17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸਮਾਣਾ ਰਾਇਲ ਕਲੱਬ ਵਲੋਂ ਅਧਿਆਪਕ ਦਿਵਸ 'ਤੇ ਅਧਿਆਪਕਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 06-09-2025
ਸਮਾਣਾ, 5 ਸਤੰਬਰ (ਸਾਹਿਬ ਸਿੰਘ)-ਲਾਇਨ ਕਲੱਬ ਸਮਾਣਾ ਰਾਇਲ ਵਲੋਂ ਇਕ ਪੈਲੇਸ ਵਿਖੇ ਅਧਿਆਪਕਾਂ ਦਾ ਸਨਮਾਨ ਕਰਕੇ ਅਧਿਆਪਕ ਦਿਵਸ ਮਨਾਇਆ ਗਿਆ, ਜਿਨ੍ਹਾਂ ਵਿਚ ਅਧਿਆਪਕਾ ਪਿ੍ਅੰਕਾ ਰਾਣੀ, ਨੀਸ਼ੂ ਬਾਲਾ, ਸਮਾ ਗਰਗ, ਰੇਨੂੰ ਬਾਲਾ, ਅਨਮੋਲ ਸਿੰਗਲਾ, ਅਨੁਪਮ ਸਿੰਗਲਾ, ਮਹਿਕ ਗਰਗ, ਹਰਜਿੰਦਰ ਕੌਰ ਅਤੇ ਵਿਜੇ ਲਕਸ਼ਮੀ ਆਦਿ ਸ਼ਾਮਿਲ ਸਨ | ਕਲੱਬ ਮੈਂਬਰਾਂ ਨੇ ਸਾਰੇ ਅਧਿਆਪਕਾਂ ਨੂੰ ਹਾਰ ਪਾ ਕੇ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ | ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਸਮਾਜ ਅਤੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਮਾਜ ਵਿਚ ਰਹਿਣਾ ਅਤੇ ਸਹੀ ਰਸਤੇ 'ਤੇ ਚੱਲਣਾ ਸਿਖਾਇਆ | ਇਸ ਦੇ ਨਾਲ ਹੀ ਕਲੱਬ ਦੇ ਪ੍ਰਧਾਨ ਜੀਵਨ ਗਰਗ, ਸਕੱਤਰ ਲਲਿਤ ਸਿੰਗਲਾ, ਕੈਸ਼ੀਅਰ ਮਨੂ ਅਗਰਵਾਲ, ਪ੍ਰੋਜੈਕਟ ਚੇਅਰਮੈਨ ਅਜੇ ਜਿੰਦਲ, ਰੋਹਿਤ ਗਰਗ ਕਾਲਾ, ਅਸ਼ਵਨੀ ਗਰਗ, ਰਾਜੇਸ਼ ਬਾਂਸਲ, ਜਤਿੰਦਰ ਧੀਮਾਨ, ਮਨੀਸ਼ ਗਰਗ, ਪੁਨੀਤ ਸਿੰਗਲਾ, ਵਿਕਾਸ ਵਰਮਾ, ਜਵਾਹਰ ਗੋਇਲ ਹੈਪੀ, ਰਾਜੇਸ਼ ਮਿੱਤਲ ਟੋਨੀ ਅਤੇ ਮਨੋਜ ਕਾਂਸਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਲੜਕੀ ਭੇਦ ਭਰੇ ਹਾਲਾਤ 'ਚ ਲਾਪਤਾ ਅਗਲੀ ਖ਼ਬਰ ਸੁੱਖੇਵਾਲ ਦਾ ਕੁਸ਼ਤੀ ਦੰਗਲ ਹੋਇਆ ਸ਼ਾਨੋ-ਸ਼ੌਕਤ ਨਾਲ ਸਮਾਪਤ
Ad Position 24