15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸਰਪੰਚ ਦੀ ਕੁੱਟਮਾਰ ਕਰਨ 'ਤੇ ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ <br/>

Ad Position 21
No active advertisement
ਅਜੀਤ ਡੈਸਕ 27-09-2025
ਪਾਤੜਾਂ, 26 ਸਤੰਬਰ (ਖਾਲਸਾ)-ਪਿੰਡ ਮÏਲਵੀਵਾਲਾ ਦੇ ਸਰਪੰਚ ਦੀ ਉਸ ਵੇਲੇ ਕੁੱਟਮਾਰ ਕੀਤੀ ਕਿ ਜਦੋਂ ਉਹ ਨਹਿਰੀ ਵਿਭਾਗ ਦੇ ਅਧਿਕਾਰੀਆਂ ਸਮੇਤ ਨਹਿਰੀ ਖਾਲ ਦੀ ਮਿਣਤੀ ਕਰਵਾ ਰਿਹਾ ਸੀ ਇਸ ਦੀ ਸੂਚਨਾ ਦਿੱਤੇ ਜਾਣ 'ਤੇ ਪਾਤੜਾਂ ਪੁਲਿਸ ਨੇ ਚਾਰ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ¢ ਚਰਨਜੀਤ ਸਿੰਘ ਪੁੱਤਰ ਅਤਰ ਸਿੰਘ ਵਾਸੀ ਪਿੰਡ ਮੋਲਵੀਵਾਲਾ ਥਾਣਾ ਪਾਤੜਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਮੈਂ ਪਿੰਡ ਮÏਲਵੀਵਾਲਾ ਦਾ ਮੌਜੂਦਾ ਸਰਪੰਚ ਹਾ ਬੀਤੇ ਦਿਨ ਪਿੰਡ ਵਿਚ ਨਹਿਰੀ ਵਿਭਾਗ ਦੀ ਟੀਮ ਨਹਿਰੀ ਖਾਲ ਦੀ ਮਿਣਤੀ ਕਰਨ ਲਈ ਆਈ ਹੋਈ ਸੀ ਤਾ ਜਦੋਂ ਉਹ ਮਿਣਤੀ ਕਰ ਰਹੇ ਸਨ ਤਾ ਪਿੰਡ ਦੇ ਚਾਰ ਵਿਅਕਤੀ ਇਸ ਟੀਮ ਨੂੰ ਮਿਣਤੀ ਕਰਨ ਤੋਂ ਰੋਕ ਰਹੇ ਸਨ | ਜਦੋ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਜਸਪਿੰਦਰ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਗੋਪਾਲ ਸਿੰਘ ਵਾਸੀਆਨ ਪਿੰਡ ਮੌਲਵੀਵਾਲਾ ਨੇ ਮੇਰੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ¢ ਇਸ ਮਾਮਲੇ ਦੇ ਪੜਤਾਲੀਆ ਅਫਸਰ ਨੇ ਦੱਸਿਆ ਕਿ ਸਰਪੰਚ ਚਰਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਜਸਪਿੰਦਰ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਗੋਪਾਲ ਸਿੰਘ ਵਾਸੀਆਨ ਪਿੰਡ ਮੋਲਵੀਵਾਲਾ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਛੇਤੀ ਹੀ ਇਨ੍ਹਾਂ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ¢

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਰਿਪੁਦਮਨ ਕਾਲਜ ਨਾਭਾ 'ਚ ਲੱਗਾ ਰੁਜ਼ਗਾਰ ਮੇਲਾ <br/> ਅਗਲੀ ਖ਼ਬਰ ਕੇਂਦਰ ਸਰਕਾਰ ਹੜ੍ਹ ਪੀੜਿਤ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਦਾ ਕਰੇ ਐਲਾਨ-ਚੌਧਰੀਮਾਜਰਾ <br/>
Ad Position 24