ਸਨੌਰ, 3 ਸਤੰਬਰ (ਸੋਖਲ)-ਲੋਕ ਭਲਾਈ ਦੇ ਕੌਮੀ ਮੀਤ ਪ੍ਰਧਾਨ ਜਨਕਰਾਜ ਕਲਵਾਨੂੰ ਨੇ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਹਲਕਾ ਸਨੌਰ ਦੇ ਵਿਧਾਇਕ ਪਠਾਣਮਾਜਰਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਕੀਤੀ ਗਈ ਜਲਾਲਤ ਅਤੇ ਇਨਕਾਊਾਟਰ ਵਰਗੀਆਂ ਅਫਵਾਹਾਂ ਬਹੁਤ ਹੀ ਨਿੰਦਣਯੋਗ ਹਨ | ਕਲਵਾਨੂੰ ਨੇ ਕਿਹਾ ਕਿ ਵਿਧਾਇਕ ਨੇ ਸਿਰਫ ਹੜ੍ਹ ਪੀੜਤ ਲੋਕਾਂ ਦੀ ਅਵਾਜ਼ ਉਭਾਰੀ ਸੀ, ਪਰ ਸਰਕਾਰ ਦੇ ਕੁਝ ਅਧਿਕਾਰੀ ਲੋਕ ਪੱਖੀ ਨੀਤੀਆਂ ਨੂੰ ਰੋਕ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫੇਲ੍ਹ ਕਰਨ ਦੀ ਸਾਜ਼ਿਸ਼ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਵਿਧਾਇਕ ਦਾ ਮਕਸਦ ਸਿਰਫ ਪਾਰਟੀ ਹਾਈਕਮਾਂਡ ਨੂੰ ਸੁਚੇਤ ਕਰਨਾ ਸੀ, ਪਰ ਇਸ ਦੇ ਬਦਲੇ ਉਸ ਨੂੰ ਰਾਜਨੀਤਿਕ ਨਿਸ਼ਾਨਾ ਬਣਾਇਆ ਗਿਆ | ਉਨ੍ਹਾਂ ਦਿੱਲੀ ਦੇ ਆਗੂਆਂ ਉੱਤੇ ਵੀ ਤਿੱਖਾ ਹਮਲਾ ਕਰਦਿਆਂ ਕਿਹਾ ਕਿ ~ਪੰਜਾਬ ਦੇ ਸੰਕਟਮਈ ਸਮੇਂ ਵਿਚ ਦਿੱਲੀ ਦੇ ਆਗੂ ਪੰਜਾਬ ਛੱਡ ਕੇ ਚਲੇ ਗਏ ਹਨ, ਜਦਕਿ ਇੱਥੇ ਲੋਕ ਦੁੱਖਾਂ ਨਾਲ ਜੂਝ ਰਹੇ ਹਨ | ਪੰਜਾਬ ਦੇ ਪੈਸੇ ਦੀ ਦੁਰਵਰਤੋਂ ਕਰਨਾ ਅਤੇ ਸੱਤਾ ਦਾ ਆਨੰਦ ਮਾਣਨਾ ਲੋਕਾਂ ਨਾਲ ਧੋਖਾ ਹੈ | ਕਲਵਾਨੂੰ ਨੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਕਿ ਰਾਜਨੀਤਿਕ ਬਦਲਓ ਕਾਰਵਾਈਆਂ ਨੂੰ ਤੁਰੰਤ ਰੋਕਿਆ ਜਾਵੇ, ਨਹੀਂ ਤਾਂ ਇਸਦੇ ਨਤੀਜੇ ਗੰਭੀਰ ਹੋ ਸਕਦੇ ਹਨ | ਅਖੀਰ ਚ ਓਹਨਾ ਕਿਹਾ ਕਿ ਸਨੌਰ ਹਲਕੇ ਦੇ ਇਨਸਾਫ ਪਸੰਦ ਲੋਕਾਂ ਵਿਚ ਸਰਕਾਰ ਦੇ ਇਸ ਕਦਮ ਨਾਲ ਗੁਸਾ ਦੇਖਣ ਨੂੰ ਮਿਲ ਰਿਹਾ ਹੈ |