28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪਿੰਡ ਅਜਰਾਵਰ ਦੇ ਕਿਸਾਨ ਦੀ 5 ਏਕੜ ਝੋਨੇ ਦੀ ਫ਼ਸਲ ਬੌਣੇ ਰੋਗ ਨਾਲ ਹੋਈ ਖ਼ਰਾਬ

Ad Position 21
No active advertisement
ਅਜੀਤ ਡੈਸਕ 25-09-2025
ਪਟਿਆਲਾ, 24 ਸਤੰਬਰ (ਗੁਰਵਿੰਦਰ ਸਿੰਘ ਔਲਖ)-ਪਿੰਡ ਅਜਰਾਵਰ ਦੇ ਕਿਸਾਨ ਭਾਗ ਸਿੰਘ ਦੀ ਪੰਜ ਏਕੜ ਝੋਨੇ ਦੀ ਫ਼ਸਲ ਬੌਨੇ ਰੋਗ ਦੇ ਨਾਲ ਖ਼ਰਾਬ ਹੋ ਗਈ ਹੈ | ਉਨ੍ਹਾਂ ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਉਸ ਦੀ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਉਸ ਨੂੰ ਦਿੱਤਾ ਜਾਵੇ |
ਭਾਗ ਸਿੰਘ ਨੇ ਕਿਹਾ ਕਿ ਮਹਿੰਗੇ ਭਾਅ ਦਾ ਬੀਜ ਪਾ ਕੇ ਅਤੇ ਦਵਾਈਆਂ ਸਪਰੇਆਂ ਤੋਂ ਬਾਅਦ ਵੀ ਉਸ ਦਾ ਇਹ ਪੰਜ ਏਕੜ ਝੋਨਾ ਖ਼ਰਾਬ ਹੋ ਗਿਆ ਹੈ ਜਿਸ ਕਾਰਨ ਉਸ 'ਤੇ ਭਾਰੀ ਵਿੱਤੀ ਭੋਜ ਪਿਆ ਹੈ | ਉਸ ਨੇ ਕਿਹਾ ਕਿ ਉਸ ਦਾ ਇਕ ਏਕੜ 'ਤੇ 15 ਤੋਂ 20 ਹਜ਼ਾਰ ਰੁਪਏ ਖਰਚਾ ਆ ਚੁੱਕਾ ਹੈ ਉਸ ਨੇ ਇਸ ਪੱਤਰ ਰਾਹੀਂ ਸਰਕਾਰ ਨੂੰ ਅਪੀਲ ਕੀਤੀ ਕਿ ਗਰੀਬ ਕਿਸਾਨਾਂ ਦੀ ਬਾਂਹ ਫੜਦਿਆਂ ਪਹਿਲ ਦੇ ਆਧਾਰ 'ਤੇ ਵਿਸ਼ੇਸ਼ ਗਿਰਦਾਵਰੀਆਂ ਕਰਵਾ ਕੇ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਘਨੌਰ ਹਲਕੇ ਦੇ ਪੁਰਾਣੇ ਕਾਂਗਰਸੀ ਵਰਕਰਾਂ ਵਲੋਂ ਸੰਗਠਨ ਇੰਚਾਰਜ ਮਨੀਸ਼ਾ ਪਵਾਰ ਨੂੰ ਮਿਲ ਕੇ ਮੌਜੂਦਾ ਸੰਗਠਨ ਪ੍ਰਤੀ ਰੋਸ... ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਨਾਗਰਿਕਾਂ ਨੂੰ ਦੀਵਾਲ਼ੀ ਦਾ ਤੋਹਫ਼ਾ 2 ਲੱਖ ਕਰੋੜ ਦੇ ਟੈਕਸ ਬੋਝ 'ਚ ਕਟੌਤੀ-ਅਨਿਲ ਸਰੀਨ
Ad Position 24