਡਲਿਫਟ ਕਰਕੇ ਕਾਂਸੀ ਦਾ ਤਗਮਾ ਜਿੱਤਿਆ ਅਤੇ ਉਕਤ ਅਕੈਡਮੀ ਨੇ ਇਕ ਸੋਨ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਜਿੱਤਿਆ ਅਤੇ ਹਰਿਆਣਾ ਦਾ ਨਾਮ ਰੌਸ਼ਨ ਕੀਤਾ | ਸ਼ੇਰੂ ਕਲਾਸਾਂ ਅਤੇ ਫਿਟਨੈਸ ਜਿਮ ਨੇ ਉਨ੍ਹਾਂ ਨੂੰ ਮੈਡਲ, ਟਰਾਫ਼ੀਆਂ, ਸਰਟੀਫਿਕੇਟ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਅਤੇ ਗੂਹਲਾ ਅਕੈਡਮੀ ਪਹੁੰਚਣ 'ਤੇ ਕੋਚ ਖਜਾਨ ਸਿੰਘ ਵਲੋਂ ਬੱਚਿਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰੋ. ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ ਗੁਹਲਾ ਆਦਿ ਮੌਜੂਦ ਸਨ |