28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਘਨੌਰ ਹਲਕੇ ਦੇ ਪੁਰਾਣੇ ਕਾਂਗਰਸੀ ਵਰਕਰਾਂ ਵਲੋਂ ਸੰਗਠਨ ਇੰਚਾਰਜ ਮਨੀਸ਼ਾ ਪਵਾਰ ਨੂੰ ਮਿਲ ਕੇ ਮੌਜੂਦਾ ਸੰਗਠਨ ਪ੍ਰਤੀ ਰੋਸ ਜ਼ਾਹਿਰ- ਬਦਲਾਅ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 25-09-2025
ਘਨੌਰ, 24 ਸਤੰਬਰ (ਸਰਦਾਰਾ ਸਿੰਘ ਲਾਛੜੂ)-ਪੰਜਾਬ 'ਚ ਕਾਂਗਰਸ ਪਾਰਟੀ ਬੂਥ ਪੱਧਰ 'ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਦਾਅਵੇ ਕਰ ਰਹੀ ਹੈ ਪਰੰਤੂ ਜੇਕਰ ਗੱਲ ਕੀਤੀ ਜਾਵੇ ਤਾਂ ਹਰੇਕ ਹਲਕੇ 'ਚ ਪੁਰਾਣੇ ਟਕਸਾਲੀ ਵਰਕਰਾਂ ਦੇ ਵਲੋਂ ਵੱਖ-ਵੱਖ ਮੁਲਾਕਾਤ ਕੀਤੀਆਂ ਜਾ ਰਹੀਆਂ ਹਨ | ਬੀਤੇ ਸਮੇਂ ਦੌਰਾਨ ਰਾਜਪੁਰਾ 'ਚ ਵੀ ਗੁੱਟਬਾਜ਼ੀ ਦੇਖਣ ਨੂੰ ਮਿਲੀ ਸੀ ਅਤੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਸੰਗਠਨ ਅਭਿਆਨ ਘਨੌਰ ਦੇ ਪ੍ਰੋਗਰਾਮ ਤੋਂ ਪਹਿਲਾਂ ਟਕਸਾਲੀ ਕਾਂਗਰਸੀ ਵਰਕਰਾਂ ਦੇ ਵਲੋਂ ਸੰਗਠਨ ਇੰਚਾਰਜ ਮਨੀਸ਼ਾ ਪਵਾਰ ਦੇ ਨਾਲ ਪਟਿਆਲਾ ਦੇ ਮਹਾਰਾਣੀ ਕਲੱਬ ਵਿਚ ਇਕ ਵਿਸ਼ੇਸ਼ ਮੁਲਾਕਾਤ ਕੀਤੀ | ਘਨੌਰ ਵਿਧਾਨ ਸਭਾ ਹਲਕੇ ਦੇ ਪੁਰਾਣੇ ਅਤੇ ਟਕਸਾਲੀ ਕਾਂਗਰਸੀ ਵਰਕਰਾਂ ਨੇ ਸੰਗਠਨ ਇੰਚਾਰਜ ਅਤੇ ਜੋਧਪੁਰ ਤੋਂ ਸਾਬਕਾ ਵਿਧਾਇਕ ਮਨੀਸ਼ਾ ਪਵਾਰ ਨੂੰ ਮਿਲ ਕੇ ਮੌਜੂਦਾ ਹਲਕਾ ਸੰਗਠਨ ਦੀ ਕਾਰਜਸ਼ੈਲੀ ਪ੍ਰਤੀ ਆਪਣਾ ਭਾਰੀ ਰੋਸ ਜ਼ਾਹਿਰ ਕੀਤਾ | ਵਰਕਰਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਦੀ ਵਾਗਡੋਰ ਕਿਸੇ ਅਜਿਹੇ ਵਿਅਕਤੀ ਦੇ ਹੱਥ ਸੌਂਪੀ ਜਾਵੇ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰੇ, ਨਾ ਕਿ ਸਿਰਫ ਆਪਣੇ ਨਿੱਜੀ ਹਿਤ ਪੂਰਨ ਵਿਚ ਲੱਗਿਆ ਰਹੇ | ਇਸ ਮੌਕੇ ਚੌਧਰੀ ਕਰਮਜੀਤ ਸਿੰਘ ਐਡਵੋਕੇਟ (ਸੈਕਟਰੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ), ਜਥੇਦਾਰ ਹਰਨਾਥ ਸਿੰਘ ਜਲਾਲਪੁਰ, ਹਰਦੀਪ ਸਿੰਘ ਲਾਡਾ, ਪਰਮਿੰਦਰ ਸਿੰਘ ਲਾਲੀ, ਜਗਵਿੰਦਰ ਸਿੰਘ ਢਿੱਲੋਂ ਲੰਜਾਂ, ਗੁਰਪ੍ਰੀਤ ਸਿੰਘ ਨਰੜੂ, ਬਲਜੀਤ ਸਿੰਘ ਗਿੱਲ ਸਮੇਤ ਲਗਭਗ ਪੰਦਰਾਂ ਤੋਂ ਵੀਹ ਪੁਰਾਣੇ ਅਤੇ ਮਿਹਨਤੀ ਮੈਂਬਰ ਅਤੇ ਸਰਪੰਚ ਹਾਜ਼ਰ ਸਨ | ਸਮੂਹ ਵਰਕਰਾਂ ਨੇ ਸੰਗਠਨ ਇੰਚਾਰਜ ਮਨੀਸ਼ਾ ਪਵਾਰ ਸਾਹਮਣੇ ਘਨੌਰ ਹਲਕੇ ਦੇ ਸੰਗਠਨ ਵਿਚ ਤੁਰੰਤ ਬਦਲਾਅ ਲਿਆਉਣ ਦੀ ਮੰਗ ਰੱਖੀ | ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜੇਕਰ ਪਾਰਟੀ ਪੁਰਾਣੇ ਅਤੇ ਵਫ਼ਾਦਾਰ ਵਰਕਰਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਨਵੇਂ ਆਗੂ ਨੂੰ ਮੌਕਾ ਦਿੰਦੀ ਹੈ, ਤਾਂ ਹੀ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਮੁੜ ਮਜ਼ਬੂਤ ਕੀਤਾ ਜਾ ਸਕਦਾ ਹੈ |
ਉਨ੍ਹਾਂ ਨੇ ਪਾਰਟੀ ਦੀ ਮਜ਼ਬੂਤੀ ਅਤੇ ਹਰ ਵਰਕਰ ਨੂੰ ਬਣਦਾ ਮਾਣ-ਸਤਿਕਾਰ ਦੇਣ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ | ਵਰਕਰਾਂ ਨੇ ਉਮੀਦ ਪ੍ਰਗਟਾਈ ਕਿ ਸੰਗਠਨ ਇੰਚਾਰਜ ਮਨੀਸ਼ਾ ਪਵਾਰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜਲਦ ਹੀ ਘਨੌਰ ਹਲਕੇ ਦੀ ਬਿਹਤਰੀ ਲਈ ਕੋਈ ਢੁਕਵਾਂ ਫ਼ੈਸਲਾ ਪਾਰਟੀ ਹਾਈ ਕਮਾਨ ਅੱਗੇ ਜ਼ਰੂਰ ਰੱਖਣਗੇ |
Ad Position 22
No active advertisement
ਪਿਛਲੀ ਖ਼ਬਰ ਡਾ. ਬੀ. ਐਸ. ਸੰਧੂ ਸਕੂਲ 'ਚ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਪਿੰਡ ਅਜਰਾਵਰ ਦੇ ਕਿਸਾਨ ਦੀ 5 ਏਕੜ ਝੋਨੇ ਦੀ ਫ਼ਸਲ ਬੌਣੇ ਰੋਗ ਨਾਲ ਹੋਈ ਖ਼ਰਾਬ
Ad Position 24