ਨਾਭਾ, 5 ਸਤੰਬਰ (ਜਗਨਾਰ ਸਿੰਘ ਦੁਲੱਦੀ)-ਨਾਭਾ ਨੇੜਲੇ ਪਿੰਡ ਸੁੱਖੇਵਾਲ ਦੇ ਖੇਡ ਮੈਦਾਨ ਵਿਚ ਗੁੱਗਾ ਨੌਵੀਂ ਮੇਲੇ ਦੇ ਅਖੀਰਲੇ ਦਿਨ ਕਰਵਾਇਆ ਗਿਆ ਕੁਸ਼ਤੀ ਦੰਗਲ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਇਸ ਖੇਡ ਮੇਲੇ ਵਿਚ ਦੋ ਸੌ ਤੋਂ ਵੱਧ ਨਾਮੀ ਪਹਿਲਵਾਨਾਂ ਨੇ ਪਹੁੰਚ ਕੇ ਆਪਣੇ ਜ਼ੌਹਰ ਦਿਖਾਏ ਅਤੇ 80 ਕੁਸ਼ਤੀਆਂ ਕਰਾਈਆਂ ਗਈਆਂ | ਝੰਡੀ ਦੀ ਕੁਸ਼ਤੀ ਦੀਆਂ ਦੋ ਸਿੰਝਾਂ 11000-11000 ਹਜ਼ਾਰ ਦੀਆਂ ਬੰਨ੍ਹੀਆਂ ਗਈਆਂ, ਜੋ ਕਿ ਦੋਵੇਂ ਝੰਡੀ ਦੀਆਂ ਕੁਸ਼ਤੀਆਂ ਬਰਾਬਰ ਰਹੀਆਂ | ਇਨ੍ਹਾਂ ਸਾਰੇ ਪਹਿਲਵਾਨਾਂ ਨੂੰ ਬਰਾਬਰ ਦੀ ਇਨਾਮ ਦੀ ਨਗਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ | ਇਸ ਕੁਸ਼ਤੀ ਦੰਗਲ 'ਚ ਵਿਸ਼ੇਸ਼ ਤੌਰ 'ਤੇ ਮਲੇਰਕੋਟਲਾ, ਬਿਰੜਵਾਲ ਅਤੇ ਰਾਣੀ ਉੱਧਾ ਦੇ ਅਖਾੜਿਆਂ ਦੇ ਭਲਵਾਨਾਂ ਨੇ ਹਿੱਸਾ ਲਿਆ | ਜੇਤੂ ਪਹਿਲਵਾਨਾਂ ਨੂੰ ਮੁੱਖ ਮਹਿਮਾਨ ਮਨਪ੍ਰੀਤ ਸਿੰਘ ਲੋਟੇ ਐਮ.ਡੀ. ਕਰਤਾਰ ਕੰਬਾਈਨ, ਪ੍ਰਧਾਨ ਕੁਲਵਿੰਦਰ ਸਿੰਘ ਸੁੱਖੇਵਾਲ ਚੇਅਰਮੈਨ ਜ਼ਿਲ੍ਹਾ ਐੱਸ.ਸੀ. ਡਿਪਾਰਟਮੈਂਟ ਅਤੇ ਸਰਪੰਚ ਕੋਮਲਪ੍ਰੀਤ ਕੋਰ ਵਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਰਤਾਰ ਕੰਬਾਈਨ ਭਾਦਸੋਂ ਦੇ ਐਮ.ਡੀ. ਮਨਪ੍ਰੀਤ ਸਿੰਘ ਲੋਟੇ ਨੇ ਕਿਹਾ ਕਿ ਖੇਡਾਂ ਹੀ ਸਾਡੇ ਸਮਾਜ ਨੂੰ ਨਰੋਆ ਤੇ ਤੰਦਰੁਸਤ ਰੱਖ ਸਕਦੀਆਂ ਹਨ, ਜਿਸ ਕਰਕੇ ਸਾਡੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਆਕਰਸ਼ਿਤ ਕਰਨਾ ਚਾਹੀਦਾ ਹੈ | ਇਸ ਮੌਕੇ ਕਮੇਟੀ ਦੇ ਚੇਅਰਮੈਨ ਹਰਦੀਪ ਸਿੰਘ ਲਾਡੀ, ਜਗਜੀਤ ਸਿੰਘ, ਧਨਵੰਤ ਸਿੰਘ, ਜਗਜੀਵਨ ਸਿੰਘ, ਸਾਬਕਾ ਸਰਪੰਚ ਸਰਬਜੀਤ ਸਿੰਘ, ਬਲਵੰਤ ਸਿੰਘ ਹਿਆਣਾ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗੁਰਦੀਪ ਕੌਰ, ਬਲਜੀਤ ਕੌਰ, ਬੇਅੰਤ ਸਿੰਘ, ਪ੍ਰਗਟ ਸਿੰਘ, ਨਾਰੰਗ ਸਿੰਘ, ਹਰਭਜਨ ਸਿੰਘ, ਬਾਬਾ ਜੱਗਾ ਸਿੰਘ, ਬਾਬਾ ਜੋਗਿੰਦਰ ਸਿੰਘ, ਰਾਜਿੰਦਰ ਸਿੰਘ ਸਰਪੰਚ, ਹਾਕਮ ਸਿੰਘ ਉੱਧਾ, ਨਿਰਮਲ ਸਿੰਘ ਤੋਂ ਇਲਾਵਾ ਪ੍ਰਬੰਧਕ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਮੌਜੂਦ ਸਨ |