24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਬੀ.ਕੇ.ਯੂ. ਡਕੌਂਦਾ ਨੇ ਝੋਨੇ ਦੀ ਫ਼ਸਲ 'ਤੇ ਵਾਇਰਸ ਦੇ ਹਮਲੇ ਨੂੰ ਲੈ ਕੀਤੀ ਮੀਟਿੰਗ

Ad Position 21
No active advertisement
ਅਜੀਤ ਡੈਸਕ 28-09-2025
ਪਟਿਆਲਾ, 27 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਮੁਖ਼ਤਿਆਰ ਸਿੰਘ ਕੱਕੇਪੁਰ ਬਲਾਕ ਪ੍ਰਧਾਨ ਸਨੌਰ ਦੀ ਅਗਵਾਈ ਹੇਠ ਪਿੰਡ ਕੱਕੇਪੁਰ ਗੁੱਗਾ ਮਾੜੀ ਵਿਖੇ ਝੋਨੇ ਦੀ ਫ਼ਸਲ 'ਤੇ ਚਾਇਨੀ ਵਾਇਰਸ ਦੇ ਹਮਲੇ ਨੂੰ ਲੈ ਅਹਿਮ ਮੀਟਿੰਗ ਹੋਈ | ਇਸ ਮੌਕੇ ਬਲਜੀਤ ਸਿੰਘ ਪੰਜੋਲਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੇ ਇਕਾਈ ਆਗੂਆਂ 'ਤੇ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਪ੍ਰਧਾਨ ਮੁਖ਼ਤਿਆਰ ਸਿੰਘ ਕੱਕੇਪੁਰ ਤੇ ਬੁਲਾਰਿਆਂ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਬਲਾਕ ਸਨੌਰ ਦੇ ਅਨੇਕਾਂ ਪਿੰਡਾਂ ਦੇ ਕਿਸਾਨਾਂ ਦੀ ਝੋਨੇ ਦੀ ਫ਼ਸਲ 'ਤੇ ਚਾਇਨੀ ਵਾਇਰਸ ਅਤੇ ਬੌਨੇ ਬੂਟੇ ਦੇ ਹਮਲੇ ਨੇ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਹੈ ਇਸ ਬਰਬਾਦ ਹੋਈ ਫ਼ਸਲ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਣ ਦੀ ਮੰਗ ਕੀਤੀ | ਬਲਜੀਤ ਸਿੰਘ ਪੰਜੋਲਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਾਲ 2025 ਕਿਸਾਨੀ ਲਈ ਆਫ਼ਤ ਬਣ ਕੇ ਆਇਆ ਕਿਸਾਨਾਂ ਨੂੰ ਹੜ੍ਹ ਦੀ ਮਾਰ, ਹਲਦੀ ਰੋਗ, ਬੌਨਾ ਬੂਟਾ ਭਿਆਨਕ ਰੋਗ, ਚਾਇਨੀ ਵਾਇਰਸ ਆਦਿ ਫ਼ਸਲਾਂ ਦੀਆਂ ਬਿਮਾਰੀਆਂ ਨੇ ਕਿਸਾਨ ਦਾ ਪੂਰੀ ਤਰਾਂ ਲੱਕ ਤੋੜ ਕੇ ਰੱਖ ਦਿੱਤਾ ਤੇ ਦੂਜਾ ਕਿਸਾਨਾਂ ਨਾਲ ਸਰਕਾਰਾਂ ਵਲੋਂ ਬੇਵਫ਼ਾਈ ਕੀਤੀ ਜਾ ਰਹੀ ਹੈ ਜੇਕਰ ਬੇਵੱਸ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਰਿਹਾ ਹੈ ਤਾਂ ਸਰਕਾਰਾਂ ਉਨ੍ਹਾਂ 'ਤੇ ਜੁਲਮ ਕਰ ਰਹੀਆਂ ਹਨ ਜੋ ਕਿ ਕਿਸਾਨੀ ਨਾਲ ਸ਼ਰੇਆਮ ਧੱਕਾ ਹੈ | ਇਸ ਮੌਕੇ ਬਲਜਿੰਦਰ ਸਿੰਘ ਅਲੀਪੁਰ ਜੱਟਾਂ ਬਲਾਕ ਮੀਤ ਪ੍ਰਧਾਨ, ਹਰਦੀਪ ਸਿੰਘ ਕੱਕੇਪੁਰ, ਦਲਬੀਰ ਸਿੰਘ ਅਲੀਪੁਰ ਜੱਟਾਂ, ਕੁਲਦੀਪ ਸਿੰਘ, ਬਲਜਿੰਦਰ ਸਿੰਘ ਕੱਕੇਪੁਰ, ਗੁਰਦੇਵ ਸਿੰਘ ਨੌੌਗਾਵਾਂ, ਜਸਵੀਰ ਸਿੰਘ ਬਲਬੇੜ੍ਹਾ, ਜਸਵੰਤ ਸਿੰਘ ਬਲਬੇੜ੍ਹਾ, ਕੁਲਵੀਰ ਸਿੰਘ ਪ੍ਰੈੱਸ ਸਕੱਤਰ, ਮੱਘਰ ਸਿੰਘ, ਜਸਪਾਲ ਸਿੰਘ ਨੰਨਾਨਸੁ, ਜਸਕਰਨ ਸਿੰਘ, ਗੁਰਦੀਪ ਸਿੰਘ ਪ੍ਰਤਾਪਗੜ੍ਹ, ਹਰਮੇਸ਼ ਸਿੰਘ ਸਲੇਮਪੁਰ, ਕੇਸਰ ਸਿੰਘ ਚੂਹੜਪੁਰ ਜੱਟਾਂ ਤੇ ਹੋਰ ਕਿਸਾਨ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਨਾਭਾ ਵਿਖੇ ਵਿਸ਼ੇਸ਼ ਕੈਂਪ ਭਲਕੇ ਅਗਲੀ ਖ਼ਬਰ ਲੋਕੋਮੋਟਿਵ ਵਰਕਸ ਦੀ ਵਰਕਸ਼ਾਪ 'ਚ ਆਧੁਨਿਕ ਫ਼ਸਟ ਏਡ ਪੋਸਟ ਦਾ ਉਦਘਾਟਨ
Ad Position 24