20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਮੁੱਖ ਮੰਤਰੀ ਕੋਲ ਪੁੱਜੀ ਸ਼ਿਕਾਇਤ ਮਗਰੋਂ ਬੱਸਾਂ ਦਾ ਰੂਟ ਬਦਲਿਆ, ਪ੍ਰੇਸ਼ਾਨ ਪੇਂਡੂ ਐਸ.ਡੀ.ਐਮ. ਕੋਲ ਪੁੁੱਜੇ

ਡੱਬਵਾਲੀ, 20 ਨਵੰਬਰ (ਇਕਬਾਲ ਸਿੰਘ ਸ਼ਾਂਤ)-ਪਿੰਡ ਸਕਤਾਖੇੜਾ ਵਿੱਚ ਦੋ ਨਿੱਜੀ ਬੱਸਾਂ ਦੇ ਫਿਰਨੀ ਰੂਟ ਨੂੰ ਲੈ ਕੇ ਵਿਵਾਦ ਡੂੰਘਾ ਹੋ ਗਿਆ ਹੈ। ਦੱਖਣੀ ਫਿਰਨੀ ਤੋਂ ਬੱਸਾਂ ਦੇ ਲੰਘਣ ‘ਤੇ ਅਮਰੀਕ ਮੋੜ ਦੇ ਕੁੱਝ ਪਰਿਵਾਰਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਕੋਲ ਕੀਤੀ ਸ਼ਿਕਾਇਤ ਉਪਰੰਤ 27 ਅਕਤੂਬਰ ਤੋਂ ਦੋਵੇਂ ਬੱਸਾਂ ਦਾ ਰੂਟ ਸੀਮਤ ਹੋ ਗਿਆ ਹੈ।

Ad Position 21
No active advertisement
ਅਜੀਤ ਡੈਸਕ 21-11-2026
ਡੱਬਵਾਲੀ, 20 ਨਵੰਬਰ (ਇਕਬਾਲ ਸਿੰਘ ਸ਼ਾਂਤ)-ਪਿੰਡ ਸਕਤਾਖੇੜਾ ਵਿੱਚ ਦੋ ਨਿੱਜੀ ਬੱਸਾਂ ਦੇ ਫਿਰਨੀ ਰੂਟ ਨੂੰ ਲੈ ਕੇ ਵਿਵਾਦ ਡੂੰਘਾ ਹੋ ਗਿਆ ਹੈ। ਦੱਖਣੀ ਫਿਰਨੀ ਤੋਂ ਬੱਸਾਂ ਦੇ ਲੰਘਣ ‘ਤੇ ਅਮਰੀਕ ਮੋੜ ਦੇ ਕੁੱਝ ਪਰਿਵਾਰਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਕੋਲ ਕੀਤੀ ਸ਼ਿਕਾਇਤ ਉਪਰੰਤ 27 ਅਕਤੂਬਰ ਤੋਂ ਦੋਵੇਂ ਬੱਸਾਂ ਦਾ ਰੂਟ ਸੀਮਤ ਹੋ ਗਿਆ ਹੈ। ਪ੍ਰਭਾਵਿਤ ਪਿੰਡ ਵਾਸੀਆਂ ਤੇ ਵਿਦਿਆਰਥੀਆਂ ਨੇ ਅੱਜ ਐੱਸ.ਡੀ.ਐੱਮ. ਯੋਗੇਸ਼ ਦਿਲਹੌਰ ਦੇ ਦਫ਼ਤਰ ਪਹੁੰਚ ਕੇ ਬੱਸਾਂ ਦਾ ਪੁਰਾਣਾ ਰੂਟ ਬਹਾਲ ਕਰਨ ਦੀ ਮੰਗ ਉਠਾਈ।ਪਿੰਡ ਵਾਸੀਆਂ ਅਨੁਸਾਰ ਜੋਤਾਂਵਾਲੀ-ਲੋਹਗੜ੍ਹ ਤੋਂ ਡੱਬਵਾਲੀ ਰੂਟ ਦੀਆਂ ਦੋ ਨਿੱਜੀ ਬੱਸਾਂ ਸਾਲ 1993 ਤੋਂ ਪਿੰਡ ਦੀ ਦੱਖਣੀ ਫਿਰਨੀ, ਬੱਸ ਅੱਡੇ ਤੇ ਸਕੂਲ ਦੇ ਸਾਹਮਣਿਓਂ ਲੰਘ ਰਹੀਆਂ ਸਨ। ਪਿੰਡ ਦੇ ਵਿਦਿਆਰਥੀ ਇਨ੍ਹਾਂ ਬੱਸਾਂ ਰਾਹੀਂ ਡੱਬਵਾਲੀ ਪੜ੍ਹਨ ਜਾਂਦੇ ਹਨ, ਸ਼ੇਰਗੜ੍ਹ ਦੇ ਵਿਦਿਆਰਥੀ ਵੀ ਇਨ੍ਹਾਂ ਬੱਸਾਂ ਰਾਹੀਂ ਸਕਤਾਖੇੜਾ ਸਕੂਲ ਆਉਂਦੇ ਹਨ। ਹੁਣ ਰੂਟ ਬਦਲਣ ਕਰਕੇ ਬੱਸਾਂ ਬੱਸ ਅੱਡੇ ਤੱਕ ਨਹੀਂ ਪੁੱਜ ਰਹੀਆਂ। ਪਿੰਡ ਵਾਸੀਆਂ ਅਨੁਸਾਰ ਬੱਸ ਅੱਡਾ ਮੁੱਖ ਸੜਕ ਤੋਂ ਕਰੀਬ ਚਾਰ ਏਕੜ ਦੂਰ ਹੈ। ਵਿਦਿਆਰਥੀਆਂ, ਬਜ਼ੁਰਗਾਂ ਅਤੇ ਹੋਰ ਮੁਸਾਫ਼ਰਾਂ ਨੂੰ ਖੱਜਲ-ਖੁਆੀ ਝੱਲਣੀ ਪੈ ਰਹੀ ਹੈ।ਜ਼ਿਕਰਯੋਗ ਹੈ ਕਿ ਪਿੰਡ ਦੀ ਦੱਖਣੀ ਫਿਰਨੀ ਤੋਂ ਬੱਸਾਂ ਦੀ ਆਵਾਜਾਈ ‘ਤੇ ਇਤਰਾਜ਼ ਕਰਦੇ ਅਮਰੀਕ ਮੋੜ ਵਾਸੀ ਅਮਰੀਕ ਸਿੰਘ ਤੇ ਹੋਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਕੋਲ ਸ਼ਿਕਾਇਤ ਕੀਤੀ ਸੀ। ਆਰ.ਟੀ.ਓ. ਸਿਰਸਾ ਨੇ 14 ਅਕਤੂਬਰ ਨੂੰ ਮਾਮਲੇ ਦੀ ਸੁਣਵਾਈ ਕੀਤੀ ਤੇ 27 ਅਕਤੂਬਰ ਤੋਂ ਦੋਵੇਂ ਬੱਸਾਂ ਦਾ ਦੱਖਣੀ ਫਿਰਨੀ ਤੋਂ ਆਵਾਜਾਈ ਬੰਦ ਕਰਵਾ ਦਿੱਤੀ। ਦੂਜੇ ਪਾਸੇ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਨਿੱਜੀ ਬੱਸਾਂ ਕੋਲ ਪਿੰਡ ਦੀ ਦੱਖਣੀ ਫਿਰਨੀ ਤੋਂ ਲੰਘਣ ਦਾ ਅਧਿਕਾਰਤ ਪਰਮਿਟ ਨਹੀਂ ਹੈ। ਬੱਸਾਂ ਨਿਰਧਾਰਤ ਰੂਟ ਦੀ ਬਜਾਏ ਪਿੰਡ ਦੀ ਆਬਾਦੀ ਤੇ ਤੰਗ ਫਿਰਨੀ ਵਿੱਚੋਂ ਲੰਘ ਰਹੀਆਂ ਸਨ। ਉਨ੍ਹਾਂ ਮੁਤਾਬਕ ਉਹ ਕਰੀਬ ਡੇਢ ਸਾਲ ਤੋਂ ਇਸ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਚੱਕਰ ਕੱਟ ਰਹੇ ਸਨ।ਮੰਗ ਪੱਤਰ ਦੇਣ ਪੁੱਜੇ ਪਿੰਡ ਵਾਸੀਆਂ ਨੂੰ ਐੱਸ.ਡੀ.ਐੱਮ. ਯੋਗੇਸ਼ ਦਿਲਹੌਰ ਨੇ ਪੜਤਾਲ ਉਪਰੰਤ ਮਾਮਲੇ ਦੇ ਢੁੱਕਵੇਂ ਹੱਲ ਦਾ ਭਰੋਸਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ 350 ਸਾਲਾ ਸ਼ਤਾਬਦੀ ਕਮੇਟੀ ਮਿਲਾਪ ਚੌਕ ਵਿਖੇ ਕਰੇਗੀ ਨਗਰ ਕੀਰਤਨ ਦਾ ਸਵਾਗਤ ਅਗਲੀ ਖ਼ਬਰ ਬੀਡੀਪੀਓ ਦੇ ਖ਼ਿਲਾਫ਼ ਸਰਪੰਚਾਂ ਦਾ ਵਿਰੋਧ ਪ੍ਰਦਰਸ਼ਨ ਚੌਥੇ ਦਿਨ ਵੀ ਰਿਹਾ ਜਾਰੀ
Ad Position 24