30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਦਰ ਪੁਲਿਸ ਵਲੋਂ 27 ਲੱਖ ਰੁਪਏ ਖੋਹ ਕਰਕੇ ਫਰਾਰ ਹੋਏ 4 ਮੁਲਜ਼ਮ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 02-09-2025
ਰਾਜਪੁਰਾ, 1 ਸਤੰਬਰ (ਜੀ.ਪੀ. ਸਿੰਘ)-ਥਾਣਾ ਸਦਰ ਪੁਲਿਸ ਨੇ ਲੰਘੇ ਦਿਨੀ ਰਾਜਪੁਰਾ-ਸਰਹਿੰਦ ਕੌਮੀ ਸ਼ਾਹ ਮਾਰਗ 'ਤੇ ਜਸ਼ਨ ਹੋਟਲ ਨੇੜੇ ਪਿਸਤੌਲ ਦਿਖਾ ਕੇ 27 ਲੱਖ ਰੁਪਏ ਦੀ ਖੋਹ ਕਰਨ ਵਾਲੇ 4 ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਖੋਹ ਕੀਤੀ ਗਈ ਨਗਦੀ ਵਿਚੋਂ 26 ਲੱਖ ਰੁਪਏ, ਪਿਸਤੌਲ ਅਤੇ ਕਾਰ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਡੀ.ਐੱਸ.ਪੀ. ਰਾਜਪੁਰਾ ਮਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦੀਪਕ ਸੈਣੀ ਨੇ ਥਾਣਾ ਸਦਰ 'ਚ ਬਿਆਨ ਦਰਜ ਕਰਵਾਏ ਸਨ ਕਿ ਬੂਟਾ ਸਿੰਘ ਵਾਸੀ ਗੁਰੂ ਨਾਨਕ ਨਗਰ ਰਾਜਪੁਰਾ ਨੇ ਇੰਸਟਾਗਰਾਮ 'ਤੇ ਦਾ ਵੀਜ਼ਾ ਹੱਬ ਨਾਂਅ ਦੀ ਆਈ.ਡੀ. ਬਣਾਈ ਹੋਈ ਸੀ | ਉਹ ਆਪਣੇ ਭਰਾ ਵਿਜੈ ਸਿੰਘ ਸੈਣੀ ਨੂੰ ਆਸਟ੍ਰੇਲੀਆ ਭੇਜਣਾ ਚਾਹੁੰਦਾ ਸੀ ਜਿਸ ਲਈ ਬੂਟਾ ਸਿੰਘ ਵਲੋਂ ਦਿੱਤੇ ਨੰਬਰ 'ਤੇ ਉਸ ਨੇੇ ਸੰਪਰਕ ਕਰਕੇ ਉਸ ਨਾਲ ਗੱਲਬਾਤ ਕੀਤੀ ਅਤੇ ਆਸਟ੍ਰੇਲੀਅ ਭੇਜਣ ਲਈ ਗੱਲ ਸਾਢੇ 27 ਲੱਖ 'ਚ ਤੈਅ ਹੋ ਗਈ | ਬੂਟਾ ਸਿੰਘ ਦੇ ਕਹਿਣ 'ਤੇ ਉਹ ਨਗਦੀ ਦਿਖਾਉਣ ਲਈ ਉਹ ਆਪਣੀ ਸਕੋਰਪੀਓ ਗੱਡੀ 'ਚ ਰਾਜਪੁਰਾ-ਸਰਹਿੰਦ ਦੀ ਜੀਟੀ ਰੋਡ ਉੱਤੇ ਜਸ਼ਨ ਹੋਟਲ ਨੇੜੇ ਆ ਗਿਆ | ਉਸ ਨੇ ਦੱਸਿਆ ਕਿ ਉਸ ਨੇ 17 ਲੱਖ ਅਤੇ 10 ਲੱਖ ਦੋ ਨੀਲੇ ਰੰਗ ਦੇ ਬੈਗਾਂ ਵਿਚ ਪਾਏ ਅਤੇ ਬਾਕੀ ਕੈਸ਼ ਉਨ੍ਹਾਂ ਆਪਣੀ ਜੇਬ ਵਿਚ ਰੱਖ ਲਏ | ਇਸ ਦੋਰਾਨ ਜਸ਼ਨ ਹੋਟਲ ਦੀ ਸਰਵਿਸ ਰੋਡ 'ਤੇ ਉਕਤ ਵਿਅਕਤੀ ਬੂਟਾ ਸਿੰਘ ਉਸ ਨੂੰ ਖੜ੍ਹਾ ਮਿਲਿਆ ਅਤੇ ਉਸ ਦੀ ਸਕਾਰਪੀਓ ਗੱਡੀ ਵਿਚ ਬੈਠ ਗਿਆ ਤੇ ਗੱਡੀ ਉਸ ਦੇ ਕਹਿਣ ਮੁਤਾਬਿਕ ਜਸ਼ਨ ਹੋਟਲ ਦੀ ਪਾਰਕਿੰਗ ਵਿਚ ਖੜ੍ਹੀ ਕਰ ਲਈ | ਜਦੋਂ ਦੀਪਕ ਸੈਣੀ ਬੂਟਾ ਸਿੰਘ ਨੂੰ ਆਪਣੇ ਨਾਲ ਲਿਆਂਦਾ ਪੈਸਾ ਚੈੱਕ ਕਰਵਾ ਰਿਹਾ ਸੀ ਤਾਂ ਇਸ ਦੌਰਾਨ ਇਕ ਸਵਿਫਟ ਕਾਰ ਵਿਚੋਂ ਤਿੰਨ ਵਿਅਕਤੀ ਆਏ ਤੇ ਬੂਟਾ ਸਿੰਘ ਨੇ ਆਪਣੀ ਪਿਸਤੋਲ ਤਾਣ ਕੇ ਉਸ ਨੂੰ ਡਰਾਇਆ ਤੇ ਉਸ ਤੋਂ 27 ਲੱਖ 50 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਫਰਾਰ ਹੋ ਗਏ | ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਮੁੱਖ ਮੁਲਜਮ ਬੂਟਾ ਸਿੰਘ ਨੂੰ 10 ਲੱਖ ਦੀ ਨਗਦੀ, ਪਿਸਤੌਲ ਅਤੇ ਲੁੱਟ-ਖੋਹ ਦੌਰਾਨ ਵਰਤੀ ਗਈ ਸਵਿਫਟ ਕਾਰ ਸਮੇਤ ਉਸ ਦੇ ਘਰੋਂ ਗਿ੍ਫਤਾਰ ਕਰ ਲਿਆ ਗਿਆ | ਇਸ ਤਰ੍ਹਾਂ ਬੂਟਾ ਸਿੰਘ ਉਰਫ ਗੈਰੀ ਨੇ ਪੁੁੱਛਗਿੱਛ ਤੇ ਆਪਣੇ ਸਾਥੀਆਂ ਸਤਵਿੰਦਰ ਸਿੰਘ ਉਰਫ ਸ਼ੰਟੀ ਵਾਸੀ ਚਨਾਰਥਲ ਰੋਡ ਪਿੰਡ ਸਾਨੀਪੁਰ ਜ਼ਿਲ੍ਹਾ ਫਤਿਹਗੜ ਸਾਹਿਬ, ਪਰਮਿੰਦਰ ਸਿੰਘ ਉਰਫ ਰਵੀ ਵਾਸੀ ਪਿੰਡ ਕੋਟਲਾ ਥਾਣਾ ਸਦਰ ਰਾਜਪੁਰਾ, ਗੁਰਜਿੰਦਰ ਸਿੰਘ ਉਰਫ ਸੋਨੂ ਵਾਸੀ ਪਿੰਡ ਭੱਪਲ ਥਾਣਾ ਸਦਰ ਰਾਜਪੁਰਾ ਨੂੰ ਗਿ੍ਫਤਾਰ ਕਰ ਲਿਆ | ਇਸ ਤਰ੍ਹਾਂ ਸਤਵਿੰਦਰ ਸਿੰਘ ਅਤੇ ਪਰਮਿੰਦਰ ਸਿਘ ਦੇ ਕਬਜ਼ੇ ਵਿੱਚੋਂ 8-8 ਲੱਖ ਰੁਪਏ ਵੀ ਬਰਾਮਦ ਹੋ ਗਏ | ਡੀ.ਐੱਸ.ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਬੂਟਾ ਸਿੰਘ ਉਰਫ ਗੈਰੀ ਖ਼ਿਲਾਫ਼ ਪਹਿਲਾਂ ਵੀ ਥਾਣਾ ਸ਼ਹਿਰੀ ਰਾਜਪੁਰਾ ਵਿਖੇ ਅਤੇ ਗੁਰਜਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਆਰਮਜ਼ ਐਕਟ ਅਤੇ ਲੁੱਟ ਖੋਹ ਦੇ ਮਾਮਲੇ ਦਰਜ ਹਨ | ਉਹਨਾਂ ਦੱਸਿਆ ਕਿ ਉਕਤ ਚਾਰੋਂ ਮੁਲਜਮਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਪੁੱਛਗਿਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ |

Ad Position 22
No active advertisement
ਪਿਛਲੀ ਖ਼ਬਰ 2023 ਦਾ ਹਵਾਲਾ ਦੇ ਕੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਧਰਵਾਸਿਆਂ 'ਤੇ ਬਹੁਤਾ ਭਰੋਸਾ ਨਹੀਂ ਕਰ ਰਹੇ ਪਟਿਆਲਵੀ <br/> ਅਗਲੀ ਖ਼ਬਰ ਨਦੀਆਂ ਤੇ ਨਾਲਿਆਂ ਦੀ ਸਫ਼ਾਈ ਸਮੇਂ ਸਿਰ ਹੁੰਦੀ ਤਾਂ ਹੜ੍ਹ ਨਾ ਆਉਂਦਾ-ਰਜਿੰਦਰ ਸਿੰਘ ਵਿਰਕ
Ad Position 24