ਪਟਿਆਲਾ, 27 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਲੋਕੋਮੋਟਿਵ ਵਰਕਸ (ਪੀ.ਐਲ.ਡਬਲਿਊ.) ਦੀ ਵਰਕਸ਼ਾਪ ਪਰਿਸਰ ਵਿਚ ਸਥਿਤ ਨਵੇਂ ਬਣੇ ਅਤੇ ਆਧੁਨਿਕ ਫ਼ਸਟ ਏਡ ਪੋਸਟ ਦਾ ਉਦਘਾਟਨ 27 ਸਤੰਬਰ ਨੂੰ ਰਾਜੇਸ਼ ਮੋਹਨ, ਪਿ੍ੰਸੀਪਲ ਚੀਫ਼ ਐਡਮਿਨਿਸਟ੍ਰੇਟਿਵ ਅਫ਼ਸਰ (ਪੀਸੀਆਓ), ਪੀਐਲਡਬਲਿਊ ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਸੰਬੋਧਨ ਕਰਦਿਆਂ ਰਾਜੇਸ਼ ਮੋਹਨ ਨੇ ਕਿਹਾ ਕਿ ਇਹ ਕੇਂਦਰ ਰੇਲਵੇ ਅਤੇ ਗੈਰ-ਰੇਲਵੇ ਲਾਭਪਾਤਰੀਆਂ ਨੂੰ ਸਮੇਂ-ਸਿਰ ਫ਼ਸਟ ਏਡ ਮੁਹੱਈਆ ਕਰਵਾਏਗਾ | ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਹ ਕੇਂਦਰ ਐਮਰਜੈਂਸੀ ਹਾਲਾਤਾਂ ਵਿਚ ਤੁਰੰਤ ਡਾਕਟਰੀ ਮਦਦ ਪਹੁੰਚਾਉਣ ਅਤੇ ਪੀ.ਐਲ.ਡਬਲਿਊ. ਦੀ ਸਿਹਤ ਸੇਵਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ | ਇਸ ਉਦਘਾਟਨ ਸਮਾਰੋਹ ਵਿਚ ਸਾਰੇ ਵਰਿਸ਼ਠ ਅਫ਼ਸਰ, ਸਟਾਫ਼ ਕੌਂਸਲ ਦੇ ਮੈਂਬਰ ਅਤੇ ਮਾਨਤਾ ਪ੍ਰਾਪਤ ਯੂਨੀਅਨਾਂ ਦੇ ਪ੍ਰਤੀਨਿਧੀ ਮੌਜੂਦ ਸਨ | ਸਭ ਨੇ ਇਸ ਪਹਿਲ ਨੂੰ ਕਰਮਚਾਰੀਆਂ ਦੀ ਭਲਾਈ ਵੱਲ ਇਕ ਮਹੱਤਵਪੂਰਨ ਕਦਮ ਵਜੋਂ ਸਰਾਹਿਆ | ਇਹ ਪਹਿਲ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਪ੍ਰਤੀ ਪੀ.ਐਲ.ਡਬਲਿਊ. ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦੀ ਹੈ |