ਭਾਦਸੋਂ, 26 ਸਤੰਬਰ (ਗੁਰਬਖਸ਼ ਸਿੰਘ ਵੜੈਚ)-ਭਾਦਸੋਂ ਵਿਖੇ ਚੱਲ ਰਹੇ ਜੋਨ ਐਥਲੈਟਿਕਸ ਮੀਟ ਵਿਚ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੜਕੀਆਂ ਨੇ ਡੀ.ਪੀ. ਵਤਨਦੀਪ ਅਤੇ ਜਸਵੀਰ ਕੌਰ ਦੀ ਯੋਗ ਅਗਵਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਾਣਕਾਰੀ ਦਿੰਦੇ ਹੋਏ ਐਮ.ਡੀ.ਦਿਲਵਰ ਖਾਂ ਅਤੇ ਚੇਅਰਪਰਸਨ ਰਾਜਦਾ ਪ੍ਰਵੀਨ ਨੇ ਦੱਸਿਆ ਕਿ ਅੰਡਰ-17, 3000 ਮੀਟਰ ਵਾਕਿੰਗ ਵਿਚ ਤਨਵੀਰ ਕੌਰ ਪੁੱਤਰੀ ਅਮਰਦੀਪ ਸਿੰਘ ਪਿੰਡ ਤੁਰਖੇੜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਅੰਡਰ 19 'ਚ 3000 ਮੀਟਰ ਵਾਕਿੰਗ ਵਿਚ ਪਰਦੀਪ ਕੌਰ ਦੂਜਾ ਸਥਾਨ, ਅੰਡਰ-19, 1500 ਮੀਟਰ ਰੇਸ 'ਚ ਅਰਸ਼ਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਅੰਡਰ-19 ਜੈਵੇਲਿਨ ਥ੍ਰੋ ਚ ਸ਼ਿਵਾਨੀ ਬੇਗਮ ਪੁੱਤਰੀ ਬੂਟਾ ਖਾਂ ਪਿੰਡ ਰੰਘੇੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਉੱਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਦਿਲਵਰ ਖਾਂ ਅਤੇ ਚੇਅਰਪਰਸਨ ਰਾਜ਼ਦਾ ਪ੍ਰਵੀਨ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਖੇਡਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸੁਖਵਿੰਦਰ ਕੌਰ, ਵਾਈਸ ਪਿ੍ੰਸੀਪਲ ਕੁਲਦੀਪ ਸਿੰਘ, ਨਰਿੰਦਰ ਕੌਰ ਅਤੇ ਸਮੂਹ ਟੀਚਰ ਸਟਾਫ ਤੇ ਨਾਨ ਟੀਚਿੰਗ ਸਟਾਫ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ |