18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਘੱਗਰ ਦਰਿਆ 'ਚ ਪਾਣੀ ਦੇ ਵਧਦੇ ਖ਼ਤਰੇ ਕਾਰਨ 21 ਪਿੰਡਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਚਿਤਾਵਨੀ <br/>

Ad Position 21
No active advertisement
ਅਜੀਤ ਡੈਸਕ 04-09-2025
ਪਟਿਆਲਾ, 3 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਪਹਾੜਾਂ 'ਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਘੱਗਰ, ਟਾਂਗਰੀ ਅਤੇ ਮਾਰਕੰਡਾ ਦੇ ਵੱਧਦੇ ਪਾਣੀ ਨੂੰ ਲੈ ਕੇ ਹਲਕਾ ਘਨÏਰ, ਸਨÏਰ ਅਤੇ ਸਮਾਣਾ ਦੇ ਕਈ ਪਿੰਡਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਨਿਕਲਣ ਦੀ ਜਿਲ੍ਹਾ ਪ੍ਰਸ਼ਾਸਨ ਵਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਕਈ ਪਿੰਡ ਹਾਈ ਅਲਰਟ 'ਤੇ ਹਨ¢ ਪਾਣੀ ਦੇ ਵੱਧਦੇ ਪੱਧਰ ਕਾਰਨ ਘੱਗਰ ਅਤੇ ਟਾਂਗਰੀ ਨਦੀ ਦੇ ਨੀਵੇਂ ਕੰਢਿਆਂ ਤੋਂ ਉਛਲਕੇ ਪਾਣੀ ਲੋਕਾਂ ਦੇ ਖੇਤਾਂ ਅਤੇ ਨੀਵੇਂ ਘਰਾਂ 'ਚ ਵੜਨਾ ਸ਼ੁਰੂ ਹੋ ਗਿਆ ਹੈ¢ ਉਪਰੋਕਤ ਵਹਿਣਾ ਤੋਂ ਬਚਾਅ ਲਈ ਖੇਤਾਂ ਨਾਲ ਕਿਸਾਨਾਂ ਨੇ ਜੋ ਆਰਜੀ ਬੰਨ੍ਹ ਮਾਰੇ ਸਨ ਉਨ੍ਹਾਂ ਦੀਆਂ ਢਿੱਗਾਂ ਖੁਰ ਕੇ ਦਰਿਆ 'ਚ ਡਿਗਣੇ ਸ਼ੁਰੂ ਹੋ ਗਏ ਹਨ¢ ਇਸ ਖ਼ਤਰੇ ਨੂੰ ਭਾਫਦਿਆਂ ਕਈ ਥਾਈਾ ਬੱਚਿਆਂ, ਔਰਤਾਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ | ਚੰਡੀਗੜ੍ਹ ਨੇੜੇ ਭਾਂਖਰਪੁਰ ਤੋਂ ਘੱਗਰ ਖਤਰੇ ਦੇ ਨਿਸ਼ਾਨ ਤੋਂ ਟੱਪ ਕੇ ਸ਼ਾਮੀ ਚਾਰ ਵਜੇ 16.5 ਹੋ ਗਿਆ ਸੀ¢ ਇਸੇ ਤਰ੍ਹਾਂ ਟਾਂਗਰੀ ਨਦੀ ਸ਼ਾਮੀ 4 ਵਜੇ 13.9 ਫੁੱਟ ਤੇ ਚੱਲ ਰਹੀ ਹੈ | ਪਿੰਡ ਧਰਮਹੇੜੀ ਦੇ ਪੁੱਲ ਤੋਂ ਘੱਗਰ ਦਰਿਆ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਹੈ | ਪਿੰਡ ਮੀਰਾਂਪੁਰ ਤੋਂ ਸ਼ੁਰੂ ਹੋ ਕੇ ਪਿੰਡ ਧਰਮਹੇੜੀ ਤੱਕ ਚੱਲਣ ਵਾਲਾ ਮੀਰਾਂਪੁਰ ਚੋਅ ਦਾ ਪਾਣੀ ਸੈਂਕੜੇ ਖੇਤਾਂ ਵਿਚ ਭਰ ਗਿਆ ਹੈ ਅਤੇ ਕਈ ਥਾਈਾ ਇਸ ਪਾਣੀ ਨਾਲ ਝੋਨੇ ਦੀ ਫਸਲ ਡੁੱਬ ਵੀ ਗਈ ਹੈ | ਇਸ ਤੋਂ ਇਲਾਵਾ ਮਾਰਕੰਡਾ ਵੀ ਖਤਰੇ ਦੇ ਨਿਸ਼ਾਨ ਤੋਂ ਟੱਪ ਕੇ ਸ਼ਾਮੀ 4 ਵਜੇ 21.8 ਫੁੱਟ ਹੋ ਗਿਆ ਸੀ¢ ਇਸ ਦੇ ਨਾਲ ਹੀ ਪਹਾੜਾਂ 'ਚ ਵਧੇਰੇ ਬਾਰਸ਼ ਦੇ ਮੱਦੇਨਜਰ ਰਾਤ ਨੂੰ ਪਾਣੀ ਦਾ ਪੱਧਰ ਵਧਣ ਦਾ ਖਤਰਾ ਬਣਿਆ ਹੋਇਆ ਹੈ¢ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘੱਗਰ 'ਚ ਵਧੇ ਪਾਣੀ ਕਰਕੇ 21 ਪਿੰਡਾਂ ਦੇ ਵਸਨੀਕਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ | ਪਹਾੜਾਂ 'ਚ ਹੋ ਰਹੀ ਲਗਾਤਾਰ ਬਾਰਸ਼ ਦੇ ਮੱਦੇਨਜ਼ਰ ਇਸ ਇਲਾਕੇ ਦੀਆਂ ਨਦੀਆਂ 'ਚ ਪਾਣੀ ਦਾ ਪੱਧਰ ਵਧਣ ਨੂੰ ਦੇਖਦਿਆਂ ਹੋਇਆਂ ਫੌਜ ਦੀ ਤੈਨਾਤੀ ਵੀ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਐਸ.ਡੀ.ਐਮ. ਰਾਜਪੁਰਾ ਅਵਿਕੇਸ਼ ਗੁਪਤਾ ਵਲੋਂ ਘੱਗਰ ਦੇ ਨੇੜਲੇ ਕਈ ਪਿੰਡਾਂ, ਸੰਜਰਪੁਰ, ਊਾਟਸਰ, ਦੜਬਾ, ਸਲੇਮਪੁਰ, ਸ਼ਮਸ਼ਪੁਰ, ਜੰਡਮਗੋਲੀ, ਹਰਪਾਲਾਂ, ਰਾਮਪੁਰ, ਸੌਂਟਾ, ਮਾਰੀਆਂ, ਕਪੂਰੀ, ਕਮਾਲਪੁਰ, ਸਰਾਲਾ ਕਲਾਂ, ਸਰਾਲਾ ਖੁਰਦ, ਕਾਮੀ ਖੁਰਦ, ਚਮਾਰੂ, ਲਾਛੜੂ ਖੁਰਦ, ਮਹਿਦੂਦਾਂ, ਮੰਜੌਲੀ, ਮਾੜੂ, ਜੰਬੋਮਾਜਰਾ, ਜਮੀਤਗੜ੍ਹ, ਮਹਿਮਦਪੁਰ ਪਿੰਡਾਂ ਦੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ ਕਿਉਂਕਿ ਇੱਥੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ | ਇਸੇ ਤਰ੍ਹਾਂ ਦੂਧਨਸਾਧਾਂ ਸਬ ਡਵੀਜ਼ਨ ਦੇ ਟਾਂਗਰੀ ਨਦੀ ਨੇੜਲੇ ਪਿੰਡਾਂ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਅੰਬਾਲਾ ਅਤੇ ਕਾਲਾ ਅੰਬ ਦੇ ਉਪਰਲੇ ਖੇਤਰਾਂ ਵਿਚ ਭਾਰੀ ਬਾਰਿਸ਼ ਕਾਰਨ, ਟਾਂਗਰੀ ਨਦੀ ਦਾ ਪਾਣੀ ਦਾ ਪੱਧਰ ਅੰਬਾਲਾ ਵਿੱਚ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵੱਧਣ ਕਰਕੇ ਦੇਵੀਗੜ੍ਹ ਖੇਤਰ 'ਚ ਵੀ ਪਾਣੀ ਆ ਸਕਦਾ ਹੈ | ਇਸ ਪਾਣੀ ਦੇ ਵਧਣ ਕਰਕੇ ਟਾਂਗਰੀ ਦੇ ਸੱਜੇ ਪਾਸੇ ਮਹਿਮੂਦਪੁਰ ਰੁੜਕੀ, ਦੇਵੀਨਗਰ, ਹਰੀਗੜ੍ਹ, ਰੋਹੜ ਜਗੀਰ, ਲੇਹਲਾਂ ਜਗੀਰ, ਦੁਧਨਗੁਜਰਾਂ, ਅਦਾਲਤੀਵਾਲਾ, ਮੱਘਰ ਸਾਹਿਬ ਅਤੇ ਟਾਂਗਰੀ ਦੇ ਖੱਬੇ ਪਾਸੇ ਮੋਹਲਗੜ੍ਹ, ਖਾਂਸਾ, ਰੱਤਾਖੇੜਾ, ਔਜਾਂ, ਖਤੌਲੀ, ਗਣੇਸ਼ਪੁਰ, ਖਰਾਬਗੜ੍ਹ, ਬੀਬੀਪੁਰ, ਜੋਧਪੁਰ, ਬੁਧਮੋਰ, ਸਾਦਿਕਪੁਰ ਬੀੜਾਂ ਪਿੰਡ ਪ੍ਰਭਾਵਤ ਹੋ ਸਕਦੇ ਹਨ | ਇਨ੍ਹਾਂ ਇਲਾਕਿਆਂ ਦੇ ਨਿਵਾਸੀਆਂ ਨੂੰ ਸੁਚੇਤ ਰਹਿਣ, ਨਦੀ ਦੇ ਨੇੜੇ ਜਾਣ ਤੋਂ ਬਚਣ ਅਤੇ ਸਾਰੀਆਂ ਅਧਿਕਾਰਤ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ¢ ਇਸ ਖਤਰੇ ਨੂੰ ਦੇਖਦਿਆਂ ਪਿੰਡ ਧਰਮਹੇੜੀ ਅਤੇ ਹੋਰ ਥਾਵਾਂ ਤੇ ਘਰ ਦਾ ਕੀਮਤੀ ਸਮਾਨ ਛੱਤਾਂ 'ਤੇ ਰੱਖਣਾ ਸ਼ੁਰੂ ਕਰ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਮਨ ਅਵਤਾਰ ਦਾ ਪੁਰਬ ਬੜੀ ਧੂਮਧਾਮ ਅੱਜ ਮਨਾਇਆ ਜਾਵੇਗਾ <br/> ਅਗਲੀ ਖ਼ਬਰ ਘੱਗਰ ਦਰਿਆ ਕੰਢੇ ਵਸਦੇ ਪਿੰਡ ਹਾਈ ਅਲਰਟ 'ਤੇ, ਐਨ. ਡੀ. ਆਰ. ਐਫ. ਤੇ ਫ਼ੌਜ ਦੀਆਂ ਟੀਮਾਂ ਪਹੁੰਚੀਆਂ <br/>
Ad Position 24