21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਭਾਰਤੀ ਭਾਸ਼ਾ ਸਮਰ ਕੈਂਪ ਦੇ ਦੂਜੇ ਦਿਨ ਸੈਰ ਸਪਾਟਾ ਕੇਂਦਰਾਂ ਬਾਰੇ ਦਿੱਤੀ ਜਾਣਕਾਰੀ <br/>

Ad Position 21
No active advertisement
ਪਿੰਡ ਬੱਪਾਂ ਦੇ ਸਰਕਾਰੀ ਸਕੂਲ 'ਚ ਲਾਏ ਜਾ ਰਹੇ 'ਭਾਰਤੀ ਭਾਸ਼ਾ ਸਮਰ ਕੈਂਪ' ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਨਰੇਸ਼ ਕੁਮਾਰ ਗਰੋਵਰ | ਤਸਵੀਰ: ਪੰਨੀਵਾਲੀਆ <br/> 04-06-2025
ਕਾਲਾਂਵਾਲੀ/ਸਿਰਸਾ, 3 ਜੂਨ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਬੱਪਾਂ ਦੇ ਸਰਕਾਰੀ ਮਾਡਲ ਸੰਸਕਿ੍ਤੀ ਸੀਨੀਅਰ ਸੈਕੰਡਰੀ ਸਕੂਲ 'ਚ ਆਯੋਜਿਤ ਕੀਤੇ ਜਾ ਰਹੇ 'ਭਾਰਤੀ ਭਾਸ਼ਾ ਸਮਰ ਕੈਂਪ' ਦੇ ਦੂਜੇ ਦਿਨ ਵਿਦਿਆਰਥੀਆਂ ਨੂੰ ਭਾਰਤ ਦੇ ਚਾਰ ਪ੍ਰਮੁੱਖ ਸ਼ਹਿਰਾਂ- ਜੈਪੁਰ, ਦਿੱਲੀ, ਮਸੂਰੀ ਅਤੇ ਸ਼ਿਮਲਾ ਦਾ ਵਰਚੁਅਲ ਟੂਰ ਕਰਵਾਇਆ ਗਿਆ | ਇਸ ਯਾਤਰਾ ਦੌਰਾਨ ਬੱਚਿਆਂ ਨੂੰ ਵੀਡੀਓਗ੍ਰਾਫੀ ਰਾਹੀਂ ਇਨ੍ਹਾਂ ਸ਼ਹਿਰਾਂ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਨਾਲ ਉਨ੍ਹਾਂ ਦੇ ਗਿਆਨ 'ਚ ਵਾਧਾ ਹੋਇਆ | ਪ੍ਰਮੁੱਖ ਸੈਰ-ਸਪਾਟਾ ਸਥਾਨ ਜੈਪੁਰ ਵਿੱਚ ਹਵਾ ਮਹਿਲ, ਆਮੇਰ ਕਿਲ੍ਹਾ, ਸਿਟੀ ਪੈਲੇਸ, ਜੰਤਰ-ਮੰਤਰ, ਜਲ ਮਹਿਲ, ਨਾਹਰਗੜ੍ਹ ਕਿਲ੍ਹਾ, ਦਿੱਲੀ ਵਿੱਚ ਲਾਲ ਕਿਲ੍ਹਾ, ਕੁਤੁਬ ਮੀਨਾਰ, ਇੰਡੀਆ ਗੇਟ, ਰਾਸ਼ਟਰਪਤੀ ਭਵਨ, ਅਕਸ਼ਰਧਾਮ ਮੰਦਰ, ਰਾਜਘਾਟ, ਮਸੂਰੀ 'ਚ ਕੈਂਪਟੀ ਫਾਲਸ, ਗਨ ਹਿੱਲ, ਕੈਮਲਜ਼ ਬੈਕ ਰੋਡ, ਕੰਪਨੀ ਗਾਰਡਨ, ਮਸੂਰੀ ਝੀਲ ਅਤੇ ਸ਼ਿਮਲਾ ਵਿੱਚ ਰਿਜ ਗਰਾਊਾਡ, ਮਾਲ ਰੋਡ, ਜਾਖੂ ਮੰਦਰ, ਕੁਫਰੀ, ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਨਰੇਸ਼ ਕੁਮਾਰ ਗਰੋਵਰ ਨੇ ਬੱਚਿਆਂ ਨੂੰ ਇਨ੍ਹਾਂ ਥਾਵਾਂ ਦੇ ਇਤਿਹਾਸਕ, ਸੱਭਿਆਚਾਰਕ ਅਤੇ ਵਿਰਾਸਤੀ ਮਹੱਤਵ ਬਾਰੇ ਵਿਸਥਾਰ 'ਚ ਦੱਸਿਆ | ਉਨ੍ਹਾਂ ਕਿਹਾ ਕਿ ਇਹ ਥਾਵਾਂ ਸਾਡੇ ਦੇਸ਼ ਦੀ ਅਮੀਰ ਸੱਭਿਆਚਾਰ ਅਤੇ ਪਰੰਪਰਾ ਨੂੰ ਦਰਸਾਉਂਦੀਆਂ ਹਨ, ਜਿਸ ਨੂੰ ਜਾਣਨਾ ਅਤੇ ਸਮਝਣਾ ਹਰ ਵਿਦਿਆਰਥੀ ਲਈ ਜ਼ਰੂਰੀ ਹੈ | ਵਰਕਸ਼ਾਪ ਦੇ ਦੂਜੇ ਦਿਨ ਬੱਚਿਆਂ ਨੂੰ ਵੱਖ-ਵੱਖ ਭਾਰਤੀ ਭਾਸ਼ਾਵਾਂ 'ਚ ਮੁੱਖ ਵਾਕ ਪੜ੍ਹਨ ਅਤੇ ਵਿਹਾਰਕ ਬੋਲਣ ਦਾ ਅਭਿਆਸ ਕਰਨ ਲਈ ਵੀ ਕਿਹਾ ਗਿਆ | ਨਾਲ ਹੀ 'ਮਿ੍ਤਿਕਾ ਕਲਾ' (ਮਿੱਟੀ ਦੀ ਕਲਾ) ਰਾਹੀਂ ਰਚਨਾਤਮਕਤਾ ਨੂੰ ਉਤਸ਼ਾਹਿਤ ਕੀਤਾ ਗਿਆ | ਬੱਚਿਆਂ ਨੇ ਖੁਦ ਮਿੱਟੀ ਤੋਂ ਚੀਜ਼ਾਂ ਬਣਾਈਆਂ ਅਤੇ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੇ ਪਿ੍ੰਸੀਪਲ ਸ਼ੁਭਕਰਨ ਸ਼ਰਮਾ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਸਾਡੇ ਕੋਲ ਸਮੇਂ ਦੀ ਕਮੀ ਹੈ, ਪਰ ਅਜਿਹੀਆਂ ਵਰਕਸ਼ਾਪਾਂ ਸਾਨੂੰ ਭਾਰਤ ਦੇ ਸੱਭਿਆਚਾਰ ਅਤੇ ਭਾਸ਼ਾਈ ਵਿਭਿੰਨਤਾ ਨੂੰ ਜਾਣਨ ਦਾ ਮੌਕਾ ਦਿੰਦੀਆਂ ਹਨ | ਵਰਕਸ਼ਾਪ ਨੂੰ ਸਫਲ ਬਣਾਉਣ 'ਚ ਗੌਰਵ, ਰੀਨਾ, ਪ੍ਰਵੀਨ ਕੁਮਾਰ ਅਤੇ ਸਰੋਜ ਰਾਣੀ ਨੇ ਵਿਸ਼ੇਸ਼ ਭੂਮਿਕਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਵਿਗਿਆਨਕ ਖੋਜ ਦਾ ਆਧਾਰ ਪ੍ਰਾਚੀਨ ਸੰਸਕਿ੍ਤ 'ਚ ਛੁਪਿਆ ਹੋਇਆ ਹੈ- ਪ੍ਰੋ. ਵਾਸੂਦੇਵ ਮਿਸ਼ਰਾ <br/> ਅਗਲੀ ਖ਼ਬਰ ਸ਼ਿਵਜੀਤ ਭਾਰਤੀ ਨੇ ਨਾਰਾਇਣਗੜ੍ਹ ਦੇ ਐਸ. ਡੀ. ਐਮ. ਵਜੋਂ ਅਹੁਦੇ ਦਾ ਕਾਰਜਭਾਰ ਸੰਭਾਲਿਆ <br/>
Ad Position 24