17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਬਰਸਟ ਪਿੰਡ ਦੇ ਵਾਸੀਆਂ ਨੂੰ ਜਲਦ ਮਿਲੇਗੀ ਸਮੱਸਿਆਵਾਂ ਤੋਂ ਨਿਜਾਤ-ਸਰਪੰਚ ਨਰਿੰਦਰ ਸਿੰਘ

Ad Position 21
No active advertisement
ਪਿੰਡ ਬਰਸਟ ਦੀ ਫਿਰਨੀ 'ਤੇ ਖੜੇ੍ਹ ਪਾਣੀ ਦਾ ਦਿ੍ਸ਼ | ਅਜੀਤ ਤਸਵੀਰ <br/> ਪਿੰਡ ਬਰਸਟ ਵਿਚ ਸੜਕ ਦੀ ਖਸਤਾ ਹਾਲਤ ਅਤੇ ਬਰਸਟ ਤੋਂ ਪਟਿਆਲਾ ਜਾਂਦੀ ਸੜਕ ਕੰਢੇ ਉਗੀਆਂ ਝਾੜੀਆਂ ਦੇ ਦਿ੍ਸ਼ | ਅਜੀਤ ਤਸਵੀਰ <br/> 06-09-2025
ਸਰਪੰਚ ਨਰਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਦੇ ਮੌਸਮ ਕਾਰਨ ਕੋਈ ਕੰਮ ਕਰਵਾਉਣਾ ਸੰਭਵ ਨਹੀਂ ਸੀ ਹੁਣ ਮੀਂਹ ਬੰਦ ਹੋ ਚੁੱਕਾ ਹੈ ਜਿਸ ਨਾਲ ਜਲਦ ਤੋਂ ਜਲਦ ਸੜਕ ਦੇ ਦੋਵੇਂ ਪਾਸਿਆਂ ਨੂੰ ਸਾਫ਼ ਕਰਵਾਇਆ ਜਾਵੇਗਾ ਅਤੇ ਜਲਦ ਹੀ ਬਰਸਟ ਤੋਂ ਨਾਭਾ ਤੱਕ ਸੜਕ ਵੀ ਬਣਨ ਜਾ ਰਹੀ ਹੈ, ਹੁਣ ਤੱਕ ਪਿੰਡ ਵਿਚ ਲਗਪਗ 2 ਲੱਖ ਟਾਇਲ ਲਗਾ ਕੇ ਪਿੰਡ ਦਾ ਆਲਾ ਦੁਆਲਾ ਸਾਫ ਸੁਥਰਾ ਬਣਾਇਆ ਜਾ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਪਿੰਡ ਵਿਚ ਵੱਖ ਵੱਖ ਵਿਕਾਸ ਕਾਰਜ ਕੀਤੇ ਜਾਣਗੇ | ਪਿੰਡ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਵੀ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ |


ਪਟਿਆਲਾ, 5 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਨੇੜਲੇ ਪਿੰਡ ਬਰਸਟ ਜਿਥੋਂ ਦੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਹਨਉੱਥੇ ਜਲਦ ਹੀ ਦੋ ਵੱਡੀਆਂ ਸਬਜ਼ੀ ਅਤੇ ਦਾਣਾ ਮੰਡੀਆਂ ਬਣੀਆਂ ਵੇਖਣ ਨੂੰ ਮਿਲਣਗੀਆਂ ਅਤੇ ਇਸ ਤੋਂ ਇਲਾਵਾ ਬਰਸਟ ਤੋਂ ਨਾਭੇ ਨੂੰ ਜਾਂਦੀ 18 ਫੁਟੀ ਸੜਕ ਜੋ ਕਿ ਥਾਵਾਂ ਤੋਂ ਖਸਤਾ ਹਾਲਤ ਵਿਚ ਹੋ ਗਈ ਹੈ ਦੇ ਦੁਬਾਰਾ ਬਣਨ ਦੀ ਗੱਲ ਵੀ ਸਾਹਮਣੇ ਆ ਰਹੀ ਹੈ | ਦੱਸਣਯੋਗ ਹੈ ਕਿ ਪਟਿਆਲਾ-ਸੰਗਰੂਰ ਰੋਡ ਤੋਂ ਨਾਭੇ ਨੂੰ ਜਾਣ ਲਈ ਬਰਸਟ-ਨਾਭਾ ਸੜਕ ਦੀ ਹੁਣ ਵਰਤੋਂ ਪਹਿਲਾਂ ਨਾਲੋਂ ਕਾਫੀ ਵੱਧ ਗਈ ਹੈ ਕਿਉਂਕਿ ਇਸ 'ਤੇ ਟ੍ਰੈਫਿਕ ਘੱਟ ਅਤੇ ਸਮੇਂ ਦੀ ਬੱਚਤ ਹੋਣ ਕਾਰਨ ਨਾਭੇ ਜਾਣ ਵਾਲੇ ਰਾਹਗੀਰਾਂ ਵਲੋਂ ਇਸ ਨੂੰ ਹੀ ਮੁੱਖ ਸੜਕ ਦੇ ਤੌਰ 'ਤੇ ਵਰਤਿਆ ਜਾਂਦਾ ਹੈ | ਲੰਘੇ ਦਿਨੀਂ ਬਰਸਾਤਾਂ ਦੇ ਚੱਲਦਿਆਂ ਬਰਸਟ ਤੋਂ ਪਟਿਆਲਾ ਵੱਲ ਨੂੰ ਆਉਂਦੀ ਸੜਕ ਉਤੇ ਫ਼ੌਜੀ ਏਰੀਏ ਵਿਚੋਂ ਲੰਘਣਾ ਝਾੜੀਆਂ ਦੇ ਸੜਕ ਦੇ ਦੋਵੇਂ ਪਾਸੇ ਡਿਗਣ ਨਾਲ ਇੰਨਾ ਮੁਸ਼ਕਿਲ ਹੋ ਗਿਆ ਸੀ ਕਿਸੇ ਨਾ ਕਿਸੇ ਵੱਡੇ ਹਾਦਸੇ ਦੇ ਵਾਪਰਨ ਦਾ ਖ਼ਦਸ਼ਾ ਹੈ | ਪ੍ਰੰਤੂ ਹੁਣ ਪਿੰਡ ਬਰਸਟ ਦੇ ਸਰਪੰਚ ਨਰਿੰਦਰ ਸਿੰਘ ਦੇ ਦੱਸਣ ਮੁਤਾਬਿਕ ਇਨ੍ਹਾਂ ਝਾੜੀਆਂ ਨੂੰ ਜਲਦ ਤੋਂ ਜਲਦ ਸਾਫ਼ ਕਰਵਾਇਆ ਜਾਵੇਗਾ ਤਾਂ ਜੋ ਰਾਹਗੀਰਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਸਰਪੰਚ ਨਰਿੰਦਰ ਸਿੰਘ ਨੇ ਦੱਸਿਆ ਕਿ ਚੇਅਰਮੈਨ ਹਰਚੰਦ ਸਿੰਘ ਬਰਸਟ ਉਨ੍ਹਾਂ ਦੇ ਵੱਡੇ ਭਰਾ ਹਨ ਅਤੇ ਬਰਸਟ ਪਿੰਡ ਦੀ ਨੁਹਾਰ ਬਦਲਣ ਵਿਚ ਅਸੀਂ ਕੋਸ਼ਿਸ਼ ਕਰਦੇ ਆ ਰਹੇ ਹਾਂ | ਉਨ੍ਹਾਂ ਕਿਹਾ ਕਿ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਆਪਣੇ ਪਿੰਡ ਵਾਸੀਆਂ ਲਈ ਮਹਿਮਦਪੁਰ ਅੱਡੇ ਨਾਲ ਲੱਗਦੀ 100 ਵਿੱਘੇ ਜ਼ਮੀਨ ਵਿਚ ਦੋ ਮੰਡੀਆਂ ਦਾ ਕੰਮ ਚਾਲੂ ਕਰਵਾਇਆ ਗਿਆ ਹੈ | ਜਿਸ ਵਿਚੋਂ 40 ਵਿੱਘੇ ਵਿਚ ਸਬਜ਼ੀ ਮੰਡੀ ਅਤੇ 60 ਵਿੱਘੇ ਵਿਚ ਦਾਣਾ ਮੰਡੀ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਬਰਸਟ ਪਿੰਡ ਦੇ ਵਾਸੀਆਂ ਨੂੰ ਜਲਦ ਮਿਲੇਗੀ ਸਮੱਸਿਆਵਾਂ ਤੋਂ ਨਿਜਾਤ-ਸਰਪੰਚ ਨਰਿੰਦਰ ਸਿੰਘ ਅਗਲੀ ਖ਼ਬਰ ਮਤਰੇਈ ਮਾਂ ਵਾਲਾ ਸਲੂਕ ਛੱਡ ਕੇ ਪ੍ਰਧਾਨ ਮੰਤਰੀ ਮੋਦੀ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣ-ਧਾਲੀਵਾਲ
Ad Position 24