27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸ਼ਾਇਰੀ 'ਚ ਪ੍ਰਸਿੱਧ ਤੇ ਉੱਤਮ ਹੋਣਾ ਵੱਖਰੀਆਂ-ਵੱਖਰੀਆਂ ਗੱਲਾਂ-ਜਸਵੰਤ ਸਿੰਘ ਜ਼ਫ਼ਰ

Ad Position 21
No active advertisement
ਸ਼ਾਇਰ ਗੁਰਦੇਵ ਚੌਹਾਨ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਭਾਸ਼ਾ ਵਿਭਾਗ ਜਸਵੰਤ ਸਿੰਘ ਜ਼ਫ਼ਰ ਨਾਲ ਹਨ ਡਾ. ਜਸਵਿੰਦਰ ਸਿੰਘ ਤੇ ਹੋਰ ਸ਼ਖ਼ਸੀਅਤਾਂ | ਅਜੀਤ ਤਸਵੀਰ <br/> 05-06-2025
ਪਟਿਆਲਾ, 4 ਜੂਨ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਬੁੱਧ ਸ਼ਾਇਰ ਗੁਰਦੇਵ ਸਿੰਘ ਚੌਹਾਨ ਨੂੰ ਸਾਹਿਤ ਪ੍ਰੇਮੀਆਂ ਦੇ ਰੂਬਰੂ ਕਰਵਾਇਆ ਗਿਆ | 'ਕਵਿਤਾ ਸੰਗਤ' ਬੈਨਰ ਹੇਠ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ 'ਚ ਕਰਵਾਏ ਗਏ ਇਸ ਸਮਾਗਮ ਦੌਰਾਨ ਕਵੀ ਗੁਰਪ੍ਰੀਤ ਮਾਨਸਾ ਨੇ ਗੁਰਦੇਵ ਚੌਹਾਨ ਨਾਲ ਸੰਵਾਦ ਰਚਾਇਆ | ਸਮਾਗਮ ਦੀ ਪ੍ਰਧਾਨਗੀ ਉੱਘੇ ਵਿਦਵਾਨ ਡਾ. ਜਸਵਿੰਦਰ ਸਿੰਘ ਨੇ ਕੀਤੀ | ਅੱਧੀ ਦਰਜਨ ਦੇ ਕਰੀਬ ਸਰੋਤਿਆਂ ਨੇ ਵੀ ਚੌਹਾਨ ਨੂੰ ਸੁਆਲ ਕਰਕੇ, ਸਮਾਗਮ ਦੇ ਮਿਆਰ 'ਚ ਵਾਧਾ ਕੀਤਾ | ਸਵਾਗਤੀ ਭਾਸ਼ਣ 'ਚ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਗੁਰਦੇਵ ਚੌਹਾਨ ਵੱਡਾ ਕਵੀ ਹੈ ਪਰ ਪ੍ਰਸਿੱਧ ਘੱਟ ਹੈ | ਵਧੀਆ ਸ਼ਾਇਰ ਦਾ ਮਸ਼ਹੂਰ ਸ਼ਾਇਰ ਹੋਣਾ ਲਾਜ਼ਮੀ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਗੁਰਦੇਵ ਚੌਹਾਨ ਬੜੀ ਸਹਿਜ ਤੇ ਸੌਖੀ ਕਵਿਤਾ ਕਹਿੰਦੇ ਹਨ ਅਤੇ ਆਪਣੀ ਕਵਿਤਾ ਰਾਹੀਂ ਬੜੀ ਜਲਦੀ ਪਾਠਕ ਨੂੰ ਆਪਣੇ ਆਸ-ਪਾਸ ਫੈਲੀ ਕਵਿਤਾ ਦਿਸਣ ਲਾ ਦਿੰਦੇ ਹਨ | ਗੁਰਦੇਵ ਚੌਹਾਨ ਨੇ ਦੱਸਿਆ ਕਿ ਉਹ ਤੀਸਰੀ-ਚੌਥੀ ਜਮਾਤ 'ਚ ਹੀ ਕਿੱਸਾ ਕਾਵਿ ਪੜ੍ਹਨ ਲੱਗ ਗਏ ਸਨ ਅਤੇ ਦਸਵੀਂ ਜਮਾਤ ਤੱਕ ਪੁੱਜਦਿਆਂ ਉਹ ਕਵਿਤਾ ਲਿਖਣ ਲੱਗ ਗਏ ਸਨ | ਉਨ੍ਹਾਂ ਗਰੈਜੂਏਸ਼ਨ ਕਰਦਿਆਂ ਪਹਿਲੀ ਕਾਵਿ ਪੁਸਤਕ ਲਿਖ ਦਿੱਤੀ ਸੀ | ਉਨ੍ਹਾਂ ਕਿਹਾ ਕਿ ਬਦਲਦੀਆਂ ਪ੍ਰਸਥਿਤੀਆਂ ਉਨ੍ਹਾਂ ਦੀ ਕਵਿਤਾ ਨੂੰ ਨਵੇਂ ਵਿਸ਼ੇ ਪ੍ਰਦਾਨ ਕਰਦੀਆਂ ਹਨ ਜਿਸ ਕਾਰਨ ਉਨ੍ਹਾਂ ਦੀ ਕਵਿਤਾ 'ਚ ਨਵੀਨਤਾ ਬਣੀ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਕਵਿਤਾ ਕਵੀ ਤੋਂ ਅੰਦਰ-ਬਾਹਰ ਦਾ ਸਹਿਜ ਮੰਗਦੀ ਹੈ | ਇਸ ਮੌਕੇ ਡਾ. ਸੰਤੋਖ ਸੁੱਖੀ, ਤੁਸ਼ਾਰ, ਗੁਰਮੁਖ ਸਿੰਘ ਜਾਗੀ, ਬਲਵਿੰਦਰ ਸਿੰਘ ਭੱਟੀ ਆਦਿ ਨੇ ਵੀ ਚੌਹਾਨ ਨੂੰ ਸੁਆਲ ਕੀਤੇ | ਆਪਣੇ ਪ੍ਰਧਾਨਗੀ ਭਾਸ਼ਣ 'ਚ ਡਾ. ਜਸਵਿੰਦਰ ਸਿੰਘ ਨੇ ਭਾਸ਼ਾ ਵਿਭਾਗ ਵਲੋਂ ਕੀਤੀਆਂ ਜਾਂਦੀਆਂ ਸਾਹਿਤਕ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਇਹ ਇਕ ਵਿਲੱਖਣ ਤੇ ਸਮਰੱਥਾਵਾਨ ਸੰਸਥਾ ਹੈ | ਸੰਵਾਦਕਰਤਾ ਗੁਰਪ੍ਰੀਤ ਮਾਨਸਾ ਨੇ ਕੁਝ ਕਾਵਿ ਵੰਨਗੀਆਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ | ਸਮਾਗਮ ਦੇ ਆਰੰਭ ਵਿੱ ਭਾਸ਼ਾ ਵਿਭਾਗ ਦੀ ਸੰਯੁਕਤ ਨਿਰਦੇਸ਼ਕਾਂ ਹਰਪ੍ਰੀਤ ਕੌਰ ਨੇ ਗੁਰਦੇਵ ਚੌਹਾਨ ਦਾ ਪੌਦਾ ਭੇਟ ਕਰਕੇ ਸਵਾਗਤ ਕੀਤਾ ਅਤੇ ਅਖੀਰ ਵਿਚ ਵਿਭਾਗ ਵਲੋਂ ਸ. ਚੌਹਾਨ ਨੂੰ ਸ਼ਾਲ ਅਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਤਿਕਾਰ ਦਿੱਤਾ ਗਿਆ | ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ | ਇਸ ਮੌਕੇ ਵਿਭਾਗ ਦੀ ਡਿਪਟੀ ਡਾਇਰੈਕਟਰ ਹਰਭਜਨ ਕੌਰ ਅਤੇ ਚੰਦਨਦੀਪ ਕੌਰ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ ਤੇ ਜਸਪ੍ਰੀਤ ਕੌਰ ਤੋਂ ਇਲਾਵਾ ਪ੍ਰੋ. ਡਾ. ਸੁਰਜੀਤ ਸਿੰਘ, ਸ਼ਾਇਰ ਬਲਵਿੰਦਰ ਸੰਧੂ, ਜਗਦੀਪ ਸਿੱਧੂ, ਸੰਤ ਸਿੰਘ ਸੋਹਲ, ਨਵਦੀਪ ਮੁੰਡੀ,
Ad Position 22
No active advertisement
ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਦੀਆਂ ਖਿਡਾਰਨਾਂ ਨੇ ਸਟੇਟ ਵਿਸ਼ੂ ਚੈਂਪੀਅਨਸ਼ਿਪ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਬਲਾਕ ਸੰਮਤੀ ਮੈਂਬਰ ਗਗਨਦੀਪ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ
Ad Position 24