28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਡਾ. ਬੀ. ਐਸ. ਸੰਧੂ ਸਕੂਲ 'ਚ ਵਿਸ਼ਵ ਪੰਜਾਬੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 25-09-2025
ਦੇਵੀਗੜ੍ਹ, 24 ਸਤੰਬਰ (ਰਾਜਿੰਦਰ ਸਿੰਘ ਮੌਜੀ)-ਡਾ. ਬੀ.ਐਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਜੁਲਾਹਖੇੜੀ ਵਿਚ ਬਾਬਾ ਫ਼ਰੀਦ ਦੇ ਆਗਮਨ ਪੁਰਬ ਦੇ ਮੌਕੇ 'ਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੇ ਸੱਦੇ 'ਤੇ ਵਿਸ਼ਵ ਪੰਜਾਬੀ ਦਿਵਸ ਜਸ਼ਨਮਈ ਢੰਗ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਰਚਨਾਤਮਿਕ ਗਤੀਵਿਧੀਆਂ ਵਿਚ ਭਰਪੂਰ ਜੋਸ਼ ਨਾਲ ਹਿੱਸਾ ਲਿਆ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਕਵਿਤਾ ਰਚਨਾ, ਪੰਜਾਬੀ ਲੇਖ ਲਿਖਣ, ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ, ਭਾਸ਼ਣ ਮੁਕਾਬਲਾ ਅਤੇ ਪੰਜਾਬੀ ਨਾਅਰੇ ਲਿਖਣ ਵਰਗੀਆਂ ਗਤੀਵਿਧੀਆਂ ਵਿਚ ਭਾਗ ਲਿਆ | ਵਿਦਿਆਰਥੀਆਂ ਨੇ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਸਮਰਪਣ ਭਾਵਨਾ ਅਤੇ ਰੁਚੀ ਨੂੰ ਦਰਸਾਇਆ | ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਰਜਿੰਦਰ ਕੌਰ ਸੰਧੂ ਅਤੇ ਪਿ੍ੰਸੀਪਲ ਤਰਨਦੀਪ ਕੌਰ ਅਰੋੜਾ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪੰਜਾਬੀ ਵਿਸ਼ਵ ਦਿਵਸ ਲਈ ਵਧਾਈਆਂ ਦਿੱਤੀਆਂ | ਇਹ ਪ੍ਰੋਗਰਾਮ ਨਾ ਕੇਵਲ ਭਾਸ਼ਾਈ ਜਾਗਰੂਕਤਾ ਨੂੰ ਵਧਾਉਣ ਵਿਚ ਸਹਾਇਕ ਸਾਬਤ ਹੋਇਆ, ਸਗੋਂ ਨਵੀਂ ਪੀੜ੍ਹੀ ਵਿਚ ਪੰਜਾਬੀ ਸੰਸਕਾਰਾਂ ਅਤੇ ਸਭਿਆਚਾਰ ਪ੍ਰਤੀ ਮਾਣ ਅਤੇ ਸਨਮਾਨ ਦੀ ਭਾਵਨਾ ਵੀ ਉਤਸ਼ਾਹਿਤ ਹੋਈ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ 'ਚ ਪੰਜਾਬੀ ਬੋਲੀ ਦਿਵਸ ਮਨਾਇਆ ਅਗਲੀ ਖ਼ਬਰ ਘਨੌਰ ਹਲਕੇ ਦੇ ਪੁਰਾਣੇ ਕਾਂਗਰਸੀ ਵਰਕਰਾਂ ਵਲੋਂ ਸੰਗਠਨ ਇੰਚਾਰਜ ਮਨੀਸ਼ਾ ਪਵਾਰ ਨੂੰ ਮਿਲ ਕੇ ਮੌਜੂਦਾ ਸੰਗਠਨ ਪ੍ਰਤੀ ਰੋਸ...
Ad Position 24