ਐਂਟੀ-ਸਮੋਗ ਗੰਨ ਨਾਲ ਪ੍ਰਦੂਸ਼ਣ 'ਤੇ ਕਾਬੂ
ਅਜੀਤ ਡੈਸਕ
25-09-2025
ਇਸ ਦੇ ਨਾਲ ਹੀ ਐਂਟੀ-ਸਮੋਗ ਗਨ ਹਵਾ ਵਿਚ ਮੌਜੂਦ ਪੀਐਮ 25 ਅਤੇ ਪੀਐਮ 10 ਵਰਗੇ ਹਾਨੀਕਾਰਕ ਕਣਾਂ ਨੂੰ ਤੁਰੰਤ ਘਟਾਉਣ ਵਿਚ ਕਾਰਗਰ ਸਾਬਤ ਹੋਵੇਗੀ | ਇਹ ਮਸ਼ੀਨ ਪਾਣੀ ਦੀ ਬਰੀਕ ਧੁੰਦ ਛਿੜਕ ਕੇ ਹਵਾ ਵਿਚ ਮੌਜੂਦ ਧੂੜ ਅਤੇ ਹੋਰ ਕਣਾਂ ਨੂੰ ਫੜਦੀ ਹੈ ਅਤੇ ਉਨ੍ਹਾਂ ਨੂੰ ਜ਼ਮੀਨ 'ਤੇ ਬਿਠਾ ਦਿੰਦੀ ਹੈ | ਇਸ ਨਾਲ ਲੋਕਾਂ ਨੂੰ ਸੁਥਰੀ ਹਵਾ ਮਿਲੇਗੀ ਅਤੇ ਸਾਹ ਸੰਬੰਧੀ ਬਿਮਾਰੀਆਂ ਦੇ ਖ਼ਤਰੇ ਵੀ ਘਟਣਗੇ | ਉਨ੍ਹਾਂ ਨੇ ਕਿਹਾ ਕਿ ਉਦਯੋਗਿਕ ਖੇਤਰਾਂ, ਉਸਾਰੀ ਸਥਾਨਾਂ ਅਤੇ ਹੋਰ ਧੂੜ ਵਾਲੇ ਇਲਾਕਿਆਂ ਵਿਚ ਇਹ ਤਕਨਾਲੋਜੀ ਕਾਫੀ ਫਾਇਦਾਮੰਦ ਰਹੇਗੀ | ਨਗਰ ਨਿਗਮ ਦੀ ਇਹ ਕੋਸ਼ਿਸ਼ ਪ੍ਰਦੂਸ਼ਣ ਨਿਯੰਤਰਨ ਦੇ ਨਾਲ-ਨਾਲ ਵਾਤਾਵਰਣ ਦੀ ਰੱਖਿਆ ਵਿਚ ਵੀ ਅਹਿਮ ਭੂਮਿਕਾ ਨਿਭਾਏਗੀ | ਮੇਅਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਸਾਫ਼ ਰੱਖਣ ਵਿਚ ਨਗਰ ਨਿਗਮ ਦਾ ਸਾਥ ਦੇਣ | ਉਨ੍ਹਾਂ ਨੇ ਦੱਸਿਆ ਕਿ ਨਗਰ ਨਿਗਮ ਵਲੋਂ ਹੋਰ ਵੀ ਤਕਨੀਕੀ ਤਰੀਕੇ ਲਾਗੂ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਤਾਂ ਜੋ ਪਟਿਆਲਾ ਸ਼ਹਿਰ ਪ੍ਰਦੂਸ਼ਣ-ਮੁਕਤ ਬਣ ਸਕੇ | ਸੈਂਟਰੀ ਇੰਸਪੈਕਟਰ ਨੇ ਵੀ ਕਿਹਾ ਕਿ ਇਹ ਮਸ਼ੀਨ ਨਾ ਸਿਰਫ ਸਹਿਰ ਦੇ ਬਾਜ਼ਾਰਾਂ ਅਤੇ ਭੀੜ ਵਾਲੀਆਂ ਸੜਕਾਂ 'ਤੇ ਵਰਤੀ ਜਾਵੇਗੀ, ਬਲਕਿ ਉਨ੍ਹਾਂ ਇਲਾਕਿਆਂ ਵਿਚ ਵੀ ਚਲਾਈ ਜਾਵੇਗੀ ਜਿੱਥੇ ਧੂੜ ਅਤੇ ਧੂੰਏਾ ਦੀ ਮਾਤਰਾ ਜ਼ਿਆਦਾ ਰਹਿੰਦੀ ਹੈ |