15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਨਗਰ ਨਿਗਮ ਵਲੋਂ ਵੱਡੀ ਪੱਧਰ 'ਤੇ ਕਬਜ਼ੇ ਹਟਾਉਣ ਲਈ ਪੱਕੀਆਂ ਉਸਾਰੀਆਂ ਵੀ ਤੋੜੀਆਂ

Ad Position 21
No active advertisement
ਨਗਰ ਨਿਗਮ ਦੀ ਜੇ. ਸੀ. ਬੀ. ਸਰਹਿੰਦ ਰੋਡ 'ਤੇ ਹੋਈ ਇਕ ਉਸਾਰੀ ਨੂੰ ਤੋੜਦੀ ਹੋਈ ਅਤੇ ਸਰਕਾਰੀ ਜਗ੍ਹਾ 'ਤੇ ਟਾਇਰ ਆਦਿ ਰੱਖ ਕੇ ਕਬਜ਼ੇ ਨੂੰ ਹਟਾਉਂਦੇ ਹੋਏ ਨਿਗਮ ਮੁਲਾਜ਼ਮ | ਅਜੀਤ ਤਸਵੀਰਾਂ <br/> 27-09-2025
ਪਟਿਆਲਾ, 26 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਵਲੋਂ ਸੜਕਾਂ ਦੇ ਆਲੇ ਦੁਆਲੇ ਕੀਤੇ ਕਬਜ਼ਿਆਂ ਵਿਰੁੱਧ ਚਲਾਈ ਗਈ ਕਾਰਵਾਈ ਅੱਜ ਵੱਡਾ ਰੂਪ ਧਾਰ ਗਈ | ਸਰਹਿੰਦ ਰੋਡ 'ਤੇ ਸਥਿਤ ਕਈ ਸ਼ੋ-ਰੂਮਾਂ ਦੇ ਬਾਹਰ ਕੀਤੀਆਂ ਪੱਕੀਆਂ ਉਸਾਰੀਆਂ ਤੱਕ ਅੱਜ ਢਾਹ ਦਿੱਤੀਆਂ ਗਈਆਂ | ਇਹ ਕਾਰਵਾਈ ਪਟਿਆਲਾ-ਰਾਜਪੁਰਾ ਬਾਈਪਾਸ ਤੋਂ ਲੈ ਕੇ ਘੁੰਮਣ ਕਾਲੋਨੀ ਦੇ ਬਾਹਰਵਾਰ ਤਕ ਕੀਤੀ ਗਈ | ਇਸ ਦੌਰਾਨ ਕਮਿਸ਼ਨਰ ਨਗਰ ਨਿਗਮ ਪਰਮਬੀਰ ਸਿੰਘ ਵੀ ਮੌਕੇ 'ਤੇ ਦਿਖੇ ਅਤੇ ਉਨ੍ਹਾਂ ਕਾਰਵਾਈ ਦਾ ਵਿਰੋਧ ਕਰਨ ਵਾਲਿਆਂ ਨੂੰ ਸਪਸ਼ਟ ਕਿਹਾ ਕਿ ਇਹ ਕਾਰਵਾਈ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਮੁਤਾਬਿਕ ਕੀਤੀ ਜਾ ਰਹੀ ਹੈ | ਇਸ ਜਗ੍ਹਾ ਉੱਪਰ ਨਗਰ ਨਿਗਮ ਵਲੋਂ 38 ਫੁੱਟ ਦੇ ਕਰੀਬ ਸੜਕ ਬਣਾਈ ਜਾਣੀ ਹੈ | ਇੱਥੇ 30-30 ਫੁੱਟ ਤੱਕ ਸ਼ੋ-ਰੂਮਾਂ ਮਾਲਕਾਂ ਵਲੋਂ ਕੀਤੇ ਕਬਜ਼ੇ ਜਿਨ੍ਹਾਂ 'ਚ ਪੱਕੇ ਸ਼ੈੱਡ, ਕੰਧਾਂ ਤੇ ਛੋਟੇ-ਛੋਟੇ ਕਮਰੇ ਵੀ ਸ਼ਾਮਲ ਸਨ ਤੋੜ ਦਿਤੇ ਗਏ | ਇਸ ਮੌਕੇ ਕੁੱਝ ਇਕ ਉਸਾਰੀਆਂ ਅਜਿਹੀਆਂ ਵੀ ਸਾਹਮਣੇ ਆਈਆਂ ਜਿਨ੍ਹਾਂ ਦਾ ਨਿਗਮ ਕਾਨੂੰਨ ਮੁਤਾਬਿਕ ਨਕਸ਼ਾ ਪਾਸ ਹੀ ਨਹੀਂ ਸੀ | ਉਨ੍ਹਾਂ ਵਲੋਂ ਨਿਗਮ ਦੀ ਅੱਜ ਹੋ ਰਹੀ ਕਾਰਵਾਈ ਦਾ ਵਿਰੋਧ ਕੀਤਾ ਗਿਆ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਗਿਆ ਕਿ ਉਨ੍ਹਾਂ ਦੇ ਸ਼ੋਅਰੂਮ ਵਿਚ ਨਿਗਮ ਕਾਨੂੰਨ ਦੇ ਉਲਟ ਹਨ ਤਾਂ ਉਨ੍ਹਾਂ ਨਾਜਾਇਜ਼ ਕਬਜ਼ੇ ਕਰਨ ਲਈ ਕੱਢੀਆਂ ਕੰਧਾਂ ਆਦਿ ਤੁੜਵਾਉਣ ਵਿਚ ਮਦਦ ਹੀ ਕੀਤੀ | ਇੱਥੇ ਬਣੇ ਵੱਡੇ ਵੱਡੇ ਸ਼ੋਅਰੂਮਾਂ 'ਚ ਆਉਂਦੇ ਕਈ ਦਰਜਨ ਮੁਲਾਜ਼ਮਾਂ ਦੇ ਵਹੀਕਲ ਵੀ ਸੜਕ ਤਕ ਖੜ੍ਹੇ ਕਰ ਦਿੱਤੇ ਜਾਂਦੇ ਸਨ ਜਿਸ ਨਾਲ ਨਾਲ ਲਗਦੀਆਂ ਕਾਲੋਨੀ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਅੱਜ ਦੀ ਕਾਰਵਾਈ ਦੌਰਾਨ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਤੇ ਨਗਰ ਨਿਗਮ ਦਾ ਅਮਲਾ ਸ਼ਾਮਿਲ ਰਿਹਾ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਲੋਕਾਂ ਨੂੰ ਵੰਡੀਆਂ ਗਈਆਂ ਰਾਹਤ ਕਿੱਟਾਂ <br/> ਅਗਲੀ ਖ਼ਬਰ ਕਿਸਾਨ ਜਥੇਬੰਦੀ ਨੇ ਐਸ. ਡੀ. ਐਮ. ਦਫ਼ਤਰ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ <br/>
Ad Position 24