20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਕਿਤਾਬ ‘ਰੂਹ ਦੇ ਰੰਗ’ ਦੀ ਘੁੰਡ ਚੁਕਾਈ, ਗੀਤਾਂ ’ਤੇ ਹੋਈ ਚਰਚਾ

ਡੱਬਵਾਲੀ, 20 ਨਵੰਬਰ (ਪ. ਪ.)

Ad Position 21
No active advertisement
ਅਜੀਤ ਡੈਸਕ 21-11-2026
ਡੱਬਵਾਲੀ, 20 ਨਵੰਬਰ (ਪ. ਪ.)- ਲੇਖਕ ਡਾ. ਨਿਰਮਲ ਸਿੰਘ ਗੰਗਾ ਵੱਲੋਂ ਲਿਖੇ ਪੰਜਾਬੀ ਗੀਤਾਂ ਦੇ ਸੰਗ੍ਰਹਿ ‘ਰੂਹ ਦੇ ਰੰਗ’ ਦੀ ਘੁੰਡ ਚੁਕਾਈ ਅਤੇ ਵਿਚਾਰ-ਚਰਚਾ ਸਮਾਗਮ ਇੱਕ ਪ੍ਰਾਈਵੇਟ ਸਕੂਲ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਰਕਾਰੀ ਕਾਲਜ ਕਾਲਾਂਵਾਲੀ ਦੇ ਪ੍ਰਿੰਸੀਪਲ ਦਿਲਰਾਜ ਸਿੰਘ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਸ਼ਾਮਲ ਗੀਤ ਪੰਜਾਬੀ ਸੱਭਿਆਚਾਰ ਅਤੇ ਮਨੁੱਖੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੇ ਹਨ। ਪੁਸਤਕ ‘ਤੇ ਚਰਚਾ ਦੌਰਾਨ ਸਰਕਾਰੀ ਕਾਲਜ, ਹੁਸਨਰ (ਪੰਜਾਬ) ਦੇ ਸਹਾਇਕ ਪ੍ਰੋਫੈਸਰ ਡਾ. ਜਸਪਾਲ ਜੀਤ, ਡਾ. ਦਿਲਬਾਗ ਵਿਰਕ, ਡਾ. ਸਿਕੰਦਰ ਸਿੰਘ ਅਤੇ ਡਾ. ਸੁਨੀਲ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਗੁਰਸੇਵਕ ਸਿੰਘ, ਨਵਦੀਪ ਲਖੋਤਰਾ, ਜਸਦੀਪ ਸਿੰਘ, ਰਸਦੀਪ ਸਿੰਘ, ਹਰਹੁਨਰ, ਅਨਮੋਲ ਸਿੰਘ ਅਤੇ ਲੋਕ ਗਾਇਕ ਦਿਲਬਰ ਟੀਨਾ ਨੇ ਪੁਸਤਕ ਦੇ ਗੀਤ ਪੇਸ਼ ਕੀਤੇ। ਸਮਾਗਮ ਵਿੱਚ ਸ਼ਸ਼ੀਕਾਂਤ, ਮਲਕੀਤ ਸਿੰਘ, ਪ੍ਰਿੰਸੀਪਲ ਪ੍ਰਦੀਪ ਪਾਰੀਕ, ਬਲਜਿੰਦਰ ਸਿੰਘ, ਸੋਨੂੰ ਬਜਾਜ, ਸਤਨਾਮ ਸਿੰਘ, ਸੋਨੂੰ ਸਿੰਘ, ਨਰੇਸ਼ ਸ਼ਰਮਾ ਅਤੇ ਕ੍ਰਿਸ਼ਨ ਕਾਇਤ ਸਮੇਤ ਹੋਰ ਪਤਵੰਤੇ ਮੌਜੂਦ ਸਨ। ਮੰਚ ਸੰਚਾਲਨ ਰਵਿੰਦਰ ਰਵੀ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ 149.70 ਗ੍ਰਾਮ ਹੈਰੋਇਨ ਸਮੇਤ ਪੰਜ ਨੌਜਵਾਨ ਕਾਬੂ ਅਗਲੀ ਖ਼ਬਰ ਸਿਰਸਾ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਕਮਲ ਖਿੜਾਉਣ ਦਾ ਦਿੱਤਾ ਸੱਦਾ
Ad Position 24