28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪੰਜਾਬੀ ਭਾਸ਼ਾ ਦਾ ਪ੍ਰਸਾਰ ਕਰਨ ਵਾਲੇ ਨਿਤੇਸ਼ ਗਿੱਲ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 25-09-2025
ਪਟਿਆਲਾ, 24 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਇੰਟਰਨੈੱਟ ਦੇ ਡਿਜੀਟਲ ਪਲੇਟਫ਼ਾਰਮ 'ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਅਤੇ ਵਿਕਾਸ ਲਈ ਵੱਡਾ ਯੋਗਦਾਨ ਪਾਉਣ ਵਾਲੀ ਵਿਕੀਮੀਡੀਅਨ ਨਿਤੇਸ਼ ਗਿੱਲ ਦਾ ਸਨਮਾਨ ਕੀਤਾ ਗਿਆ | ਪੰਜਾਬੀ ਵਿਕੀਮੀਡੀਅਨਜ ਯੂਜ਼ਰ ਗਰੁੱਪ ਅਤੇ ਮਾਤ ਭਾਸ਼ਾ ਜਾਗਰੂਕਤਾ ਮੰਚ ਪੰਜਾਬ ਵਲੋਂ ਸਾਂਝ ਸਦਨ ਪਟਿਆਲਾ ਵਿਖੇ ਕਰਵਾਇਆ | ਇਸ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਉੱਘੇ ਅਨੁਵਾਦਕ ਅਤੇ ਚਿੰਤਕ ਚਰਨ ਗਿੱਲ ਨੇ ਕੀਤੀ | ਇਹ ਸਨਮਾਨ ਨਿਤੇਸ਼ ਗਿੱਲ ਨੂੰ ਹਾਲ ਹੀ ਵਿਚ ਨੈਰੋਬੀ, ਕੀਨੀਆ ਵਿਖੇ ਹੋਈ ਵਿਕੀਮੇਨੀਆ ਕਾਨਫ਼ਰੰਸ ਵਿਚ ਵਿਕੀਮੀਡੀਅਨ ਆਫ ਦਾ ਈਅਰ ਪੁਰਸਕਾਰ ਵਿਚ 'ਆਨਰੇਬਲ ਮੈਂਸ਼ਨ' ਸਨਮਾਨ ਮਿਲਣ ਕਰਕੇ ਦਿੱਤਾ ਗਿਆ | ਉਨ੍ਹਾਂ ਨੂੰ ਫੁਲਕਾਰੀ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ | ਸਮਾਰੋਹ ਦੌਰਾਨ ਪੰਜਾਬੀ ਵਿਕੀਮੀਡੀਨ ਯੂਜ਼ਰ ਗਰੁੱਪ ਦੇ ਕੋਆਰਡੀਨੇਟਰ ਕੁਲਦੀਪ ਬੁਰਜ ਭਲਾਈਕੇ ਨੇ ਕਿਹਾ ਕਿ ਇਹ ਸਨਮਾਨ ਵਿਕੀਮੀਡੀਆ ਲਹਿਰ ਵਿੱਚ ਨਿਤੇਸ ਗਿੱਲ ਦੇ ਯੋਗਦਾਨ ਦੀ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਹੈ | ਨਿਤੇਸ਼ ਗਿੱਲ ਬਾਰੇ ਦੱਸਦਿਆਂ ਕੁਲਦੀਪ ਨੇ ਕਿਹਾ ਕਿ ਉਹ ਲਗਭਗ 10 ਸਾਲਾਂ ਤੋਂ ਪੰਜਾਬੀ ਵਿਕੀਮੀਡੀਆ ਲਹਿਰ ਨਾਲ ਜੁੜੇ ਹੋਏ ਹਨ ਅਤੇ ਪੰਜਾਬੀ ਵਿਕੀਪੀਡੀਆ 'ਤੇ ਇਕਲੌਤੀ ਮਹਿਲਾ ਐਡਮਿਨਿਸਟਰੇਟਰ ਹਨ | ਉਨ੍ਹਾਂ ਨੇ ਵਿਕੀਪੀਡੀਆ 'ਤੇ 100 ਵਿਕੀਡੇਜ ਚੈਲੇਂਜ ਪੂਰਾ ਕਰਕੇ 2200 ਤੋਂ ਵੱਧ ਔਰਤਾਂ ਦੀਆਂ ਜੀਵਨੀਆਂ ਲਿਖੀਆਂ ਹਨ | ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਕਿਤਾਬਾਂ, 'ਬੰਬੇ ਬਾਰ' ਅਤੇ 'ਭਾਫ਼ ਦੇ ਘਰ ਵਿਚ ਸ਼ੀਸ਼ੇ ਦੀ ਕੁੜੀ' ਦਾ ਪੰਜਾਬੀ ਅਨੁਵਾਦ ਵੀ ਕੀਤਾ ਹੈ | ਉਹ 'ਸੀ ਲੀਡਸ' ਪ੍ਰੋਗਰਾਮ ਦੀ ਸੰਸਥਾਪਕ ਵੀ ਹਨ | ਆਪਣੇ ਪ੍ਰਧਾਨਗੀ ਭਾਸ਼ਣ ਵਿਚ ਚਰਨ ਗਿੱਲ ਨੇ ਕਿਹਾ ਕਿ ਨਿਤੇਸ਼ ਗਿੱਲ ਦਾ ਕੰਮ ਸਿਰਫ ਪੰਜਾਬੀ ਭਾਸ਼ਾ ਲਈ ਹੀ ਨਹੀਂ, ਸਗੋਂ ਸਮੁੱਚੀ ਵਿਕੀਮੀਡੀਆ ਲਹਿਰ ਲਈ ਇਕ ਮਿਸਾਲ ਹੈ | ਉਨ੍ਹਾਂ ਦਾ ਇਹ ਸਨਮਾਨ ਹਰ ਉਸ ਵਿਅਕਤੀ ਲਈ ਪ੍ਰੇਰਣਾ ਹੈ, ਜੋ ਆਪਣੀ ਮਾਤ ਭਾਸ਼ਾ ਅਤੇ ਗਿਆਨ ਦੇ ਖੇਤਰ ਵਿਚ ਕੰਮ ਕਰਨਾ ਚਾਹੁੰਦਾ ਹੈ | ਵਿਕੀਮੀਡੀਆ ਯੂਜ਼ਰ ਗਰੁੱਪ ਦੇ ਵਲੰਟੀਅਰ ਮੀਡੀਆ ਇੰਚਾਰਜ ਅਮਨ ਅਰੋੜਾ ਨੇ ਕਿਹਾ ਕਿ ਨਿਤੇਸ਼ ਦਾ ਕੰਮ ਸਿਰਫ ਲੇਖ ਲਿਖਣ ਤੱਕ ਸੀਮਤ ਨਹੀਂ, ਸਗੋਂ ਉਨ੍ਹਾਂ ਨੇ ਨਵੇਂ ਵਲੰਟੀਅਰਾਂ ਨੂੰ ਸਿਖਲਾਈ ਦੇਣ ਅਤੇ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ | ਨਿਤੇਸ਼ ਗਿੱਲ ਨੇ ਇਸ ਸਨਮਾਨ ਲਈ ਦੋਵਾਂ ਸੰਸਥਾਵਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਆਪਣਾ ਯੋਗਦਾਨ ਜਾਰੀ ਰੱਖਣ ਦਾ ਪ੍ਰਣ ਕੀਤਾ | ਇਸ ਮੌਕੇ ਵਿਕੀਮੀਡੀਅਨ ਗੁਰਮੇਲ ਕੌਰ, ਕੁਲਦੀਪ ਸਿੰਘ, ਅੰਮਿ੍ਤਪਾਲ ਕੌਰ, ਵਿਨੋਦ ਬਾਲੀ, ਰਮਨਪ੍ਰੀਤ ਕੌਰ ਬਾਲੀ, ਰਵਿੰਦਰ ਰਵੀ, ਐਡਵੋਕੇਟ ਸਲੀਮ ਵਰਾਲ ਅਤੇ ਹੋਰ ਪਤਵੰਤੇ ਲੋਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 2 ਲੱਖ ਤੋਂ ਵੱਧ ਦੀ ਠੱਗੀ ਮਾਰਨ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਐਂਟੀ-ਸਮੋਗ ਗੰਨ ਨਾਲ ਪ੍ਰਦੂਸ਼ਣ 'ਤੇ ਕਾਬੂ
Ad Position 24