27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬੋਲੀ ਦਾ ਵਿਰੋਧ ਕਰਨ ਪਹੁੰਚੀਆਂ ਕਿਸਾਨ ਯੂਨੀਅਨਾਂ ਤੇ ਬੋਲੀਕਾਰਾਂ ਵਿਚਕਾਰ ਹੋਈ ਹੱਥੋਪਾਈ

Ad Position 21
No active advertisement
ਅਜੀਤ ਡੈਸਕ 05-06-2025
ਪਟਿਆਲਾ, 4 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਬੀ.ਡੀ.ਪੀ.ਓ. ਦਫ਼ਤਰ ਪਟਿਆਲਾ ਵਿਖੇ ਉਸ ਵਕਤ ਜ਼ਬਰਦਸਤ ਹੰਗਾਮਾ, ਧੱਕਾਮੁੱਕੀ ਤੇ ਕਈਆਂ ਦੀਆਂ ਪਗਾਂ ਲੱਥ ਗਈਆਂ ਜਦੋਂ ਦੋ ਧਿਰਾਂ ਜ਼ਮੀਨ ਦੀ ਬੋਲੀ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਈਆਂ | ਇੱਥੇ ਤੈਨਾਤ ਪੁਲਿਸ ਫੋਰਸ ਵਲੋਂ ਵੀ ਦੋਹਾਂ ਧਿਰਾਂ ਨੂੰ ਦਫ਼ਤਰ ਤੋਂ ਬਾਹਰ ਕੱਢਣ ਅਤੇ ਇਕ ਦੂਸਰੇ ਨਾਲ ਲੜਨ ਤੋਂ ਰੋਕਣ ਲਈ ਹਲਕਾ ਬਲ ਉਪਯੋਗ ਕੀਤਾ ਗਿਆ | ਦੱਸਣਯੋਗ ਹੈ ਕਿ ਬਠੋਈ ਕਲਾਂ ਦੀ ਤਕਰੀਬਨ 602 ਏਕੜ ਜਗ੍ਹਾ ਵਿਵਾਦਾਂ 'ਚ ਹੈ ਜਿਸ ਸੰਬੰਧੀ ਮਾਮਲਾ ਮਾਨਯੋਗ ਅਦਾਲਤ 'ਚ ਵੀ ਚਲ ਰਿਹਾ ਦਸਿਆ ਗਿਆ | ਇਸ ਵਿਚੋਂ 80 ਏਕੜ ਦੀ ਬੋਲੀ ਅੱਜ ਬੀ.ਡੀ.ਪੀ.ਓ. ਦਫ਼ਤਰ ਵਿਖੇ ਰੱਖੀ ਗਈ ਸੀ | ਇਕ ਧਿਰ ਨਾਲ ਕਿਸਾਨ ਯੂਨੀਅਨਾਂ ਵਲੋਂ ਖੜ੍ਹ ਜਾਣ ਕਾਰਨ ਮਾਮਲਾ ਕਾਫ਼ੀ ਗੰਭੀਰ ਹੋ ਗਿਆ ਕਿਉਂਕਿ ਕਿਸਾਨ ਯੂਨੀਅਨਾਂ ਇਸ ਬੋਲੀ ਦਾ ਵਿਰੋਧ ਕਰਨ ਪਹੁੰਚੀਆਂ ਸਨ | ਕਿਸਾਨ ਆਗੂ ਬਲਰਾਜ ਜੋਸ਼ੀ, ਜਸਵਿੰਦਰ ਸਿੰਘ ਬਰਾਸ ਦੇ ਕਹਿਣ ਮੁਤਾਬਿਕ ਕੱਲ੍ਹ ਬਠੋਈ ਕਲਾਂ ਵਿਖੇ ਇਸ ਸਰਕਾਰੀ ਧੱਕੇ ਖ਼ਿਲਾਫ਼ ਧਰਨਾ ਆਰੰਭਿਆ ਜਾ ਰਿਹਾ ਹੈ | ਇਸ ਮੌਕੇ ਕਈ ਕਿਸਾਨਾਂ ਦੀਆਂ ਪਗਾਂ ਵੀ ਲੱਥੀਆਂ ਜਿਨ੍ਹਾਂ ਵਲੋਂ ਇਕ ਦੂਸਰੀ ਧਿਰਾਂ 'ਤੇ ਧੱਕਾ ਕਰਨ ਦਾ ਦੋਸ਼ ਵੀ ਲਗਾਇਆ ਗਿਆ | ਦੱਸਣਯੋਗ ਹੈ ਕਿ ਪਹਿਲਾਂ ਤੋਂ ਕੀਤੇ ਐਲਾਨ ਮੁਤਾਬਿਕ ਅੱਜ ਇਸ ਬੋਲੀ ਨੂੰ ਰੋਕਣ ਲਈ ਕਿਸਾਨ ਯੂਨੀਅਨ ਉਗਰਾਹਾਂ ਅਤੇ ਹੋਰ ਸਵੇਰੇ 9 ਵਜੇ ਤੋਂ ਹੀ ਬੀ.ਡੀ.ਪੀ.ਓ. ਦਫ਼ਤਰ ਸਾਹਮਣੇ ਧਰਨਾ ਆਰੰਭ ਕਰ ਕੇ ਵਿਰੋਧ ਕਰ ਰਹੀਆਂ ਸਨ | ਜਿਵੇਂ ਹੀ ਬੋਲੀ ਸ਼ੁਰੂ ਹੋਣ ਦੀ ਖ਼ਬਰ ਬਾਹਰ ਪਹੁੰਚੀ ਤਾਂ ਪਹਿਲਾਂ ਤੋਂ ਹੀ ਵਿਰੋਧ ਵਿਚ ਆਏ ਕਿਸਾਨਾਂ ਵਲੋਂ ਦਫ਼ਤਰ ਦੀਆਂ ਕੰਧਾਂ ਟੱਪ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ ਕਈਆਂ ਵਲੋਂ ਮੁੱਖ ਦਰਵਾਜ਼ਾ ਖੋਲ੍ਹ ਲਿਆ ਗਿਆ ਤੇ ਅੰਦਰ ਵੜ ਕੇ ਇਕ ਦੂਸਰੇ ਨਾਲ ਧੱਕਾ-ਮੁੱਕਾ ਕੀਤੀ ਗਈ | ਇਸ ਮੌਕੇ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਪਾਰਕ 'ਚ ਯੋਗਾ ਕਰਦੇ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਅਗਲੀ ਖ਼ਬਰ ਪੀ. ਆਰ. ਟੀ. ਸੀ. ਦੀ ਬੱਸ ਹੇਠਾਂ ਆ ਕੇ ਔਰਤ ਦੀ ਮੌਤ
Ad Position 24