ਮੇਅਰ ਵਨੀਤ ਧੀਰ ਵਲੋਂ ਵਾਰਡ ਨੰਬਰ 84 ਤੇ 3 ਵਿਚ 1.72 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ
ਜਲੰਧਰ, 20 ਨਵੰਬਰ (ਸ਼ਿਵ)- ਨਗਰ ਨਿਗਮ ਜਲੰਧਰ ਦੇ ਮੇਅਰ ਤੇ ਆਮ ਆਦਮੀ ਪਾਰਟੀ ਦੇ ਉੱਤਰੀ ਹਲਕੇ ਦੇ ਇੰਚਾਰਜ ਵਨੀਤ ਧੀਰ ਵਲੋਂ ਵਾਰਡ ਨੰਬਰ 84 ਤੇ ਵਾਰਡ ਨੰਬਰ 3 ਵਿਚ ਤਿੰਨ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਵਿਕਾਸ ਕਾਰਜਾਂ ਉੱਤੇ ਲਗਭਗ 1 ਕਰੋੜ 72 ਲੱਖ ਰੁਪਏ ਖਰਚ ਕੀਤੇ ਜਾਣਗੇ।
ਜਲੰਧਰ, 20 ਨਵੰਬਰ (ਸ਼ਿਵ)- ਨਗਰ ਨਿਗਮ ਜਲੰਧਰ ਦੇ ਮੇਅਰ ਤੇ ਆਮ ਆਦਮੀ ਪਾਰਟੀ ਦੇ ਉੱਤਰੀ ਹਲਕੇ ਦੇ ਇੰਚਾਰਜ ਵਨੀਤ ਧੀਰ ਵਲੋਂ ਵਾਰਡ ਨੰਬਰ 84 ਤੇ ਵਾਰਡ ਨੰਬਰ 3 ਵਿਚ ਤਿੰਨ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਵਿਕਾਸ ਕਾਰਜਾਂ ਉੱਤੇ ਲਗਭਗ 1 ਕਰੋੜ 72 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਵਾਰਡ ਨੰਬਰ 84 ’ਚ ਗਲੀ ਨੰਬਰ 1 ਵਿਖੇ ਸੀ.ਸੀ. ਸੜਕ ਦੇ ਨਿਰਮਾਣ ਕਾਰਜ, ਜਿਸ ’ਤੇ 5 ਲੱਖ ਰੁਪਏ ਖਰਚ ਹੋਣਗੇ ਤੇ ਮਕਸੂਦਾਂ ਫਲਾਈਓਵਰ ਵਿਖੇ ਬਾਕਸ ਕ੍ਰਿਕਟ ਦੇ ਨਿਰਮਾਣ ਕਾਰਜ, ਜਿਸ ’ਤੇ 52.56 ਲੱਖ ਰੁਪਏ ਦੀ ਲਾਗਤ ਆਵੇਗੀ, ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਵਾਰਡ ਨੰਬਰ 3 ਵਿਚ ਲੁਬਾਣਾ ਪਰਿਵਾਰ ਦੇ ਵਾਰਡ ਤੇ ਸੁੰਦਰ ਨਗਰ ਦੀਆਂ ਸੜਕਾਂ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਵਿਕਾਸ ਕਾਰਜਾਂ ਲਈ ਲਗਭਗ 1 ਕਰੋੜ 15 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਉੱਤਰੀ ਹਲਕੇ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਕਈ ਸਮੱਸਿਆਵਾਂ ਦਾ ਹੱਲ ਕੀਤਾ ਜਾ ਚੁੱਕਾ ਹੈ। ਇਸ ਮੌਕੇ ਸਾਬਕਾ ਕੌਂਸਲਰ ਦੇਸ ਰਾਜ ਜੱਸਲ, ਕੌਂਸਲਰ ਬਲਜਿੰਦਰ ਕੌਰ ਲੁਬਾਣਾ ਤੇ ਸਾਬਕਾ ਕੌਂਸਲਰ ਕੁਲਦੀਪ ਸਿੰਘ ਲੁਬਾਣਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।