21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਕਿਸਾਨਾਂ ਦੇ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਬਗੈਰ ਨਿਸ਼ਾਨਦੇਹੀ ਤੋਂ ਮੁੜਿਆ ਵਾਪਸ

Ad Position 21
No active advertisement
ਅਜੀਤ ਡੈਸਕ 04-06-2025
ਪਟਿਆਲਾ, 3 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਅੱਜ ਨੈਸ਼ਨਨ ਹਾਈਵੇ 6 ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਲਈ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਵੱਡੇ ਅਮਲੇ ਨਾਲ ਪਿੰਡ ਜਾਹਲਾਂ ਵਿਖੇ ਪਹੁੰਚਿਆ | ਇਸ ਮੌਕੇ ਇਸ ਨਿਸ਼ਾਨਦੇਹੀ ਦਾ ਵਿਰੋਧ ਕਰਨ ਲਈ ਕਿਸਾਨ ਯੂਨੀਅਨ ਉਗਰਾਹਾਂ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਵਿਚ ਕਿਸਾਨ ਅਤੇ ਕਿਸਾਨ ਬੀਬੀਆਂ ਆਪਣੇ ਸਾਧਨਾਂ ਰਾਹੀਂ ਇਥੇ ਧਰਨਾ ਦੇਣ ਪਹੁੰਚ ਗਏ | ਲੰਬਾ ਸਮਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਹਿਸ ਕਰਨ ਤੋਂ ਬਾਅਦ ਮਾਮਲਾ ਜਿਉਂ ਦਾ ਤਿਉਂ ਰਿਹਾ | ਕਿਸਾਨ ਆਗੂਆਂ ਦੇ ਕਹੇ ਮੁਤਾਬਿਕ ਇਸ ਜ਼ਮੀਨ ਦੇ ਉਪਰ 100 ਸਾਲ ਤੋਂ ਵਧ ਕਿਸਾਨ ਵਾਹੀ ਕਰ ਰਹੇ ਹਨ | ਜਿਨ੍ਹਾਂ ਤੋਂ ਜ਼ਮੀਨ ਲੈਣ ਦੇ ਇਵਜ਼ ਵਜੋਂ ਦਿੱਤਾ ਗਿਆ ਮੁਆਵਜ਼ਾ ਸਿੱਧਾ ਉਨ੍ਹਾਂ ਦੇ ਖ਼ਾਤੇ ਵਿਚ ਪੈਣਾ ਚਾਹੀਦਾ ਹੈ ਜੋ ਕਿ ਵਿਭਾਗ ਵਲੋਂ ਅਦਾਲਤ ਵਿਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ ਜਿਸ ਦਾ ਕਿਸਾਨ ਵਿਰੋਧ ਕਰ ਰਹੇ ਹਨ | ਇਸ ਮੌਕੇ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਹਾਜ਼ਰ ਸੀ ਪਰੰਤੂ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਧੱਕੇਮੁੱਕੀ ਤੋਂ ਬਗੈਰ ਜ਼ਿਲ੍ਹਾ ਪ੍ਰਸ਼ਾਸਨ ਵਾਪਸ ਪਰਤ ਗਿਆ | ਹੁਣ ਇਹ ਦੇਖਣਾ ਹੋਵੇਗਾ ਕਿ ਇਸ ਹਾਈਵੇ ਲਈ ਦੁਬਾਰਾ ਨਿਸ਼ਾਨਦੇਹੀ ਕਰਨ ਪ੍ਰਸ਼ਾਸਨ ਕਦੋਂ ਹਰਕਤ ਵਿਚ ਆਵੇਗਾ ਅਤੇ ਕਿਸਾਨ ਉਸ ਵਕਤ ਵਿਰੋਧ ਕਰਨਗੇ ਜਾਂ ਨਹੀਂ ਇਹ ਵਕਤ ਦਸੇਗਾ | ਇਸ ਮੌਕੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਗਜੂਮਾਜਰਾ, ਜਸਵਿੰਦਰ ਸਿੰਘ ਬਰਾਸ, ਸੁਖਵਿੰਦਰ ਸਿੰਘ ਬਾਰਨ, ਅਮਰੀਕ ਸਿੰਘ ਘੱਗਾ, ਹਰਦੀਪ ਸਿੰਘ ਡਰੋਲੀ ਆਦਿ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕੋਠੀ ਢਾਹ ਕੇ ਇੱਟਾਂ ਤੇ ਸਰੀਆ ਚੋਰੀ ਕੀਤਾ, ਤਿੰਨ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਸ਼ਹਿਰੀ ਪੁਲਿਸ ਵਲੋਂ ਰਾਤ ਨੂੰ ਘਰਾਂ 'ਚ ਪਾੜ ਲਾ ਕੇ ਚੋਰੀਆਂ ਕਰਨ ਵਾਲੇ ਗਰੋਹ ਦੇ 3 ਗਿ੍ਫ਼ਤਾਰ, 2 ਫ਼ਰਾਰ
Ad Position 24