21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਵਿਗਿਆਨਕ ਖੋਜ ਦਾ ਆਧਾਰ ਪ੍ਰਾਚੀਨ ਸੰਸਕਿ੍ਤ 'ਚ ਛੁਪਿਆ ਹੋਇਆ ਹੈ- ਪ੍ਰੋ. ਵਾਸੂਦੇਵ ਮਿਸ਼ਰਾ <br/>

Ad Position 21
No active advertisement
ਡੀ. ਏ. ਵੀ. ਕਾਲਜ ਫਾਰ ਗਰਲਜ਼ ਵਿਖੇ ਕਰਵਾਏ ਗਏ ਓਪਨ ਹਾਊਸ ਡਾਇਲਾਗ-ਕਮ-ਵੈਬੀਨਾਰ ਦੌਰਾਨ ਬੁਲਾਰੇ ਦੇ ਵਿਚਾਰ ਸੁਣਦੇ ਫੈਕਲਟੀ ਮੈਂਬਰ ਤੇ ਵਿਦਿਆਰਥਣਾਂ | ਤਸਵੀਰ : ਨਿਮਰ <br/> 04-06-2025
ਯਮੁਨਾਨਗਰ, 3 ਜੂਨ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ. ਏ. ਵੀ. ਕਾਲਜ ਫਾਰ ਗਰਲਜ਼ ਵਿਖੇ ਭਾਰਤੀ ਗਿਆਨ ਪ੍ਰਣਾਲੀ ਅਤੇ ਭੌਤਿਕ ਵਿਗਿਆਨ ਵਿਭਾਗ ਦੇ ਸਾਂਝੇ ਪ੍ਰਬੰਧ ਹੇਠ ਇਕ ਓਪਨ ਹਾਊਸ ਡਾਇਲਾਗ-ਕਮ-ਵੈਬੀਨਾਰ ਦਾ ਪ੍ਰਬੰਧ ਕੀਤਾ ਗਿਆ, ਜਿਸ ਦਾ ਵਿਸ਼ਾ ਭੌਤਿਕ ਵਿਗਿਆਨ ਦੇ ਕੁਝ ਬੁਨਿਆਦੀ ਸ਼ਬਦਾਂ (ਐਟਮੀ ਪੁੰਜ ਭਾਰ ਕੁਆਰਕ ਆਦਿ) ਦੀ ਸੰਸਕਿ੍ਤ ਸ਼ਾਸਤਰੀ ਵਿਆਖਿਆ ਸੀ | ਇਸ ਵੈਬੀਨਾਰ ਦੇ ਮੁੱਖ ਬੁਲਾਰੇ ਓੜੀਸਾ ਦੇ ਪ੍ਰੋ. ਵਾਸੂਦੇਵ ਮਿਸ਼ਰਾ ਸਨ, ਜਿਨ੍ਹਾਂ ਆਪਣੇ ਸੰਬੋਧਨ ਦੌਰਾਨ ਵਿਗਿਆਨ ਅਤੇ ਸੱਭਿਆਚਾਰ ਦੀ ਪ੍ਰੰਪਰਾ ਅਤੇ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਾਚੀਨ ਸਮੇਂ 'ਚ ਜੋ ਸੰਸਕਿ੍ਤ ਪ੍ਰੰਪਰਾ ਸੀ, ਉਹ ਪੱਛਮੀ ਵਿਗਿਆਨ ਦੇ ਸਮਾਨ ਸੀ | ਐਟਮੀ ਪੁੰਜ ਭਾਰ ਕੁਆਰਕ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਸੰਸਕਿ੍ਤ ਧਾਤੂ ਨਿਯਮ ਛੰਦ ਆਦਿ ਨਾਲ ਜੋੜ ਕੇ ਉਦਾਹਰਣਾਂ ਦੇ ਨਾਲ ਉਨ੍ਹਾਂ ਦੀ ਪ੍ਰਸੰਗਿਕਤਾ ਨੂੰ ਸਪੱਸ਼ਟ ਕੀਤਾ | ਉਨ੍ਹਾਂ ਦੱਸਿਆ ਕਿ ਅੱਜ ਅਸੀਂ ਵਿਗਿਆਨ 'ਚ ਜੋ ਵੀ ਨਵੀਂ ਖੋਜ ਕਰ ਰਹੇ ਹਾਂ ਜਾਂ ਦੇਖ ਰਹੇ ਹਾਂ, ਉਸ ਦਾ ਆਧਾਰ ਸਾਡੀ ਪ੍ਰਾਚੀਨ ਭਾਸ਼ਾ ਸੰਸਕਿ੍ਤ 'ਚ ਕਿਤੇ ਨਾ ਕਿਤੇ ਛੁਪਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਆਧੁਨਿਕਤਾ ਦਾ ਸਮਰਥਨ ਪ੍ਰਾਚੀਨਤਾ ਹੈ | ਉਨ੍ਹਾਂ ਕਿਹਾ ਕਿ ਸਾਡੇ ਵਿਦਵਾਨਾਂ ਨੇ ਪਹਿਲਾਂ ਹੀ ਕਿਤੇ ਨਾ ਕਿਤੇ ਆਧੁਨਿਕ ਖੋਜਾਂ ਨੂੰ ਸਾਬਤ ਕੀਤਾ ਹੋਇਆ ਹੈ | ਇਸ ਪ੍ਰੋਗਰਾਮ ਦਾ ਸੰਚਾਲਨ ਆਸ਼ੂਤੋਸ਼ ਅੰਗੀਰਾਸ ਦੁਆਰਾ ਕੀਤਾ ਗਿਆ, ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਕਨਵੀਨਰ ਡਾ. ਕਿਰਨ ਸ਼ਰਮਾ ਨੇ ਕੀਤੀ | ਇਸ ਮੌਕੇ ਡਾ. ਦੀਪਿਕਾ ਘਈ, ਡਾ. ਸੁਮਨ ਅਤੇ ਹਰਸ਼ ਆਦਿ ਸਮੇਤ ਵੱਡੀ ਗਿਣਤੀ 'ਚ ਵਿਦਿਆਰਥਣਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖਜਾਨ ਸਿੰਘ ਦੀ ਟੀਮ ਨੇ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ <br/> ਅਗਲੀ ਖ਼ਬਰ ਭਾਰਤੀ ਭਾਸ਼ਾ ਸਮਰ ਕੈਂਪ ਦੇ ਦੂਜੇ ਦਿਨ ਸੈਰ ਸਪਾਟਾ ਕੇਂਦਰਾਂ ਬਾਰੇ ਦਿੱਤੀ ਜਾਣਕਾਰੀ <br/>
Ad Position 24