ਨਾਭਾ, 27 ਸਤੰਬਰ (ਕਰਮਜੀਤ ਸਿੰਘ)-ਨਗਰ ਕੌਂਸਲ ਨਾਭਾ ਦੇ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਗਿੱਲ ਦੀ ਅਗਵਾਈ ਹੇਠ ਪੀ.ਐਮ. ਸਵਨੀਧੀ ਸਕੀਮ ਤਹਿਤ 17 ਸਤੰਬਰ ਤੋਂ 2 ਅਕਤੂਬਰ ਤੱਕ ਲੋਨ ਕਲਿਆਣ ਮੇਲਾ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਹੀ 29 ਸਤੰਬਰ ਨੂੰ ਨਗਰ ਕÏਾਸਲ ਨਾਭਾ ਵਿਖੇ ਇਕ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ ਹੈ ¢ ਮੇਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਗਿੱਲ ਨੇ ਦੱਸਿਆ ਕਿ ਗਰੀਬ ਅਤੇ ਛੋਟੇ ਵਪਾਰੀ ਵਰਗ ਨੂੰ ਸਰਕਾਰ ਵਲੋਂ ਸਬਸਿਡੀ ਤਹਿਤ ਪਹਿਲਾਂ ਕਰਜ਼ਾ 15000, ਦੂਜਾ ਕਰਜਾ 25000 ਅਤੇ ਤੀਜਾ ਕਰਜ਼ਾ 50 ਹਜਾਰ ਰੁਪਏ ਦਿੱਤਾ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਨਾਭਾ ਸ਼ਹਿਰ ਦੀ ਹਦੂਦ ਅੰਦਰ ਫਲਾਂ ਸਬਜ਼ੀਆਂ, ਚਾਹ, ਜੂਸ, ਪਲੰਬਰ, ਇਲੈਕਟਰੀਸ਼ਨ, ਕਬਾੜ, ਪਲਾਸਟਿਕ ਦਾ ਸਮਾਨ, ਰੇੜੀ ਫੜੀ ਲਗਾਉਣ ਵਾਲੇ ਹਿੱਸਾ ਲੈ ਕੇ ਲਾਭ ਉਠਾ ਸਕਦੇ ਹਨ¢ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪਰਿਵਾਰਾਂ ਨੂੰ ਇੰਸ਼ੋਰੈਂਸ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਨਨੀ ਸਰਕਸਾ ਯੋਜਨਾ ਪੈਨਸ਼ਨ ਅਤੇ ਡਿਜੀਟਲ ਸੇਵਾਵਾਂ ਨਾਲ ਵੀ ਜੋੜਿਆ ਜਾਵੇਗਾ¢