17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਅਧਿਆਪਕ ਦਿਵਸ ਮÏਕੇ ਜੱਜ ਮਾਡਰਨ ਸਕੂਲ ਦੇ ਐਮ. ਡੀ. ਸੰਤੋਖ ਸਿੰਘ ਸਨਮਾਨਿਤ

Ad Position 21
No active advertisement
ਅਜੀਤ ਡੈਸਕ 06-09-2025
ਦੇਵੀਗੜ੍ਹ, 5 ਸਤੰਬਰ (ਰਾਜਿੰਦਰ ਸਿੰਘ ਮÏਜੀ)-ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫ਼ਕੀਰਾਂ ਦੇ ਮੈਨੇਜਿੰਗ ਡਾਇਰੈਕਟਰ ਸੰਤੋਖ ਸਿੰਘ ਨੂੰ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦÏਰਾਨ ਆਪਣਾ ਪੰਜਾਬ ਫਾਊਾਡੇਸ਼ਨ ਵਲੋਂ ਫਾਊਾਡੇਸ਼ਨ ਦੇ ਫਾਊਾਡਰ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ ਅਤੇ ਸਤਨਾਮ ਸਿੰਘ ਸੰਧੂ ਪਾਰਲੀਮੈਂਟ ਮੈਂਬਰ ਵਲੋਂ ਅਧਿਆਪਕ ਦਿਵਸ ਮÏਕੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ¢ ਇਹ ਅਵਾਰਡ ਉਹਨਾਂ ਦੀ ਸਿੱਖਿਆ ਪ੍ਰਤੀ ਨਿਸ਼ਠਾ, ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਕੀਤੀਆਂ ਅਣਥੱਕ ਕੋਸ਼ਿਸ਼ਾਂ ਅਤੇ ਸਿੱਖਿਆ ਦੇ ਖੇਤਰ ਵਿਚ ਨਵੇਂ ਮਾਪਦੰਡ ਸੈੱਟ ਕਰਨ ਦੀ ਪਛਾਣ ਵਜੋਂ ਦਿੱਤਾ ਗਿਆ ਹੈ¢ ਸੰਤੋਖ ਸਿੰਘ ਹਮੇਸ਼ਾਂ ਸਿੱਖਿਆ ਨੂੰ ਸਿਰਫ਼ ਪਾਠ ਪੁਸਤਕਾਂ ਤੱਕ ਸੀਮਤ ਨਾ ਰੱਖ ਕੇ, ਬਲਕਿ ਵਿਦਿਆਰਥੀਆਂ ਵਿਚ ਚੰਗੇ ਸੰਸਕਾਰ, ਆਤਮ ਵਿਸ਼ਵਾਸ ਅਤੇ ਸਮਾਜ ਸੇਵਾ ਦੇ ਗੁਣ ਭਰਨ 'ਤੇ ਜ਼ੋਰ ਦਿੰਦੇ ਹਨ¢ ਉਹ ਹਮੇਸ਼ਾਂ ਸਿੱਖਿਆ ਨੂੰ ਸਮਾਜਿਕ ਬਦਲਾਅ ਦਾ ਸਭ ਤੋਂ ਵੱਡਾ ਸਾਧਨ ਮੰਨਦੇ ਹਨ ਅਤੇ ਨਵੀਂ ਪੀੜ੍ਹੀ ਦੇ ਸਰਵ ਪੱਖੀ ਵਿਕਾਸ ਲਈ ਨਵੇਂ ਸਿੱਖਣ ਦੇ ਤਰੀਕਿਆਂ ਨੂੰ ਅਪਣਾਉਂਦੇ ਰਹਿੰਦੇ ਹਨ¢ ਸਨਮਾਨ ਸਮਾਰੋਹ ਵਿਚ ਸ਼ਾਮਲ ਮਹਿਮਾਨਾਂ ਨੇ ਵੀ ਸੰਤੋਖ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਨÏਜਵਾਨਾਂ ਲਈ ਪ੍ਰੇਰਣਾ ਸਰੂਪ ਹਨ¢ ਇਸ ਉਪਲੱਬਧੀ 'ਤੇ ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦਾ ਪੂਰਾ ਪਰਿਵਾਰ ਗਰਵ ਮਹਿਸੂਸ ਕਰ ਰਿਹਾ ਹੈ¢ ਸਕੂਲ ਪਹੁੰਚਣ 'ਤੇ ਸਕੂਲ ਦੇ ਸਮੂਹ ਸਟਾਫ ਵਲੋਂ ਸੰਤੋਖ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਭਵਿੱਖ ਵਿਚ ਹੋਰ ਵੀ ਵੱਡੀਆਂ ਸਫਲਤਾਵਾਂ ਪ੍ਰਾਪਤ ਕਰਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ¢ ਇਸ ਮÏਕੇ ਫੈਡਰੇਸ਼ਨ ਵਲੋਂ ਮਾਤਾ ਗੁਜਰੀ ਸਕੂਲ ਦੇ ਨਿਰਦੇਸ਼ਕ ਭੁਪਿੰਦਰ ਸਿੰਘ ਅਤੇ ਪਬਲਿਕ ਸਕੂਲ ਐਸੋਸੀਏਸ਼ਨ ਵਲੋਂ ਨਵਤੇਜ ਸਿੰਘ ਵੀ ਮÏਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਸੁੱਖੇਵਾਲ ਦਾ ਕੁਸ਼ਤੀ ਦੰਗਲ ਹੋਇਆ ਸ਼ਾਨੋ-ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਥਾਈਲੈਂਡ ਵਿਚ ਗੂੰਜਿਆ ਪੰਜਾਬ ਦਾ ਨਾਂਅ, ਅਵਨੀਤ ਕੌਰ ਨੇ ਜਿੱਤਿਆ ਸੋਨਾ-ਸ਼ੈਰੀ ਰਿਆੜ
Ad Position 24