ਘੱਗਾ, 25 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ ਦੇ ਕਸਬਾ ਘੱਗਾ ਵਿਖੇ ਬਾਰਸ਼ ਦੇ ਦਿਨਾਂ ਵਿਚ ਵਾਰਡ ਨੰਬਰ 7 ਦੋ ਇਕ ਗਰੀਬ ਮਿਹਨਤਕਸ਼ ਮਹਿਲਾ ਜੱਸੀ ਦੇਵੀ ਦੇ ਮਕਾਨ ਦੀ ਛੱਤ ਗਿਰ ਗਈ ਪਰ ਚੰਗੀ ਕਿਸ਼ਮਤ ਨਾਲ ਮਹਿਲਾ ਦੇ ਚਾਰ ਬੱਚੇ ਵਾਲ ਵਾਲ ਬਚ ਗਏ¢ ਇਸ ਮÏਕੇ ਪਰਿਵਾਰ ਦਾ ਹਾਲ-ਚਾਲ ਜਾਣਨ ਲਈ ਪੀੜਿਤ ਪਰਿਵਾਰ ਪਾਸ ਪਹੁੰਚੇ ਹਲਕਾ ਸ਼ੁਤਰਾਣਾ ਦੇ ਸਰਗਰਮ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਹਲਕਾ ਸ਼ੁਤਰਾਣਾ ਅੰਦਰ ਬਹੁਤ ਹੀ ਗਰੀਬ ਪਰਿਵਾਰਾਂ ਦੇ ਸੈਂਕੜੇ ਮਕਾਨ ਜਰਜਰ ਹਾਲਤ ਵਿਚ ਹਨ¢ ਜੋ ਲਗਾਤਾਰ ਬਾਰਸ਼ ਪੈਣ ਨਾਲ ਡਿਗਦੇ ਜਾ ਰਹੇ ਹਨ¢ ਜੱਸੀ ਦੇਵੀ ਇਕ ਮਿਹਨਤਕਸ਼ ਅÏਰਤ ਹੈ ਜੋ ਇਕੱਲੀ ਮਜ਼ਦੂਰੀ ਕਰਕੇ ਆਪਣੇ ਚਾਰ ਬੱਚਿਆਂ ਨੂੰ ਪੜਾ ਲਿਖਾ ਰਹੀ ਹੈ¢ ਬਾਰਸ਼ਾਂ ਦੇ ਦਿਨਾਂ ਵਿਚ ਜਦੋਂ ਉਹ ਰਾਤ ਸਮੇਂ ਸੋ ਰਹੇ ਸੀ ਤਾਂ ਅਚਾਨਕ ਉਨ੍ਹਾਂ ਦੀ ਬਾਲਿਆਂ ਵਾਲੀ ਛੱਤ ਦਾ ਇਕ ਹਿੱਸਾ ਡਿੱਗ ਗਿਆ ਭਾਵੇਂ ਪਰਿਵਾਰ ਕਾਰਣ ਸਾਰਾ ਪਰਿਵਾਰ ਵਾਲ ਵਾਲ ਬਚ ਗਿਆ ਪਰ ਇਨ੍ਹਾਂ ਦੇ ਸਿਰ ਦੀ ਛੱਤ ਨਾ ਰਹਿਣ ਕਾਰਨ ਇਸ ਪਰਿਵਾਰ ਨੂੰ ਖੁੱਲੇ੍ਹ ਅਸਮਾਨ ਥੱਲੇ ਸÏਣ ਲਈ ਮਜਬੂਰ ਹੋਣਾ ਪੈ ਰਿਹਾ ਹੈ ¢ਉਨ੍ਹਾਂ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਐਸ.ਡੀ.ਐਮ ਪਾਤੜਾਂ ਤੋਂ ਮੰਗ ਕੀਤੀ ਕਿ ਕੁਦਰਤੀ ਆਪਦਾ ਫੰਡ ਵਿਚੋਂ ਫ਼ੌਰੀ ਪੀੜਿਤ ਪਰਿਵਾਰਾਂ ਨੂੰ ਮੁਆਵਜ਼ਾ ਜਾਰੀ ਕੀਤਾ ਜਾਵੇ¢