ਨਾਭਾ, 26 ਸਤੰਬਰ (ਕਰਮਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਚ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਪ੍ਰੀਤ ਟ੍ਰੈਕਟਰਜ਼ ਐਂਡ ਕੰਬਾਈਨਜ਼ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਸਿੰਘ ਪ੍ਰੀਤ ਨੇ ਵਿਸ਼ੇਸ਼ ਹਾਜ਼ਰੀ ਭਰੀ | ਉਨ੍ਹਾਂ ਨੇ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਦੀ ਮਿਸਾਲ ਪੇਸ਼ ਕਰਦਿਆਂ ਕਾਲਜ ਨੂੰ ਵਿਦਿਆਰਥੀਆਂ ਲਈ 50 ਪੱਖਿਆਂ ਦਾ ਯੋਗਦਾਨ ਦਿੱਤਾ | ਗੁਰਪ੍ਰੀਤ ਸਿੰਘ, ਜੋ ਕਿ ਕਾਲਜ ਦੇ ਪੁਰਾਣੇ ਵਿਦਿਆਰਥੀ ਵੀ ਰਹੇ ਹਨ, ਨੇ ਆਪਣੇ ਵਿਦਿਆਰਥੀ ਜੀਵਨ ਨੂੰ ਜ਼ਿੰਦਗੀ ਦਾ ਸੁਨਹਿਰੀ ਸਮਾਂ ਕਰਾਰ ਦਿੱਤਾ | ਇਸ ਮੌਕੇ ਉਨ੍ਹਾਂ ਨੇ ਕਾਲਜ ਪਿ੍ੰਸੀਪਲ ਡਾ. ਵਨੀਤਾ ਰਾਣੀ ਵਲੋਂ ਕੀਤੇ ਜਾ ਰਹੇ ਕੰਮਾਂ ਅਤੇ ਕਾਲਜ ਪ੍ਰਤੀ ਸਮਰਪਣ ਦੀ ਭਰਪੂਰ ਸਰਾਹਣਾ ਕੀਤੀ | ਪ੍ਰੀਤ ਇੰਡਸਟ੍ਰੀਜ਼ ਇੱਕ ਅਜਿਹਾ ਉਦਯੋਗਿਕ ਘਰਾਣਾ ਹੈ ਜੋ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਨਾਮ ਕਮਾ ਚੁੱਕਾ ਹੈ | ਉਦਯੋਗਿਕ ਖੇਤਰ ਵਿਚ ਕਾਮਯਾਬੀਆਂ ਦੇ ਨਾਲ-ਨਾਲ ਇਹ ਘਰਾਣਾ ਸਮਾਜ ਸੇਵਾ ਵਿਚ ਵੀ ਅੱਗੇ ਰਹਿੰਦਾ ਹੈ | ਗੁਰਪ੍ਰੀਤ ਸਿੰਘ ਨੇ ਕਾਲਜ ਦੇ ਨਵੇਂ ਬਲਾਕ ਦੀ ਰੱਖ-ਰਖਾਵ ਦੀ ਭਵਿੱਖ ਵਿਚ ਜਿੰਮੇਵਾਰੀ ਲੈਣ ਅਤੇ ਇਸ ਨੂੰ ਹੋਰ ਸੁਧਾਰਨ ਦਾ ਵਾਅਦਾ ਕੀਤਾ |