13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕੰਪਿਊਟਰ ਅਧਿਆਪਕਾਂ ਵਲੋਂ ਮਸਲੇ ਹੱਲ ਨਾ ਕਰਨ ਦੇ ਵਿਰੋਧ 'ਚ ਕਾਲੀਆਂ ਝੰਡੀਆਂ ਨਾਲ ਕੀਤਾ ਗਿਆ ਰੋਸ ਮਾਰਚ

Ad Position 21
repet_subhas-goyals [Copy P29]
ਮੋਹਾਲੀ ਵਿਖੇ ਸਿੱਖਿਆ ਭਵਨ ਦੇ ਮੁੱਖ ਦਫ਼ਤਰ ਦੇ ਗੇਟ ਸਾਹਮਣੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕੰਪਿਊਟਰ ਅਧਿਆਪਕ | ਅਜੀਤ ਤਸਵੀਰਾਂ <br/> 24-09-2025
ਪਟਿਆਲਾ, 23 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਸਤੰਬਰ ਮਹੀਨੇ ਦੇ ਤਿੰਨ ਹਫ਼ਤੇ ਬੀਤ ਜਾਣ ਦੇ ਬਾਅਦ ਵੀ ਤਨਖ਼ਾਹ ਨਾ ਮਿਲਣ ਕਾਰਨ ਕੰਪਿਊਟਰ ਅਧਿਆਪਕਾਂ ਵਿਚ ਭਾਰੀ ਨਿਰਾਸ਼ਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਹੈ | ਇਸੇ ਤਹਿਤ ਸੂਬੇ ਭਰ ਦੇ ਸਮੂਹ ਕੰਪਿਊਟਰ ਅਧਿਆਪਕਾਂ ਨੇ ਮੋਹਾਲੀ ਵਿਖੇ ਸਿੱਖਿਆ ਭਵਨ ਦੇ ਮੁੱਖ ਦਫ਼ਤਰ ਦੇ ਗੇਟ ਸਾਹਮਣੇ ਇਕੱਠੇ ਹੋ ਕੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵੱਲ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਦੁਆਰਾ ਸ਼ਮੂਲੀਅਤ ਕੀਤੀ ਗਈ | ਜਥੇਬੰਦੀ ਦੇ ਸੂਬਾਈ ਆਗੂ ਜੋਨੀ ਸਿੰਗਲਾ, ਰਣਜੀਤ ਸਿੰਘ, ਨਰਦੀਪ ਸ਼ਰਮਾ, ਸੁਨੀਤ ਸਰੀਨ ਆਦਿ ਆਗੂਆਂ ਨੇ ਦਸਿਆ ਕਿ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਜਥੇਬੰਦੀ ਵਲੋਂ ਤਨਖ਼ਾਹ ਜਾਰੀ ਕਰਨ ਦੇ ਪ੍ਰਬੰਧ ਨੂੰ ਸਰਲ ਬਣਾਉਂਦੇ ਹੋਏ ਸਕੂਲ ਪੱਧਰ 'ਤੇ ਕਰਨ ਅਤੇ ਸਾਰੇ ਗੰਭੀਰ ਮੁੱਦੇ ਹੱਲ ਕਰਨ ਲਈ ਸਿੱਖਿਆ ਵਿਭਾਗ ਵਿਚ ਰਲਾਉਣ ਸੰਬੰਧੀ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਪਰ ਪੰਜਾਬ ਸਰਕਾਰ ਦਾ ਇਸ ਗੰਭੀਰ ਮੁੱਦੇ ਵੱਲ ਕੋਈ ਧਿਆਨ ਨਹੀਂ ਜਿਸ ਦਾ ਦੇ ਨਤੀਜੇ ਵਜੋਂ ਇਹ ਰੋਸ ਰੈਲੀ ਕੀਤੀ ਗਈ | ਆਗੂਆਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਤਨਖ਼ਾਹ ਹਰ ਮੁਲਾਜ਼ਮ ਦਾ ਮੁੱਢਲਾ ਹੱਕ ਹੈ ਅਤੇ ਹਰ ਮੁਲਾਜ਼ਮ ਦੀਆਂ ਮੁੱਢਲੀਆਂ ਘਰੇਲੂ ਲੋੜਾਂ ਤਨਖ਼ਾਹ ਉੱਤੇ ਨਿਰਭਰ ਹੁੰਦੀਆਂ ਹਨ | ਇਸ ਲਈ ਤਨਖ਼ਾਹ ਵਿਚ ਦੇਰੀ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਹਰ ਮਹੀਨੇ ਤਨਖ਼ਾਹ ਲੇਟ ਹੋਣ ਦਾ ਵਰਤਾਰਾ ਬਹੁਤ ਲੰਬੇ ਸਮੇਂ ਤੋਂ ਕੰਪਿਊਟਰ ਅਧਿਆਪਕਾਂ ਨੂੰ ਝੱਲਣਾ ਪੈ ਰਿਹਾ ਜਿਸ ਦੇ ਚੱਲਦਿਆਂ ਕੰਪਿਊਟਰ ਅਧਿਆਪਕਾਂ ਨੂੰ ਆਪਣੇ ਘਰ ਦੇ ਜ਼ਰੂਰੀ ਖਰਚੇ ਕਰਨ ਵਿਚ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਮੌਕੇ ਬਵਲੀਨ ਬੇਦੀ, ਪਰਮਵੀਰ ਸਿੰਘ, ਰਜਵੰਤ ਕੌਰ, ਕਰਮਜੀਤ ਪੁਰੀ, ਰਾਕੇਸ਼ ਸੈਣੀ, ਅੰਜੂ ਜੈਨ, ਕੁਲਵਿੰਦਰ ਸਿੰਘ, ਗਗਨਦੀਪ ਸਿੰਘ, ਦਿਸਕਰਨ ਕੌਰ, ਸੀਮਾ ਰਾਣੀ, ਬਲਜੀਤ ਸਿੰਘ, ਸੁਮਨ ਭਾਰਦਵਾਜ, ਰਘੁਵੀਰ ਸਿੰਘ, ਰਮਨ ਵਸ਼ਿਸ਼ਟ, ਧਰਮਿੰਦਰ ਸਿੰਘ, ਗੁਰਬਖ਼ਸ਼ ਲਾਲ, ਪਵਨਜੀਤ ਸਿੰਘ, ਸ਼ਮਸ਼ੇਰ ਸਿੰਘ, ਜਗਰਾਜ ਸਿੰਘ ਅਤੇ ਮਨਪ੍ਰੀਤ ਸਿੰਘ, ਭਰਾਤਰੀ ਜਥੇਬੰਦੀਆਂ ਵਲੋਂ ਵਿਕਰਮਦੇਵ ਸਿੰਘ ਪੰਜਾਬ ਪ੍ਰਧਾਨ ਡੈਮੋਕੇ੍ਰਟਿਕ ਟੀਚਰ ਫ਼ਰੰਟ, ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ ਦੇ ਆਗੂ ਅੰਮਿ੍ਤਪਾਲ ਸਿੰਘ ਮਾਨ, ਗੁਰਵਿੰਦਰ ਸਿੰਘ ਸਸਕੌਰ ਜਨਰਲ ਸਕੱਤਰ ਜੀਟੀਯੂ ਪੰਜਾਬ ਜ਼ਿਲ੍ਹਾ ਪਟਿਆਲਾ, ਪਰਮਜੀਤ ਸਿੰਘ ਜਨਰਲ ਸੈਕਟਰੀ ਪਟਿਆਲਾ, ਡਾ. ਮੈਡਮ ਟੀਨਾ ਮੈਰੀਟੋਰੀਅਸ ਟੀਚਰਜ਼ ਯੂਨੀਅਨ ਡਿਸਟਿ੍ਕਟ ਮੋਹਾਲੀ ਪੰਜਾਬ ਵਲੋਂ ਸ਼ਮੂਲੀਅਤ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਸਮਰੱਥ ਤਹਿਤ ਐਲੀਮੈਂਟਰੀ ਸਕੂਲ ਕਾਠਮੱਠੀ ਦਾ ਬਿਹਤਰ ਪ੍ਰਦਰਸ਼ਨ <br/> ਅਗਲੀ ਖ਼ਬਰ ਮਨੋਜ ਕੁਮਾਰ ਮੋਦੀ ਨੇ ਕੀਤਾ ਰਾਮਲੀਲ੍ਹਾ ਦੇ ਪਹਿਲੇ ਦਿਨ ਦਾ ਉਦਘਾਟਨ
Ad Position 24