05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪ੍ਰਧਾਨ ਪ੍ਰਦੀਪ ਜੋਸ਼ਨ ਦੀ ਅਗਵਾਈ ਵਿਚ 'ਸਵੱਛਤਾ ਹੀ ਸੇਵਾ' ਮੁਹਿੰਮ

Ad Position 21
No active advertisement
ਅਜੀਤ ਡੈਸਕ 26-09-2025
ਸਨੌਰ, 25 ਸਤੰਬਰ (ਸੋਖਲ)-ਨਗਰ ਕੌਂਸਲ ਸਨੌਰ ਵਲੋਂ 'ਸਵੱਛਤਾ ਹੀ ਸੇਵਾ-2025' ਤਹਿਤ ਅੱਜ ਸਫ਼ਾਈ ਮੁਹਿੰਮ ਚਲਾਈ ਗਈ | ਇਹ ਮੁਹਿੰਮ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਕੁਮਾਰ ਜੋਸ਼ਨ ਅਤੇ ਕਾਰਜ ਸਾਧਕ ਅਫ਼ਸਰ ਲਖਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤੀ ਗਈ | ਮੁਹਿੰਮ ਦੀ ਸ਼ੁਰੂਆਤ ਸਵੇਰੇ ਦਫ਼ਤਰ ਨਗਰ ਕੌਂਸਲ ਸਨੌਰ ਤੋਂ ਕੀਤੀ ਗਈ, ਜੋ ਬੱਸ ਸਟੈਂਡ ਤੱਕ ਚਲਾਈ ਗਈ | ਸਫ਼ਾਈ ਡਰਾਈਵ ਦੌਰਾਨ ਸੈਨੇਟਰੀ ਇੰਸਪੈਕਟਰ ਰਾਮ ਗੋਪਾਲ, ਪ੍ਰੋਗਰਾਮ ਕੁਆਰਡੀਨੇਟਰ ਰਣਧੀਰ ਸਿੰਘ, ਦਵਿੰਦਰ ਸਿੰਘ ਸਮੇਤ ਸਾਰੇ ਸਫ਼ਾਈ ਸੇਵਕ, ਐਮ.ਸੀ. ਸਾਹਿਬਾਨ, ਦਫ਼ਤਰੀ ਸਟਾਫ਼ ਅਤੇ ਸੈਨੀਟੇਸ਼ਨ ਸਟਾਫ਼ ਨੇ ਸਰਗਰਮ ਹਿੱਸਾ ਲਿਆ | ਇਸ ਦੇ ਨਾਲ ਨਾਲ ਸ਼ਹਿਰ ਦੇ ਵਸਨੀਕਾਂ ਨੇ ਵੀ ਭਾਗ ਲੈਂਦਿਆਂ ਮੁਹਿੰਮ ਨੂੰ ਕਾਮਯਾਬ ਬਣਾਇਆ | ਇਸ ਮੌਕੇ ਨਗਰ ਕੌਂਸਲ ਵਲੋਂ ਸ਼ਹਿਰਵਾਸੀਆਂ ਨੂੰ ਸਨੇਹਾ ਦਿੱਤਾ ਗਿਆ ਕਿ ਸਾਫ-ਸੁਥਰੇ ਸ਼ਹਿਰ ਲਈ ਹਰ ਨਾਗਰਿਕ ਦੀ ਭੂਮਿਕਾ ਮਹੱਤਵਪੂਰਨ ਹੈ | ਸਿਰਫ਼ ਸੈਨੀਟੇਸ਼ਨ ਸਟਾਫ਼ ਹੀ ਨਹੀਂ, ਸਗੋਂ ਹਰ ਨਿਵਾਸੀ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਆਲੇ-ਦੁਆਲੇ ਸਫ਼ਾਈ ਬਰਕਰਾਰ ਰੱਖੇ | ਪ੍ਰਧਾਨ ਪ੍ਰਦੀਪ ਕੁਮਾਰ ਜੋਸ਼ਨ ਅਤੇ ਕਾਰਜ ਸਾਧਕ ਅਫ਼ਸਰ ਲਖਬੀਰ ਸਿੰਘ ਨੇ ਕਿਹਾ ਕਿ ਸਫ਼ਾਈ ਸਿਰਫ਼ ਇਕ ਦਿਨ ਦੀ ਮੁਹਿੰਮ ਨਹੀਂ, ਸਗੋਂ ਇਹ ਨਿਤ ਪ੍ਰਤੀ ਦੀ ਆਦਤ ਬਣਨੀ ਚਾਹੀਦੀ ਹੈ | ਉਨ੍ਹਾਂ ਨੇ ਨਗਰ ਕੌਂਸਲ ਸਨੌਰ ਦੇ ਸਹਿਯੋਗ ਨਾਲ ਹਰ ਸ਼ਹਿਰਵਾਸੀ ਨੂੰ ਸਫਾਈ ਅਭਿਆਨ ਦਾ ਹਿੱਸਾ ਬਣਨ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਸ਼ਵਿੰਦਰ ਸਿੰਘ ਰੇਖੀ ਸਰਕਾਰੀ ਕਾਲਜ ਲੜਕੀਆਂ 'ਚ ਪਿ੍ੰਸੀਪਲ ਨਿਯੁਕਤ ਅਗਲੀ ਖ਼ਬਰ ਹਾਊਸ ਡਰੈੱਸ ਨਾ ਪਾ ਕੇ ਸਕੂਲ ਪਹੁੰਚਣ 'ਤੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ
Ad Position 24