ਰਾਜਪੁਰਾ, 24 ਸਤੰਬਰ (ਰਣਜੀਤ ਸਿੰਘ)-ਇਥੇ ਪੰਜਾਬ ਸਟੇਟ ਏਡਜ਼ ਸੋਸਾਇਟੀ ਵਲੋਂ ਏਡਜ਼ ਜਾਗਰੂਕਤਾ ਸੈਮੀਨਾਰ ਲਾਇਆ ਗਿਆ | ਇਸ ਵਿਚ ਏਡਜ਼ ਦੇ ਫੈਲਣ ਦੇ ਕਾਰਨ ਅਤੇ ਇਸ ਦੀ ਰੋਕਥਾਮ ਸੰਬੰਧੀ ਜਾਣਕਾਰੀ ਦਿਤੀ ਗਈ | ਇਸ ਸਮਾਗਮ ਨੰੂ ਹਾਜਰ ਲੋਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ | ਜਾਣਕਾਰੀ ਮੁਤਾਬਕ ਪੰਜਾਬ ਸਟੇਟ ਏਡਜ ਸੋੋਸਾਇਟੀ ਅਤੇ ਸਿਹਤ ਵਿਭਾਗ ਵਲੋਂ ਇਨਸੈਂਟੀ ਗਾਇਡ ਕਮਪੇਨ ਚਲਾਈ ਜਾ ਰਹੀ ਹੈ | ਇਸ ਦੌਰਾਨ ਸਕੂਲਾਂ ਕਾਲਜਾਂ ਅਤੇ ਹੋਰਨਾਂ ਥਾਵਾਂ ਤੇ ਜਾਗਰੁੂਕਤਾ ਕੈਂਪ ਲਾਏ ਜਾ ਰਹੇ ਹਨ | ਇਸ ਸੰਬੰਧੀ ਇਥੋਂ ਦੀ ਮਿਰਚ ਮੰਡੀ ਅਤੇ ਜਨਸੂਈ ਵਿਚ ਕੈਂਪ ਲਾਇਆ ਗਿਆ ਜਿਸ ਗੁਰਿੰਦਰ ਸਿੰਘ ਸੇਖੋਂ ਦੀ ਟੀਮ ਨੇ ਪੂਨਮ ਕਲਾ ਮੰਚ ਵਲੋਂ ਨੁਕੜ ਨਾਟਕ ਖੇਡਿਆ | ਇਸ ਵਿਚ ਏਡਜ ਸੰਬੰਧੀ ਭਰਭੂਰ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪ੍ਰੋਜੈਕਟ ਮੈਨੇਜਰ ਗਗਨਦੀਪ ਕੌਰ, ਅਨਮੋਲ ਮਲਹੋਤਰਾ, ਐਂਥਨੀ ਰੋਬਟ, ਸੁਨੈਨਾ, ਮੀਨੂੰ ਰਾਣੀ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ |