ਨਾਭਾ, 5 ਸਤੰਬਰ (ਕਰਮਜੀਤ ਸਿੰਘ)-ਪੰਜਾਬ ਵਿੱਚ ਹੜ੍ਹਾਂ ਨੇ ਪਿਛਲੇ 10-12 ਦਿਨਾਂ ਤੋਂ ਤਬਾਹੀ ਮਚਾਈ ਹੋਈ ਹੈ ਹੜ੍ਹਾਂ ਨਾਲ ਕਿਸਾਨਾਂ ਤੇ ਮਜ਼ਦੂਰਾਂ ਦਾ ਬਹੁਤ ਭਾਰੀ ਨੁਕਸਾਨ ਹੋ ਚੁੱਕਿਆ ਹੈ | ਪਰ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੇ ਅਜੇ ਤੱਕ ਕੋਈ ਵੀ ਮੁਆਵਜ਼ਾ ਦੇਣ ਦਾ ਐਲਾਨ ਨਹੀਂ ਕੀਤਾ | ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਆਪਕ ਦਲ ਪੰਜਾਬ ਦੇ ਮੁੱਖ ਸਲਾਹਕਾਰ ਪਿਸ਼ੌਰਾ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਛੱਡ ਕੇ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪ੍ਰਭਾਈ ਕਰਨ ਲਈ ਵੱਡਾ ਵਿਸ਼ੇਸ਼ ਪੈਕਜ ਦੇਣ ਦਾ ਐਲਾਨ ਕਰਕੇ ਪੰਜਾਬ ਦਾ ਬਣਦਾ ਹੱਕ ਦੇਣ | ਇਸ ਮੌਕੇ ਬਲਜੀਤ ਸਿੰਘ ਧਾਰੋਂਕੀ, ਜਗਦੇਵ ਸਿੰਘ ਬੌੜਾ, ਸੁਖਵਿੰਦਰਜੀਤ ਸਿੰਘ ਰੈਹਿਲ, ਹਰਿੰਦਰ ਸਿੰਘ ਸੋਹੀ, ਜਗਤਾਰ ਸਿੰਘ ਟਿਵਾਣਾ, ਪ੍ਰਵੀਨ ਕੁਮਾਰ, ਜਸਪਾਲ ਸਿੰਘ ਧਾਰੌਕੀ, ਗੁਰਪ੍ਰੀਤ ਸਿੰਘ ਢਿੱਲੋਂ, ਜਸਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਟਿਵਾਣਾ, ਤਰਸੇਮ ਸਿੰਘ ਤੇਜਾ, ਬਿਕਰਮ ਸਿੰਘ, ਅੰਮਿ੍ਤਪਾਲ ਕਮੇਲੀ, ਹਰਜਿੰਦਰ ਭਿੰਡੀ, ਰਵਿਦਰ ਸੋਰੀ, ਭਜਨ ਸਿੰਘ ਖਹਿਰਾ, ਅਮਰੀਕ ਸਿੰਘ ਸੁੱਧੇਵਾਲ, ਪਰਮਜੀਤ ਬਾਵਾ ਤੇ ਅਸ਼ੋਕ ਕੁਮਾਰ ਵੀ ਮੌਜੂਦ ਸਨ |