30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

2023 ਦਾ ਹਵਾਲਾ ਦੇ ਕੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਧਰਵਾਸਿਆਂ 'ਤੇ ਬਹੁਤਾ ਭਰੋਸਾ ਨਹੀਂ ਕਰ ਰਹੇ ਪਟਿਆਲਵੀ <br/>

Ad Position 21
No active advertisement
ਅਜੀਤ ਡੈਸਕ 02-09-2025
ਪਟਿਆਲਾ, 1 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਸ਼ਹਿਰ ਅਤੇ ਇਸ ਦੇ ਆਸ ਪਾਸ ਹੜ੍ਹਾਂ ਦੇ ਬਣੇ ਖ਼ਤਰੇ ਨੇ ਨਾਗਰਿਕਾਂ ਨੂੰ ਭੈਅ-ਭੀਤ ਕਰਨਾ ਸ਼ੁਰੂ ਕਰ ਦਿੱਤਾ ਹੈ | ਵੱਡੀ ਅਤੇ ਛੋਟੀ ਨਦੀ ਦੇ ਆਲੇ ਦੁਆਲੇ ਵਸੀਆਂ ਕਾਲੋਨੀਆਂ ਦੇ ਨਾਗਰਿਕਾਂ ਵਲੋਂ ਪ੍ਰਸ਼ਾਸਨ 'ਤੇ ਵੀ ਬਹੁਤਾ ਇਤਬਾਰ ਨਹੀਂ ਕੀਤਾ ਜਾ ਰਿਹਾ | ਗੱਲ ਕਰਨ 'ਤੇ ਲੋਕ ਨੇ 2023 ਵਿਚ ਵੱਡੀ ਅਤੇ ਛੋਟੀ ਨਦੀ ਵਿਚੋਂ ਉੱਛਲੇ ਪਾਣੀ ਕਾਰਨ ਹੋਏ ਨੁਕਸਾਨ ਦੀ ਗੱਲ ਕਹੀ | ਉਨ੍ਹਾਂ ਦੇ ਕਹਿਣ ਮੁਤਾਬਿਕ ਪ੍ਰਸ਼ਾਸਨ ਉਸ ਵੇਲੇ ਵੀ ਇਸ ਤਰ੍ਹਾਂ ਦੀ ਧਰਵਾਸ ਦਿੰਦਾ ਰਿਹਾ ਤੇ ਹੁਣ ਵੀ ਸਿਰਫ਼ ਸਿਵਾਏ ਧਰਵਾਸ ਤੋਂ ਹੋਰ ਕੁਝ ਨਹੀਂ ਦਿੱਤਾ ਜਾ ਰਿਹਾ ਹੈ | ਰਾਜਪੁਰਾ ਰੋਡ ਉਤੇ ਸਥਿਤ ਨਦੀ ਦੇ ਪੁਲ ਉਪਰ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਵਲੋਂ ਦੱਸਿਆ ਗਿਆ ਕਿ ਇਸ ਜਗ੍ਹਾ ਦੇ ਉਪਰ ਬੂਟੀ ਜਮਾਂ ਹੈ ਉਸ ਨੂੰ 20 ਦਿਨ ਪਹਿਲਾਂ ਪੂਰੀ ਤਰ੍ਹਾਂ ਸਾਫ਼ ਕਰਵਾਇਆ ਜਾਣਾ ਚਾਹੀਦਾ ਸੀ ਜਿਸ ਪ੍ਰਸ਼ਾਸਨ ਕੋਲੋਂ ਸਮਾਂ ਰਹਿੰਦਿਆਂ ਇਹ ਬੂਟੀ ਹੀ ਸਾਫ਼ ਨਹੀਂ ਕਰਵਾ ਜਾ ਸਕੀ ਉਹ ਉਸ ਤੋਂ ਬਹੁਤੀ ਉਮੀਦ ਨਹੀਂ ਰੱਖੀ ਜਾ ਸਕਦੇ | ਇਸ ਸੰਬੰਧੀ ਮੇਅਰ ਕੁੰਦਨ ਗੋਗੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਿਗਮ ਵਲੋਂ ਜਿਹੜਾ ਠੇਕੇਦਾਰ ਲਗਾਇਆ ਗਿਆ ਸੀ ਉਸ ਨੇ ਇਹ ਜਗ੍ਹਾ ਤੋਂ ਬੂਟੀ ਸਾਫ਼ ਕਰ ਦਿੱਤੀ ਸੀ | ਮੌਜੂਦਾ ਸਮੇਂ ਜਿਹੜੀ ਬੂਟੀ ਸਾਹਮਣੇ ਆਈ ਹੈ ਉਹ ਪਿੱਛੋਂ ਰੁੜ੍ਹ ਕੇ ਆਈ ਹੈ | ਦੂਜੇ ਪਾਸੇ ਫਲੱਡ ਕੰਟਰੋਲ ਰੂਮ ਵਿਖੇ ਤਕਰੀਬਨ ਦੋ ਵਜੇ ਗੱਲ ਕਰਨ ਤੇ ਸੰਬੰਧਿਤ ਮੁਲਾਜ਼ਮ ਨੇ ਦੱਸਿਆ ਕਿ ਹਾਲੇ ਤੱਕ ਛੋਟੀ ਨਦੀ ਵਿਚ ਪਿੱਛੋਂ ਕੋਈ ਪਾਣੀ ਨਹੀਂ ਆਇਆ ਇਹੀ ਕਹਿਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਹੈ | ਸਥਿਤੀ ਬਹੁਤ ਹੀ ਭੰਬਲਭੂਸੇ ਵਾਲੀ ਹੋ ਗਈ ਹੈ ਕਿ ਆਖ਼ਰ ਫਲੱਡ ਕੰਟਰੋਲ ਰੂਮ ਪਾਣੀ ਦੇ ਆਉਣ ਬਾਰੇ ਸਹੀ ਜਾਣਕਾਰੀ ਦੇ ਰਿਹਾ ਹੈ ਜਾਂ ਮੇਅਰ ਕੁੰਦਨ ਗੋਗੀਆ ਜੋ ਇਹ ਕਹਿ ਰਹੇ ਹਨ ਕਿ ਇਹ ਸਾਰੀ ਬੂਟੀ ਪਿੱਛੋਂ ਆ ਰਹੇ ਪਾਣੀ ਵਿਚ ਰੁੜ੍ਹ ਕੇ ਇਥੇ ਪਹੁੰਚੀ ਹੈ¢ ਦੂਜੇ ਪਾਸੇ ਮੌਕੇ 'ਤੇ ਪਹੁੰਚ ਦੇਖਿਆ ਗਿਆ ਕਿ ਮੌਜੂਦੇ ਸਮੇਂ ਇਕ ਪੋਕਲਾਈਨ ਮਸ਼ੀਨ ਨਦੀ ਵਿਚੋਂ ਵੱਡੀ ਮਾਤਰਾ ਵਿਚ ਖੜੀ ਬੂਟੀ ਕੱਢ ਰਹੀ ਹੈ | ਆਖਰ ਪ੍ਰਸ਼ਾਸਨ ਵਲੋਂ ਹੁਣ ਦਿੱਤੀਆਂ ਜਾ ਰਹੀਆਂ ਚਿਤਾਵਨੀਆਂ ਤੋਂ ਪਹਿਲਾਂ ਇਹ ਇਕ ਪੋਕਲਾਈਨ ਮਸ਼ੀਨ ਕਿੰਨੀ ਕੁ ਸਫਾਈ ਕਰੇਗੀ ਤੇ ਕਿਸ ਤਰ੍ਹਾਂ ਪਿਛੋਂ ਵੱਡੀ ਮਾਤਰਾ ਆਉਂਦੇ ਪਾਣੀ ਨੂੰ ਇਸ ਬੂਟੀ ਵਲੋਂ ਲਗਾਈ ਜਾਣ ਵਾਲੀ ਡਾਫ ਨੂੰ ਰੋਕੇਗੀ ਇਹ ਵਕਤ ਦੱਸੇਗਾ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਅਮਲੋਹ ਨੇ ਹੜ੍ਹ ਪੀੜਤਾਂ ਲਈ ਭੇਜਿਆ ਰਾਸ਼ਨ ਦਾ ਟਰੱਕ ਅਗਲੀ ਖ਼ਬਰ ਸਦਰ ਪੁਲਿਸ ਵਲੋਂ 27 ਲੱਖ ਰੁਪਏ ਖੋਹ ਕਰਕੇ ਫਰਾਰ ਹੋਏ 4 ਮੁਲਜ਼ਮ ਗਿ੍ਫ਼ਤਾਰ <br/>
Ad Position 24